WWDC 2021: ਅੱਜ ਸ਼ੁਰੂ ਹੋਵੇਗਾ ਐਪਲ ਦਾ ਈਵੈਂਟ, ਹੋ ਸਕਦੇ ਨੇ ਵੱਡੇ ਐਲਾਨ

Monday, Jun 07, 2021 - 11:44 AM (IST)

ਗੈਜੇਟ ਡੈਸਕ– ਐਪਲ ਦਾ ਵੱਡਾ ਈਵੈਂਟ WWDC 2021 (ਵਰਲਡ ਵਾਈਡ ਡਿਵੈਲਪਰਸ ਕਾਨਫਰੰਸ 2021) ਕੱਲ੍ਹ ਯਾਨੀ 7 ਜੂਨ ਤੋਂ ਸ਼ੁਰੂ ਹੋਣ ਵਾਲਾ ਹੈ, ਜੋ 11 ਜੂਨ ਤਕ ਚੱਲੇਗਾ। ਕੋਰੋਨਾ ਦੇ ਪ੍ਰਕੋਪ ਨੂੰ ਧਿਆਨ ’ਚ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਵਰਚੁਅਲੀ ਆਯੋਜਿਤ ਕੀਤਾ ਗਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਈਵੈਂਟ ’ਚ ਆਈਫੋਨ ਤੋਂ ਲੈ ਕੇ ਐਪਲ ਵਾਚ ਤਕ ਦੇ ਨਵੇਂ ਆਪਰੇਟਿੰਗ ਸਿਸਟਮ ਨੂੰ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਨਵੇਂ ਪ੍ਰੋਡਕਟ ਤੋਂ ਵੀ ਪਰਦਾ ਚੁੱਕਿਆ ਜਾ ਸਕਦਾ ਹੈ। 

ਜਾਣਕਾਰੀ ਮੁਤਾਬਕ, WWDC 2021 ਭਾਰਤੀ ਸਮੇਂ ਮੁਤਾਬਕ, 7 ਜੂਨ ਦੀ ਰਾਤ ਨੂੰ 10:30 ਵਜੇ ਸ਼ੁਰੂ ਹੋਵੇਗਾ। ਇਸ ਈਵੈਂਟ ਨੂੰ ਸਿੱਧਾ ਐਪਲ ਪਾਰਕ ਤੋਂ ਲਾਈਵ ਕੀਤਾ ਜਾਵੇਗਾ ਅਤੇ ਇਸ ਨੂੰ ਤੁਸੀਂ Apple.com, Apple Developer ਐਪ, Apple TV ਐਪ ਅਤੇ ਯੂਟਿਊਬ ’ਤੇ ਵੇਖ ਸਕਦੇ ਹੋ। WWDC 2021 ’ਚ ਹਿੱਸਾ ਲੈਣ ਵਾਲੇ ਡਿਵੈਲਪਰਾਂ ਲਈ ਐਪਲ 200 ਤੋਂ ਜ਼ਿਆਦਾ ਇਨ-ਡੈਪਥ ਸੈਸ਼ਨ, ਵਨ ਆਨ ਵਨ ਲੈਬ ਅਤੇ ਕਾਫੀ ਕੁਝ ਉਪਲੱਬਧ ਕਰਵਾਏਗੀ।

ਐਪਲ WWDC 2021 ਈਵੈਂਟ ’ਚ ਆਈਫੋਨ ਅਤੇ ਆਈਪੈਡ ਲਈ iOS 15/iPadOS 15 ਆਪਰੇਟਿੰਗ ਸਿਸਟਮ ਨੂੰ ਜਾਰੀ ਕੀਤਾ ਜਾ ਸਕਦਾ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਯੂਜ਼ਰਸ ਨੂੰ ਦੋਵਾਂ ਨਵੇਂ ਆਪਰੇਟਿੰਗ ਸਿਸਟਮ ’ਚ ਅਪਗ੍ਰੇਡਿਡ ਮੈਸੇਜ ਨੋਟੀਫਿਕੇਸ਼ਨ ਫੀਚਰ ਮਿਲ ਸਕਦਾ ਹੈ। ਇਸ ਦੀ ਖਾਸੀਅਤ ਹੈ ਕਿ ਮੈਸੇਜ ਰਾਤ ਨੂੰ ਆਉਂਦਾ ਹੈ ਤਾਂ ਨੋਟੀਫਿਕੇਸ਼ਨ ਸਾਊਂਡ ਆਪਣੇ ਆਪ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਕਈ ਪ੍ਰਾਈਵੇਸੀ ਫੀਚਰਜ਼ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। 

