ਐਡਵਾਂਸ ਥਰਮਲ ਡਿਜ਼ਾਈਨ ਦੇ ਨਾਲ ਐਪਲ ਲਿਆਈ ਨਵਾਂ ਮੈਕ ਮਿਨੀ

11/11/2020 2:14:19 AM

ਗੈਜੇਟ ਡੈਸਕ- ਐਪਲ ਨੇ ਆਪਣੇ 'ਵਨ ਮੋਰ ਥਿੰਗ' ਇਵੈਂਟ ਵਿਚ ਐੱਮ1 ਚਿੱਪ ਦੇ ਨਾਲ ਨਵੇਂ ਮੈਕ ਮਿਨੀ (ਸਮਾਲੈਸਟ ਡੈਸਕਟਾਪ) ਨੂੰ ਪੇਸ਼ ਕਰ ਦਿੱਤਾ ਹੈ। ਇਸ ਦੀ ਕੀਮਤ ਕੰਪਨੀ ਨੇ 699 ਡਾਲਰ ਰੱਖੀ ਹੈ ਪਰ ਭਾਰਤ ਵਿਚ ਇਸ ਨੂੰ 64,900 ਰੁਪਏ ਵਿਚ 17 ਨਵੰਬਰ ਤੋਂ ਮੁਹੱਈਆ ਕੀਤਾ ਜਾਵੇਗਾ।

ਐਡਵਾਂਸ ਥਰਮਲ ਡਿਜ਼ਾਇਨ
ਐਪਲ ਨੇ ਮੈਕ ਮਿਨੀ ਨੂੰ ਐਡਵਾਂਸ ਥਰਮਲ ਡਿਜ਼ਾਇਨ ਨਾਲ ਬਣਾਇਆ ਹੈ ਤਾਂਕਿ ਲੰਬੇ ਸਮੇਂ ਤੱਕ ਵਰਤੋਂ ਕਰਦੇ ਸਮੇਂ ਵੀ ਇਹ ਗਰਮ ਨਾ ਹੋਵੇ ਤੇ ਇਸ ਵਿਚੋਂ ਕੋਈ ਆਵਾਜ਼ ਵੀ ਨਾ ਆਵੇ।

  ਇਹ ਵੀ ਪੜ੍ਹੋ :M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air

2 ਐਕਸਟਰਨਲ ਡਿਸਪਲੇਅ ਦੀ ਮਿਲੀ ਸਪੋਰਟ
ਖਾਸੀਅਤਾਂ ਦੀ ਗੱਲ ਕਰੀਏ ਤਾਂ ਨਵਾਂ ਮੈਕ ਮਿਨੀ ਇਕੱਠਿਆਂ 2 ਐਕਸਟਰਨਲ ਡਿਸਪਲੇਅ ਨੂੰ ਸਪੋਰਟ ਕਰਦਾ ਹੈ। ਐਪਲ ਇਸ ਨੂੰ ਇਕ ਬਜਟ ਡੈਸਕਟਾਪ ਦੇ ਰੂਪ ਵਿਚ ਲੈ ਕੇ ਆਈ ਹੈ ਇਸੇ ਲਈ ਇਸ ਦੇ ਨਾਲ ਡਿਸਪਲੇਅ ਨਹੀਂ ਮਿਲੇਗੀ, ਯਾਨੀ ਤੁਸੀਂ ਆਪਣੀ ਪੁਰਾਣੀ ਡਿਸਪਲੇਅ ਨੂੰ ਇਸ ਦੇ ਨਾਲ ਅਟੈਚ ਕਰ ਸਕਦੇ ਹੋ ਜਾਂ ਫਿਰ ਆਪਣੇ ਬਜਟ ਦੇ ਹਿਸਾਬ ਨਾਲ ਨਵੀਂ ਡਿਸਪਲੇਅ ਤੁਹਾਨੂੰ ਅਲੱਗ ਤੋਂ ਖਰੀਦਣੀ ਪਵੇਗੀ।

PunjabKesari

ਐੱਮ1 ਚਿੱਪ ਦੀ ਕੀਤੀ ਵਰਤੋਂ
ਐਪਲ ਦਾ ਕਹਿਣਾ ਹੈ ਕਿ ਇਹ ਪਹਿਲਾ ਮੈਕ ਮਿਨੀ ਹੈ ਜਿਸ ਵਿਚ ਐੱਮ1 ਚਿੱਪ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਕੰਪਨੀ ਦਾ ਏ.ਆਰ.ਐੱਮ. ਬੇਸਡ ਪ੍ਰੋਸੈਸਰ ਹੈ। ਐਪਲ ਦਾ ਦਾਅਵਾ ਹੈ ਕਿ ਇਸ ਦੇ ਰਾਹੀਂ ਤੇਜ਼ੀ ਨਾਲ ਕੋਡ ਕੰਪਾਈਲਿੰਗ ਤੇ ਵੀਡੀਓ ਰੇਂਡਰਿੰਗ ਜਿਹੇ ਕੰਮ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ :13 ਇੰਚ MacBook Pro 'ਚ ਹੁਣ ਮਿਲੇਗੀ ਐਪਲ ਦੀ ਨਵੀਂ M1 ਚਿੱਪ, ਜਾਣੋ ਕੀਮਤ

ਕਨੈਕਟੀਵਿਟੀ ਆਪਸ਼ਨਸ
ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਨਵੇਂ ਮੈਕ ਮਿਨੀ ਨੂੰ ਕੰਪਨੀ ਕੰਪੈਕਟ ਡਿਜ਼ਾਇਨ ਦੇ ਨਾਲ ਲੈ ਕੇ ਆਈ ਹੈ ਜਿਸ ਵਿਚ ਦੋ ਯੂ.ਐੱਸ.ਬੀ. ਟਾਈਪ-ਸੀ ਤੇ ਦੋ ਯੂ.ਐੱਸ.ਬੀ.-ਏ ਪੋਰਟਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਈਥਰਨੇਟ ਤੇ ਹੈਡਫੋਨ ਜੈੱਕ ਵੀ ਮਿਲਦਾ ਹੈ।


Karan Kumar

Content Editor

Related News