13 ਇੰਚ MacBook Pro ''ਚ ਹੁਣ ਮਿਲੇਗੀ ਐਪਲ ਦੀ ਨਵੀਂ M1 ਚਿੱਪ, ਜਾਣੋ ਕੀਮਤ

Wednesday, Nov 11, 2020 - 02:36 AM (IST)

ਗੈਜੇਟ ਡੈਸਕ-ਐਪਲ ਨੇ ਆਪਣੇ 'ਵਨ ਮੋਰ ਥਿੰਗ' ਈਵੈਂਟ 'ਚ ਐੱਮ1 ਚਿੱਪ ਨਾਲ 13 ਇੰਚ ਮੈਕਬੁੱਕ ਪ੍ਰੋ ਦੇ ਅਪਡੇਟੇਡ ਵਰਜ਼ਨ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਿਸੇ ਵੀ ਬੈਸਟ ਸੇਲਿੰਗ ਵਿੰਡੋਜ਼ ਲੈਪਟਾਪ ਤੋਂ 3 ਗੁਣਾ ਫਾਸਟਰ ਹੈ। ਇਸ ਦੀ ਕੀਮਤ ਕੰਪਨੀ ਨੇ 1299 ਡਾਲਰ ਰੱਖੀ ਹੈ ਹਾਲਾਂਕਿ ਭਾਰਤ 'ਚ ਇਸ ਨੂੰ 17 ਨਵੰਬਰ ਤੋਂ 1,22,900 ਰੁਪਏ 'ਚ ਖਰੀਦਿਆ ਜਾ ਸਕੇਗਾ।

ਬੈਟਰੀ ਬੈਕਅਪ ਨੂੰ ਲੈ ਕੇ ਐਪਲ ਨੇ ਕੀਤਾ ਐਲਾਨ
ਕੰਪਨੀ ਦਾ ਦਾਅਵਾ ਹੈ ਕਿ ਇਸ 'ਚ ਲੱਗੀ ਬੈਟਰੀ 18 ਘੰਟੇ ਵਾਇਰਲੈਸ ਵੈੱਬ ਬ੍ਰਾਊਜਿੰਗ ਕਰਨ 'ਚ ਮਦਦ ਕਰੇਗੀ, ਉੱਥੇ ਇਸ ਨਾਲ 20 ਘੰਟੇ ਦਾ ਵੀਡੀਓ ਪਲੇਅਬੈਕ ਮਿਲੇਗਾ।

ਇਹ ਵੀ ਪੜ੍ਹੋ :-ਐਡਵਾਂਸ ਥਰਮਲ ਡਿਜ਼ਾਈਨ ਦੇ ਨਾਲ ਐਪਲ ਲਿਆਈ ਨਵਾਂ ਮੈਕ ਮਿਨੀ

PunjabKesari

ਮੈਕਬੁੱਕ ਪ੍ਰੋ 'ਚ ਕੋਈ ਵੀ ਫੈਨ ਨਹੀਂ ਦਿੱਤਾ ਗਿਆ ਹੈ ਅਤੇ ਇਸ ਨੂੰ ਹਾਇਰ ਪੀਕ ਲੈਵਲਸ 'ਤੇ ਲੰਬੇ ਸਮੇਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਪਲ 15 ਇੰਚ ਮੈਕਬੁੱਕ ਪ੍ਰੋ ਨੂੰ ਲਾਂਗ ਰਨਿੰਗ ਪਾਵਰਫੁੱਲ ਲਾਈਨਅਪ 'ਚ ਲੈ ਕੇ ਆਰ ਹੀ ਹੈ ਪਰ ਹੁਣ ਕੰਪਨੀ ਨੇ 13 ਇੰਚ ਮੈਕਬੁੱਕ ਨੂੰ ਵੀ ਇਸ ਲਾਈਨਅਪ 'ਚ ਸਾਮਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ :M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air


Karan Kumar

Content Editor

Related News