Apple iOS 13.5 ਦੀ ਅਪਡੇਟ ਜਾਰੀ, ਮਾਸਕ ਲਗਾ ਕੇ ਵੀ ਤੇਜ਼ੀ ਨਾਲ ਅਨਲਾਕ ਹੋਵੇਗਾ iPhone

05/21/2020 12:14:04 PM

ਗੈਜੇਟ ਡੈਸਕ— ਐਪਲ ਨੇ iOS 13.5 ਦੀ ਅਪਡੇਟ ਜਾਰੀ ਕਰ ਦਿੱਤੀ ਹੈ। ਐਪਲ ਦੇ ਸੀ.ਈ.ਓ ਟਿਮ ਕੁੱਕ ਨੇ ਖੁਦ ਇਕ ਟਵੀਟ ਕਰਕੇ ਇਸ ਵਰਜ਼ਨ 'ਚ ਦਿੱਤੇ ਗਏ ਨਵੇਂ ਫੀਚਰਜ਼ ਦੀ ਜਾਣਕਾਰੀ ਦਿੱਤੀ ਹੈ। ਦਰਅਸਲ ਇਹ ਅਪਡੇਟ ਦੁਨੀਆ ਭਰ ਦੇ ਆਈਫੋਨ ਯੂਜ਼ਰਜ਼ ਲਈ ਇਸ ਸਮੇਂ ਕਾਫੀ ਅਹਿਮ ਹੈ। ਇਸ ਅਪਡੇਟ 'ਚ ਤਿੰਨ ਵੱਡੇ ਫੀਚਰਜ਼ ਦਿੱਤੇ ਗਏ ਹਨ। ਇਹ ਤਿੰਨੇ ਫੀਚਰਜ਼ ਕੋਰੋਨਾ ਆਊਟਬ੍ਰੇਕ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਇਸ ਅਪਡੇਟ ਤੋਂ ਬਾਅਦ ਫੇਸ ਆਈ.ਡੀ. ਵਾਲੇ ਆਈਫੋਨ ਯੂਜ਼ਰਜ਼ ਨੂੰ ਮਾਸਕ ਲਗਾ ਕੇ ਫੋਨ ਅਨਲਾਕ ਕਰਨ 'ਚ ਪਰੇਸ਼ਾਨੀ ਨਹੀਂ ਹੋਵੇਗੀ। ਫੋਨ 'ਚ ਦਿੱਤਾ ਗਿਆ ਫੇਸ ਆਈ.ਡੀ. ਫੀਚਰ ਤੁਹਾਡੇ ਮਾਸਕ ਨੂੰ ਡਿਟੈਕਟ ਕਰ ਲਵੇਗਾ। ਜਿਵੇਂ ਹੀ ਮਾਸਕ ਡਿਟੈਕਟ ਹੋਵੇਗਾ, ਫੋਨ 'ਚ ਸਵਾਈਪ ਅਪ ਦਾ ਆਪਸ਼ਨ ਆਏਗਾ। ਸਵਾਈਪ ਅਪ ਕਰਕੇ ਤੁਸੀਂ ਪਾਸਵਰਡ ਐਂਟਰ ਕਰਕੇ ਫੋਨ ਅਨਲਾਕ ਕਰ ਸਕਦੇ ਹੋ। 

ਇਹ ਵੀ ਪੜ੍ਹੋ— ਸਭ ਤੋਂ ਮਹਿੰਗੇ iPhone 12 'ਚ ਹੋਵੇਗੀ ਸੈਮਸੰਗ ਦੀ 'ਡਿਸਪਲੇਅ'



