ਐਪਲ ਤਿਆਰ ਕਰ ਰਹੀ ਹੈ ਹਾਈ-ਐਂਡ iPads, ਅਪ੍ਰੈਲ ’ਚ ਲਾਂਚ ਹੋਣ ਦੀ ਉਮੀਦ

03/18/2021 12:55:40 PM

ਗੈਜੇਟ ਡੈਸਕ– ਐਪਲ ਇਸ ਸਾਲ ਅਪ੍ਰੈਲ ’ਚ ਨਵੇਂ ਹਾਈ-ਐਂਡ ਆਈਪੈਡ ਲਾਂਚ ਕਰ ਸਕਦੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਇਨ੍ਹਾਂ ਆਈਪੈਡ ਨੂੰ ਕੰਪਨੀ ਆਪਣੀ ਆਈਪੈਡ ਪ੍ਰੋ ਲਾਈਨ ’ਚ ਸ਼ਾਮਲ ਕਰੇਗੀ। ਇਨ੍ਹਾਂ ’ਚ ਬਿਹਤਰ ਕੈਮਰਾ, ਫਾਸਟਰ ਪ੍ਰੋਸੈਸਰ ਅਤੇ ਨਵੇਂ ਟਾਈਪ ਦੀ ਮਿੰਨੀ-ਐੱਲ.ਈ.ਡੀ. ਡਿਸਪਲੇਅ ਮਿਲਣ ਦੀ ਉਮੀਦ ਹੈ ਜੋ ਕਿ ਬਿਹਤਰ ਬ੍ਰਾਈਟਨੈੱਸ ਅਤੇ ਕੰਟਰਾਸਟ ਪ੍ਰੋਡਿਊਸ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਨਵੇਂ ਆਈਪੈਡ ਵੇਖਣ ’ਚ ਮੌਜੂਦਾ 11-ਇੰਚ ਅਤੇ 12.9 ਇੰਚ ਆਈਪੈਡ ਪ੍ਰੋ ਦੀ ਤਰ੍ਹਾਂ ਦੇ ਹੀ ਹੋ ਸਕਦੇ ਹਨ। 

ਦੱਸ ਦੇਈਏ ਕਿ ਐਪਲ ਦੇ ਮੌਜੂਦਾ 11-ਇੰਚ ਆਈਪੈਡ ਪ੍ਰੋ ਦੀ ਕੀਮਤ 799 ਡਾਲਰ (ਕਰੀਬ 57,937 ਰੁਪਏ) ਅਤੇ ਵੱਡੇ 12.9 ਇੰਚ ਮਾਡਲ ਦੀ ਕੀਮਤ 999 ਰੁਪਏ (ਕਰੀਬ 72,439 ਰੁਪਏ) ਹੈ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਕੋਵਿਡ-19 ਦੌਰਾਨ ਘਰੋਂ ਕੰਮ ਕਰਨ ਲਈ ਐਪਲ ਆਪਣੇ ਆਈਪੈਡ ਬਿਜ਼ਨੈੱਸ ਨੂੰ ਵਧਾਏਗੀ। ਐਪਲ ਨੇ ਇਸ ਸਾਲ ਆਈਪੈਡ ਵਿਕਰੀ ’ਚ 8.4 ਡਾਲਰ ਬਿਲੀਅਨ ਦੀ ਸੇਲ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 42 ਫੀਸਦੀ ਜ਼ਿਆਦਾ ਹੈ।

ਐਪਲ ਆਈਪੈਡ ਪ੍ਰੋ ਮਾਡਲਾਂ ਨਾਲ ਲੈਪਟਾਪਸ ਨੂੰ ਕਰਨਾ ਚਾਹੁੰਦੀ ਹੈ ਰਿਪਲੇਸ
ਦੱਸ ਦੇਈਏ ਕਿ ਐਪਲ ਆਪਣੇ ਆਈਪੈਡ ਪ੍ਰੋ ਮਾਡਲਾਂ ਨਾਲ ਲੈਪਟਾਪਸ ਨੂੰ ਰਿਪਲੇਸ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਕੰਪਨੀ ਨੇ ਇਨ੍ਹਾਂ ’ਚ ਮਾਊਸ ਸੁਪੋਰਟ ਅਤੇ ਅਲੱਗ ਤੋਂ ਕੀਬੋਰਡ ਅਸੈਸਰੀਜ਼ ਵੀ ਮੁਹੱਈਆ ਕੀਤੀਆਂ ਹਨ। ਐਪਲ ਦਾ ਮੈਜਿਕ ਕੀਬੋਰਡ 299 ਡਾਲਰ (ਕਰੀਬ 21,685 ਰੁਪਏ) ’ਚ ਉਪਲੱਬਧ ਕੀਤਾ ਗਿਆ ਹੈ। 


Rakesh

Content Editor

Related News