Apple ਦੇ ਨਵੇਂ ਪ੍ਰਾਡਕਟ ਦੀ ਡਿਸਪਲੇ ''ਚ ਹੋ ਸਕਦੀ ਹੈ ਇਹ ਖਾਸ ਖੂਬੀ

Tuesday, Dec 15, 2015 - 02:23 PM (IST)

Apple ਦੇ ਨਵੇਂ ਪ੍ਰਾਡਕਟ ਦੀ ਡਿਸਪਲੇ ''ਚ ਹੋ ਸਕਦੀ ਹੈ ਇਹ ਖਾਸ ਖੂਬੀ

ਜਲੰਧਰ : ਐਪਲ ਨੇ ਤਾਈਵਾਨ ''ਚ ਇਕ ਲੈਬ ਖੋਲ੍ਹੀ ਹੈ, ਜਿਸ ''ਚ ਲਗਭਗ 50 ਇੰਜੀਨੀਅਰ ਐਡਵਾਂਸ ਡਿਸਪਲੇ ਟੈਕਨਾਲੋਜੀ ''ਤੇ ਕੰਮ ਕਰ ਰਹੇ ਹਨ ਜੋ ਆਈਫੋਨ ਤੇ ਆਈਪੈਡ ਲਈ ਕੰਮ ਆਵੇਗੀ। ਉਥੇ ਐਪਲ ਨੇ ਤਾਈਵਾਨ ਦੀਆਂ ਡਿਸਪਲੇ ਨਿਰਮਾਤਾ ਕੰਪਨੀਆਂ ਏ. ਯੂ. ਆਪਟ੍ਰਾਨਿਕਸ ਤੇ ਕਵਾਲਕਾਮ ਦੇ ਕਰਮਚਾਰੀਆਂ ਨੂੰ ਵੀ ਇਸ ਪ੍ਰਾਜੈਕਟ ਦਾ ਹਿੱਸਾ ਬਣਾਇਆ ਹੈ। 

ਇਸ ਪ੍ਰਾਜੈਕਟ ''ਚ ਬਿਲਕੁਲ ਨਵੀਂ ਡਿਸਪਲੇ ਤਿਆਰ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਐਪਲ ਓ. ਐੱਲ. ਈ. ਡੀ. (ਆਰਗੈਨਿਕ ਲਾਈਟ ਇਮੇਟਿੰਗ ਡਾਇਓਡਸ) ਡਿਸਪਲੇ ''ਤੇ ਕੰਮ ਕਰ ਰਿਹਾ ਹੈ। ਓ. ਐੱਲ. ਈ. ਡੀ. ''ਚ ਬੈਕ ਲਾਈਟ ਦੀ ਜ਼ਰੂਰਤ ਨਹੀਂ ਹੁੰਦੀ। ਇਸ ਕਰਕੇ ਹੀ ਇਹ ਟੈਕਨਾਲੋਜੀ ਮਹਿੰਗੀ ਹੈ।


Related News