MacBook Pro ਤੋਂ ਉਠ ਸਕਦਾ ਹੈ ਪਰਦਾ
ਵਿਸ਼ਲੇਸ਼ਕ Daniel Ives ਮੁਤਾਬਕ, WWDC 2021 ਪ੍ਰੋਗਰਾਮ ’ਚ ਨਵੀਂ ਮੈਕਬੁੱਕ ਪ੍ਰੋ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਨਵੇਂ ਡਿਵਾਈਸ ’ਚ M1 ਚਿਪ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ ਵਿਚ 14 ਜਾਂ 16 ਇੰਚ ਦੀ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਮੈਕਬੁੱਕ ਪ੍ਰੋ ’ਚ ਦਮਦਾਰ ਸਪੀਕਰ ਅਤੇ ਬੈਟਰੀ ਦੀ ਸੁਪੋਰਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਕੁਝ ਜਾਣਕਾਰੀ ਨਹੀਂ ਮਿਲੀ। 

PunjabKesari

WWDC 2021 ਈਵੈਂਟ ’ਚ AirPods 3 ਨੂੰ ਲਾਂਚ ਕੀਤਾ ਜਾ ਸਕਦਾ ਹੈ। ਲੀਕਸ ਰਿਪੋਰਟਾਂ ਮੁਤਾਬਕ, ਆਉਣ ਵਾਲੇ ਏਅਰ ਪੌਡਸ 3 ਇੰਟਰਚੇਂਜੇਬਲ ਟਿਪਸ ਅਤੇ ਛੋਟੇ ਚਾਰਜਿੰਗ ਕੇਸ ਨਾਲ ਆਉਣਗੇ। ਇਸ ਵਿਚ ਲੇਟੈਸਟ ਫੀਚਰਜ਼ ਦੀ ਸੁਪੋਰਟ ਦਿੱਤੀ ਜਾ ਸਕਦੀ ਹੈ ਪਰ ਯੂਜ਼ਰਸ ਨੂੰ ਈਅਰਬਡਸ ’ਚ ਨੌਇਜ਼ ਕੈਂਸੀਲੇਸ਼ਨ ਫੀਚਰਜ਼ ਨਹੀਂ ਮਿਲੇਗਾ। 

watchOS 8 ਅਤੇ ਹੈਲਥ ਐਪ
WWDC 2021 ਈਵੈਂਟ ’ਚ ਐਪਲ ਆਪਣੀ ਸਮਾਰਟਵਾਚ ਲਈ watchOS 8 ਆਪਰੇਟਿੰਗ ਸਿਸਟਮ ਰਿਲੀਜ਼ ਕਰ ਸਕਦੀ ਹੈ। ਨਵੇਂ ਆਪਰੇਟਿੰਗ ਸਿਸਟਮ ’ਚ ਯੂਜ਼ਰਸ ਨੂੰ ਬਦਲੇ ਹੋਏ ਇੰਟਰਫੇਸ ਨਾਲ ਨਵੇਂ ਫੀਚਰਜ਼ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਹੈਲਥ ਮੋਬਾਇਲ ਐਪ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਐਪ ਦੇ ਫੀਚਰਜ਼ ਦੀ ਜਾਣਕਾਰੀ ਨਹੀਂ ਮਿਲੀ। ਉਥੇ ਹੀ ਕੰਪਨੀ ਵਲੋਂ ਅਜੇ ਤਕ WWDC 2021 ਈਵੈਂਟ ’ਚ ਲਾਂਚ ਹੋਣ ਵਾਲੇ ਆਪਰੇਟਿੰਗ ਸਿਸਟਮ ਜਾਂ ਫਿਰ ਪ੍ਰੋਡਕਟਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
 


Sanjeev

Content Editor

Related News