2020 ''ਚ ਐਪਲ ਨਵੀਂ ਸਕਰੀਨ ਸਾਈਜ਼ ''ਚ ਲਾਂਚ ਕਰੇਗੀ ਆਈਫੋਨ, ਸਾਰੇ ਮਾਡਲਸ ''ਚ ਹੋਵੇਗੀ OLED ਡਿਸਪਲੇਅ
Thursday, Nov 28, 2019 - 11:16 PM (IST)

ਗੈਜੇਟ ਡੈਸਕ—ਐਪਲ ਦੀ ਆਈਫੋਨ ਸੀਰੀਜ਼ 'ਚ ਪਹਿਲੀ ਵਾਰ ਕੁਝ ਵੱਡੇ ਬਦਲਾਅ ਯੂਜ਼ਰਸ ਨੂੰ ਦੇਖਣ ਨੂੰ ਮਿਲੇ ਹਨ ਅਤੇ 2020 ਆਈਫੋਨ ਨਾਲ ਜੁੜੀਆਂ ਅਜਿਹੀਆਂ ਲੀਕਸ ਹੁਣ ਸਾਹਮਣੇ ਆਉਣ ਲੱਗੀਆਂ ਹਨ। ਲੇਟੈਸਟ ਰਿਪੋਟਰਸ 'ਚ ਸਾਹਮਣੇ ਆਇਆ ਹੈ ਕਿ ਅਗਲੇ ਸਾਲ ਲਾਂਚ ਹੋਣ ਵਾਲੇ ਆਈਫੋਨ ਮਾਡਲ 'ਚੋਂ ਇਕ ਡਿਵਾਈਸ ਦਾ ਸਕਰੀਨ ਸਾਈਜ਼ 5.4 ਇੰਚ ਹੋ ਸਕਦਾ ਹੈ ਅਤੇ ਦੂਜੇ 'ਚ ਹੁਣ ਤਕ ਦੀ ਸਭ ਤੋਂ ਵੱਡੀ ਆਈਫੋਨ ਸਕਰੀਨ ਦੇਖਣ ਨੂੰ ਮਿਲ ਸਕਦੀ ਹੈ।
ਐਪਲ ਸਾਲ 2020 'ਚ ਤਿੰਨ ਸਕਰੀਨ ਸਾਈਜ਼ ਵਾਲੇ ਆਈਫੋਨ ਮਾਡਲ ਲਾਂਚ ਕਰ ਸਕਦੀ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰੀਮੀਅਮ ਸਮਾਰਟਫੋਨ ਮੇਕਰ ਇਕ ਛੋਟੀ 5.4 ਇੰਚ ਦੀ ਸਕਰੀਨ ਵਾਲਾ ਡਿਵਾਈਸ ਤਾਂ ਲਿਆਵੇਗੀ, ਨਾਲ ਹੀ ਦੂਜਾ ਮਾਡਲ 6.1 ਇੰਚ ਦੀ ਸਕਰੀਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਟਾਪ-ਐਂਡ ਮਾਡਲ ਦਾ ਸਕਰੀਨ ਸਾਈਜ਼ 6.7 ਇੰਚ ਹੋ ਸਕਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਆਪਣੇ ਨਵੇਂ ਡਿਵਾਈਸੇਜ 'ਚ ਸੈਮਸੰਗ ਦੀ ਡਿਸਪਲੇਅ ਇਸਤੇਮਾਲ ਕਰ ਸਕਦਾ ਹੈ। ਅਜਿਹੇ 'ਚ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੇ ਡਿਸਪਲੇਅ ਵਰਗੀ ਹੀ OLED ਤਕਨਾਲੋਜੀ ਨਵੇਂ ਆਈਫੋਨਸ 'ਚ ਵੀ ਦੇਖਣ ਨੂੰ ਮਿਲ ਸਕਦੀ ਹੈ। ਐਪਲ ਦੇ 6.1 ਇੰਚ ਆਈਫੋਨ 2020 ਮਾਡਲ 'ਚ ਐੱਲ.ਜੀ. ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਿਪੋਰਟ ਮੁਤਾਬਕ ਐਪਲ ਚਾਰ ਤੋਂ ਜ਼ਿਆਦਾ ਵੇਰੀਐਂਟਸ ਅਗਲੇ ਸਾਲ ਲਾਂਚ ਕਰੇਗੀ ਜਿਨ੍ਹਾਂ 'ਚ 5ਜੀ ਕੁਨੈਕਟੀਵਿਟੀ ਵੀ ਮਿਲੇਗੀ।