ਐਪਲ ਨੇ ਜਾਰੀ ਕੀਤੀ iOS, iPadOS ਤੇ watchOS ਦੀ ਨਵੀਂ ਅਪਡੇਟ

4/1/2021 11:14:30 AM

ਗੈਜੇਟ ਡੈਸਕ– ਐਪਲ ਨੇ ਆਪਣੇ ਉਪਭੋਗਤਾਵਾਂ ਲਈ iOS 14.4.2, iPadOS 14.4.2 ਅਤੇ watchOS 7.3.3 ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਨਵੀਂ ਆਪਰੇਟਿੰਗ ਸਿਸਟਮ ਅਪਡੇਟ ਨਾਲ ਉਪਭੋਗਤਾਵਾਂ ਦੀ ਪੁਰਾਣੀ ਐਪਲ ਡਿਵਾਈਸ ’ਚ ਸਾਹਮਣੇ ਆ ਰਹੀ ਸਕਿਓਰਿਟੀ ਨਾਲ ਜੁੜੀ ਸਮੱਸਿਆ ਨੂੰ WebKit ਸਕਿਓਰਿਟੀ ਫਿਕਸ ਦਾ ਇਸਤੇਮਾਲ ਕਰਕੇ ਠੀਕ ਕੀਤਾ ਗਿਆ ਹੈ। 

ਕੰਪਨੀ ਦੀ iOS 14.4.2 ਅਪਡੇਟ ਆਈਫੋਨ 6ਐੱਸ ਅਤੇ ਉਸ ਤੋਂ ਬਾਅਦ ਦੇ ਸਾਰੇ ਆਈਫੋਨ ਮਾਡਲਾਂ ਲਈ ਉਪਲੱਬਧ ਹੈ, ਉਥੇ ਹੀ ਆਈਪੈਡ ਓ.ਐੱਸ. 14.2.2 ਨੂੰ ਆਈਪੈਡ ਪ੍ਰੋ ਦੇ ਸਾਰੇ ਮਾਡਲਾਂ (iPad Air 2, iPad 5th generation ਅਤੇ ਇਸ ਦੇ ਸਾਰੇ ਮਾਡਲ, iPad mini 4 ਅਤੇ ਇਸ ਤੋਂ ਬਾਅਦ ਆਉਣ ਵਾਲੇ ਸਾਰੇ ਮਾਡਲ ਅਤੇ iPod touch) ਲਈ ਪੇਸ਼ ਕੀਤੀ ਗਈ ਹੈ। 

ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 3 ਅਤੇ ਇਸ ਤੋਂ ਬਾਅਦ ਦੇ ਸਾਰੇ ਮਾਡਲਾਂ ’ਚ ਆਉਣ ਵਾਲੀ ਸਕਿਓਰਿਟੀ ਦੀ ਸਮੱਸਿਆ ਨੂੰ ਵਾਚ ਓ.ਐੱਸ. 7.3.3 ਰਾਹੀਂ ਠੀਕ ਕੀਤਾ ਗਿਆ ਹੈ। ਐਪਲ ਨੇ ਕਿਹਾ ਹੈ ਕਿ ਪੁਰਾਣੇ ਆਈ.ਓ.ਐੱਸ. 12 ’ਤੇ ਚੱਲਣ ਵਾਲੇ ਡਿਵਾਈਸਿਜ਼ ਲਈ ਵੀ ਕੰਪਨੀ ਨੇ ਆਈ.ਓ.ਐੱਸ. 12.5.2 ਅਤੇ ਆਈਪੈਡ ਓ.ਐੱਸ. 12.5.2 ਜਾਰੀ ਕੀਤਾ ਹੈ। ਜੇਕਰ ਤੁਹਾਨੂੰ ਇਸ ਨਵੀਂ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਤੁਸੀਂ ਆਪਣੀ ਐਪਲ ਡਿਵਾਈਸ ਦੀ ਸੈਟਿੰਗਸ ’ਚ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ। 


Rakesh

Content Editor Rakesh