iOS 10 ਅਪਡੇਟ ਤੋਂ ਬਾਅਦ iPhones ਅਤੇ iPads ''ਚ ਆਈ ਸਮੱਸਿਆ
Friday, Sep 16, 2016 - 11:03 AM (IST)

ਜਲੰਧਰ : ਐਪਲ ਨੇ ਆਈ . ਓ . ਐੱਸ. 10 ਨੂੰ ਆਧਿਕਾਰਕ ਰੂਪ ਨਾਲ ਲਾਂਚ ਕਰ ਦਿੱਤਾ ਹੈ। ਆਈ. ਓ. ਐੱਸ. 10 ਦੇ ਲਾਂਚ ਹੋਣ ਤੋਂ ਬਾਅਦ ਹੀ ਆਈਫੋਨ ਅਤੇ ਆਈਪੈਡ ਯੂਜ਼ਰਸ ਇਸ ''ਚ ਨੁਕਸ ਦੀ ਗੱਲ ਕਰ ਰਹੇ ਹਨ। ਰਿਪੋਰਟ ਦੇ ਮੁਤਾਬਕ ਯੂਜ਼ਰਸ ਨੇ ਆਈ. ਓ. ਐੱਸ. 10 ਨੂੰ ਇੰਸਟਾਲ ਹੋਣ ਦੇ ਬਾਅਦ ਏਰਰ ਮੈਸੇਜ ਅਤੇ ਬ੍ਰੀਕਿੰਗ ਦੀ ਸ਼ਿਕਾਇਤ ਕੀਤੀ ਹੈ।
ਜਾਣਕਾਰੀ ਮੁਤਾਬਕ ਬਹੁਤ ਸਾਰੇ ਯੂਜ਼ਰਸ ਦਾ ਦਾਅਵਾ ਹੈ ਕਿ ਨਵੇਂ ਸਾਫਟਵੇਅਰ ਨੂੰ ਵਾਈ-ਫਾਈ ਦੇ ਜ਼ਰੀਏ ਡਾਊਨਲੋਡ ਕਰਨ ਤੋਂ ਬਾਅਦ ਫੋਨ ਪੂਰੀ ਤਰ੍ਹਾਂ ਨਾਲ ਯੂਜ਼ਲੈੱਸ (ਨਿਕੰਮਾ) ਹੋ ਗਿਆ। ਸਕ੍ਰੀਨ ''ਤੇ ਡਿਵਾਇਸ ਨੂੰ ਕੰਪਿਊਟਰ ਨਾਲ ਅਟੈਚ ਕਰਨ ਦੀ ਆਪਸ਼ਨ ਵਿਖਾਈ ਦਿੰਦੀ ਹੈ ਅਤੇ ਫੋਨ ਕਿਸੇ ਕੰਮ ਦਾ ਨਹੀਂ ਰਹਿੰਦਾ। ਹਾਲਾਂਕਿ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਆਈਟਿਯੂਨ ਦੀ ਮਦਦ ਨਾਲ ਹੀ ਫੋਨਸ ਨੂੰ ਅਪਡੇਟ ਕੀਤਾ ਜਾਵੇ । ਆਈ. ਓ. ਐੱਸ. 10 ਦਾ ਨਵਾਂ ਅਪਡੇਟ 10.0.1 ਹੈ ਅਤੇ ਇਸ ਛੋਟੇ ਜਿਹੇ ਅਪੇਡਟ ਨਾਲ ਸਮੱਸਿਆ ਠੀਕ ਹੋ ਜਾਵੇਗੀ।