ਇਸ ਤੋਂ ਪਹਿਲਾਂ ਤਕ ਫੇਸ ਆਈ.ਡੀ. ਮਾਸਕ ਨੂੰ ਡਿਟੈਕਟ ਨਹੀਂ ਕਰ ਸਕਦਾ ਸੀ, ਇਸ ਕਾਰਣ ਵਾਰ-ਵਾਰ ਟਰਾਈ ਕਰਨ 'ਤੇ ਵੀ ਫੋਨ ਅਨਲਾਕ ਹੋਣ 'ਚ ਕਾਫੀ ਸਮਾਂ ਲੱਗਦਾ ਸੀ। iOS 13.5 'ਚ ਐਪਲ ਅਤੇ ਗੂਗਲ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ ਐਕਸਪੋਜ਼ਰ ਨੋਟਿਫਿਕੇਸ਼ਨ ਏ.ਪੀ.ਆਈ. ਵੀ ਹੈ। ਯਾਨੀ ਪਬਲਿਕ ਹੈਲਥ ਅਥਾਰਿਟੀਜ਼ ਦੁਆਰਾ ਬਣਾਈ ਗਈ ਐਪ ਇਸਤੇਮਾਲ ਕਰ ਸਕਦੇ ਹੋ ਜੋ ਕੋਵਿਡ-19 ਪਾਜ਼ੇਟਿਵ ਯੂਜ਼ਰ ਦੇ ਕਾਨਟੈਕਟ 'ਚ ਆਉਣ 'ਤੇ ਨੋਟਿਫਿਕੇਸ਼ਨ ਭੇਜਦੀ ਹੈ। ਹਾਲਾਂਕਿ ਐਕਸਪੋਜ਼ਰ ਨੋਟਿਫਿਕੇਸ਼ਨ ਫੀਚਰ ਦੇ ਨਾਲ ਇਹ ਲਿਖਿਆ ਹੈ ਕਿ ਇਹ ਤੁਹਾਡੇ ਰੀਜ਼ਨ 'ਚ ਯਾਨੀ ਭਾਰਤ 'ਚ ਫਿਲਾਲ ਸੁਪੋਰਟ ਨਹੀਂ ਕਰਦਾ। ਹੋ ਸਕਦਾ ਹੈ ਕਿ ਇਹ ਉਦੋਂ ਲਈ ਅਨਐਕਟਿਵ ਰੱਖਿਆ ਗਿਆ ਹੈ ਜਦੋਂ ਤਕ ਇਸ ਏ.ਪੀ.ਆਈ. ਨੂੰ ਇਸਤੇਮਾਲ ਕਰਦੇ ਹੋਏ ਬਣਾਈ ਗਈ ਕੋਈ ਐਪ ਤੁਹਾਡੇ ਫੋਨ 'ਚ ਨਹੀਂ ਹੈ। 

ਇਹ ਵੀ ਪੜ੍ਹੋ— ਕਿਉਂ ਨਹੀਂ ਖਰੀਦਣੇ ਚਾਹੀਦੇ ਚਾਈਨੀਜ਼ ਸਮਾਰਟਫੋਨ, ਜਾਣੋ 5 ਵੱਡੇ ਕਾਰਣ

PunjabKesari

ਇਸ ਅਪਡੇਟ ਦੇ ਨਾਲ ਫੇਸ ਟਾਈਮ ਦੇ ਗਰੁੱਪ ਕਾਲਿੰਗ 'ਚ ਬਦਲਾਅ ਕੀਤਾ ਗਿਆ ਹੈ। ਕੋਰੋਨਾਵਾਇਰਸ ਆਊਟਬ੍ਰੇਕ ਦੌਰਾਨ ਇਨ੍ਹੀਂ ਦਿਨੀਂ ਵੀਡੀਓ ਕਾਲਿੰਗ ਲੋਕ ਕਾਫੀ ਕਰ ਰਹੇ ਹਨ, ਇਸ ਲਈ ਇਸ ਅਪਡੇਟ ਦੇ ਨਾਲ ਹੁਣ ਯੂਜ਼ਰ ਉਸ ਫੀਚਰ ਨੂੰ ਬੰਦ ਕਰ ਸਕਣਗੇ ਜਿਸ ਕਾਰਣ ਸਾਹਮਣੇ ਵਾਲੇ ਵਿਅਕਤੀ ਦੇ ਬੋਲਣ 'ਤੇ ਵੀਡੀਓ ਕਾਲ ਦੀ ਵਿੰਡੋ ਖੁਦ ਵੱਡੀ ਹੋ ਜਾਂਦੀ ਸੀ।

ਇਹ ਵੀ ਪੜ੍ਹੋ— ਮੋਬਾਇਲ 'ਚ ਆ ਰਿਹੈ ਖਰਤਰਨਾਕ ਵਾਇਰਸ, CBI ਨੇ ਕੀਤਾ ਅਲਰਟ


Rakesh

Content Editor

Related News