ਐਪਲ ਨੇ ਆਈ. ਓ. ਐੱਸ. ਡਿਵਾਈਸਿਸ ਲਈ ਜਾਰੀ ਕੀਤਾ ਨਵਾਂ ਅਪਡੇਟ

01/11/2017 10:41:00 AM

ਜਲੰਧਰ- ਐਪਲ ਨੇ 3 ਹਫਤੇ ਪਹਿਲਾਂ ਹੀ ਆਈ. ਓ. ਐੱਸ. 10. 2.1 ਬੀਟਾ ਨੂੰ ਪੇਸ਼ ਕੀਤਾ ਸੀ। ਹੁਣ ਤਕਨੀਕੀ ਮਸ਼ਹੂਰ ਕੰਪਨੀ ਨੇ ਡਿਵੈਪਰਾਂ ਲਈ ਆਈ. ਓ. ਐੱਸ. 10. 2.1 ਦੇ ਤੀਜੇ ਬੀਟਾ ਵਰਜਨ ਨੂੰ ਪੇਸ਼ ਕਰ ਦਿੱਤਾ ਹੈ। ਰਜਿਸਟਰਡ ਡਿਵੈਲਪਰ ਆਈਇ. ਓ. ਐੱਸ. 10. 2.1 ਆਪ੍ਰੇਟਿੰਗ ਸਿਸਟਮ ਨੂੰ ਅਪਡੇਟ ਕਰ ਸਕਦੇ ਹਨ। ਇਸ ਅਪਡੇਟ ਨੂੰ ਐਪਲ ਡਿਵੈਲਪਰਾਂ ਸੈਂਟਰ ਦੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ''ਚ ਕੋਈ ਨਵਾਂ ਫੀਚਰ ਦਿੱਤਾ ਗਿਆ ਹੈ ਜਾਂ ਨਹੀਂ ਪਰ ਇਸ ਅਪਡੇਟ ''ਚ ਕੁਝ ਬਗਜ ਨੂੰ ਜ਼ਰੂਰ ਫਿਕਸ ਕੀਤਾ ਗਿਆ ਹੈ। ਬਗਜ ਫਿਕਸ ਕਰਨ ਨਾਲ ਹੀ ਆਈਫੋਨ ਦੀ ਪਰਫਾਰਮੈਂਸ ''ਚ ਵੀ ਸੁਧਾਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਅਪਡੇਟ ਦੇ ਆਧਿਕਾਰਕ ਲਾਂਚ ਕਰਨ ਦੀ ਜਾਣਕਾਰੀ ਨਹੀਂ ਹੈ। ਇਸ ਨਵੇਂ ਅਪਡੇਟ ''ਚ ਯੂਨੀਕੋਡ 9 ਇਮੋਜ਼ੀ, ਨਵੇਂ ਟੀ. ਵੀ. ਐਪ, ਮੈਸੇਜ ਸਕਰੀਨ ਇਫੈਕਟਸ ''ਚ ਅਪਡੇਟ ਅਤੇ ਮਿਊਜ਼ਿਕ ''ਚ ਸੁਧਾਰ ਵੀ ਦੇਖਣ ਨੂੰ ਮਿਲੇਗਾ।

Related News