iPhone ਦੇ ਕਰੋੜਾਂ ਯੂਜ਼ਰਜ਼ ਖ਼ਤਰੇ ''ਚ! Apple ਨੇ ਭੇਜਿਆ ਵਾਰਨਿੰਗ ਮੈਸੇਜ

Friday, May 02, 2025 - 07:37 PM (IST)

iPhone ਦੇ ਕਰੋੜਾਂ ਯੂਜ਼ਰਜ਼ ਖ਼ਤਰੇ ''ਚ! Apple ਨੇ ਭੇਜਿਆ ਵਾਰਨਿੰਗ ਮੈਸੇਜ

ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ 'ਚ ਮੌਜੂਦ ਆਈਫੋਨ ਯੂਜ਼ਰਜ਼ ਨੂੰ ਇਕ ਗੰਭੀਰ ਵਾਰਨਿੰਗ ਮੈਸੇਜ ਭੇਜਿਆ ਹੈ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਡਿਵਾਈਸ 'ਤੇ 'ਮਾਰਕੇਨਰੀ ਸਪਾਈਵੇਅਰ' (ਕਿਰਾਏ ਦੇ ਜਾਸੂਸੀ ਸਾਫਟਵੇਅਰ) ਨਾਲ ਅਟਾਕ ਕੀਤਾ ਗਿਆ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਚਿਤਾਵਨੀਆਂ ਉਨ੍ਹਾਂ ਯੂਜ਼ਰਜ਼ ਨੂੰ ਭੇਜੀਆਂ ਗਈਆਂ ਹਨ ਜੋ ਹਾਈਟੈੱਕ ਸਾਈਬਰ ਹਮਲਿਆਂ ਦਾ ਸੰਭਾਵਿਤ ਨਿਸ਼ਾਨਾ ਬਣ ਸਕਦੇ ਹਨ। 

ਇਹ ਹਮਲਾ ਆਮਤੌਰ 'ਤੇ ਸਰਕਾਰਾਂ ਦੁਆਰਾ ਖਰੀਦੇ ਗਏ ਨਿੱਜੀ ਜਾਸੂਸੀ ਸਾਫਟਵੇਅਰ ਰਾਹੀਂ ਕੀਤਾ ਜਾਂਦਾ ਹੈ। ਬਹੁਤ ਹੀ ਆਸਾਨ ਸ਼ਬਦਾਂ 'ਚ ਕਹੀਏ ਤਾਂ ਇਹ ਪੇਗਾਸੁਸ ਅਟੈਕ ਵਰਗਾ ਹੀ ਹੈ। ਪਿਛਲੇ ਸਾਲ ਜੁਲਾਈ 'ਚ ਵੀ ਐਪਲ ਨੇ ਇਸ ਤਰ੍ਹਾਂ ਦਾ ਅਲਰਟ ਭੇਜਿਆ ਸੀ ਜਿਸ ਤੋਂ ਬਾਅਦ ਭਾਰਤ 'ਚ ਕਾਫੀ ਹੰਗਾਮਾ ਹੋਇਆ ਸੀ ਕਿਉਂਕਿ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਫੋਨ 'ਤੇ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਆਏ ਸਨ। 

PunjabKesari

ਕੌਣ ਹਨ ਨਿਸ਼ਾਨੇ 'ਤੇ

ਐਪਲ ਦੇ ਅਨੁਸਾਰ ਇਹ ਅਟੈਕ ਬਹੁਤ ਸਹੀ ਹੁੰਦੇ ਹਨ ਯਾਨੀ ਯੂਜ਼ਰ ਨੂੰ ਉਸਦੀ ਪਛਾਣ, ਪੇਸ਼ੇ ਜਾਂ ਸਮਾਜਿਕ-ਰਾਜਨੀਤਿਕ ਗਤੀਵਿਧੀਆਂ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ ਨਾ ਕਿ ਕਿਸੇ ਰੈਂਡਮ ਚੋਣ ਨਾਲ। ਹਾਲ ਹੀ 'ਚ ਡਚ ਰਾਈਟ-ਵਿੰਗ ਕਮੈਂਟੇਟਰ ਈਵਾ ਵਲਾਰਡਿੰਗਰਬਰੂਕ ਅਤੇ ਇਤਾਲਵੀ ਪੱਤਰਕਾਰ ਚਿਰੋ ਪੇਲੇਗਰੀਨੋ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਐਪਲ ਵੱਲੋਂ ਇਹ ਚਿਤਾਵਨੀ ਮਿਲੀ ਹੈ। ਵਲਾਰਡਿੰਗਰਬਰੂਕ ਨੇ ਇਸਨੂੰ 'ਡਰਾਉਣ ਜਾਂ ਚੁੱਪ ਕਰਾਉਣ ਦੀ ਕੋਸ਼ਿਸ਼' ਦੱਸਿਆ, ਜਦੋਂਕਿ ਪੇਲੇਗਰੀਨੋ ਨੇ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ।

ਕੀ ਹੈ ਐਪਲ ਦਾ ਚਿਤਾਵਨੀ ਮੈਸੇਜ

ਐਪਲ ਦੇ ਨੋਟੀਫਿਕੇਸ਼ਨ 'ਚ ਸਾਫ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੇ ਆਈਫੋਨ ਦੇ ਖਿਲਾਫ ਇਕ ਟਾਰਗੈੱਟ ਮਰਕੇਨਰੀ ਸਪਾਈਵੇਅਰ ਹਮਲੇ ਦਾ ਪਤਾ ਲਗਾਇਆ ਹੈ। ਇਹ ਹਮਲਾ ਤੁਹਾਡੇ 'ਕੌਣ ਹੋ' ਜਾਂ 'ਕੀ ਕਰਦੇ ਹੋ' ਦੇ ਆਧਾਰ 'ਤੇ ਕੀਤਾ ਗਿਆ ਹੈ। ਭਲੇ ਹੀ ਅਸੀਂ 100 ਫੀਸਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਸਾਨੂੰ ਇਸ ਚਿਤਾਵਨੀ 'ਤੇ ਪੂਰਾ ਭਰੋਸਾ ਹੈ। ਕਿਰਪਾ ਕਰਰਕੇ ਇਸਨੂੰ ਗੰਭੀਰਤਾ ਨਾਲ ਲਓ। 


author

Rakesh

Content Editor

Related News