ਐਪਲ ਨੇ ਡਿਵੈੱਲਪਰ ਲਈ ਜਾਰੀ ਕੀਤਾ iOS 11 ਬੀਟਾ 4

Wednesday, Jul 26, 2017 - 10:55 AM (IST)

ਐਪਲ ਨੇ ਡਿਵੈੱਲਪਰ ਲਈ ਜਾਰੀ ਕੀਤਾ iOS 11 ਬੀਟਾ 4

ਜਲੰਧਰ— ਇਸ ਸਾਲ ਹੋਏ WWDC 2017 ਇਵੈਂਟ 'ਚ ਸਾਰਿਆਂ ਦੀ ਨਜ਼ਰ ਲਾਂਚ ਹੋਣ ਵਾਲੇ ਐਪਲ ਦੇ ਨਵੇਂ ਹਾਰਡਵੇਅਰ ਅਤੇ ਸਾਫਟਵੇਅਰ ਡਿਵਾਇਸ 'ਤੇ ਰਹੀ। ਪਰ ਆਕਰਸ਼ਕ ਦਾ ਮੁੱਖ ਆਈ.ਓ.ਐੱਸ ਦਾ ਅਪਡਰੇਗ ਵਰਜਨ iOS 11 ਰਿਹਾ। ਕੰਪਨੀ ਦੁਆਰਾ ਇਸ ਇਵੈਂਟ 'ਚ ios 11 ਦਾ ਐਲਾਨ ਕੀਤਾ ਗਿਆ ਹੈ। ਜੋ ਕਿ ਪਿੱਛਲੇ ਆਪਰੇਟਿੰਗ ਸਿਸਟਮ ਦੀ ਤੁਲਨਾ 'ਚ ਕਾਫੀ ਬਿਹਤਰ ਅਤੇ ਨਵੇਂ ਫੀਚਰਸ ਨਾਲ ਲੈਸ ਹੈ। ਉੱਥੇ, ਐਪਲ ਦੁਆਰਾ iOS ਦੇ ਬੀਟਾ 1, ਬੀਟਾ 2, ਬੀਟਾ 3 ਨੂੰ ਪੇਸ਼ ਕੀਤਾ ਜਾ ਚੁੱਕਿਆ ਹੈ। ਹੁਣ ਐਪਲ ਨੇ ਡਿਵੈੱਲਪਰ ਲਈ iOS 11 ਬੀਟਾ 4 ਪੇਸ਼ ਕਰ ਦਿੱਤਾ ਹੈ।
ਜੇਕਰ ਤੁਸੀਂ ਆਪਣੇ ਐਪਲ ਦੇ ਡਿਵਾਇਸ 'ਚ iOS 11 ਬੀਟਾ 4 ਡਾਉਨਲੋਡ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਡਿਵਾਇਸ 'ਚ ਮੌਜੂਦ ਡਾਟਾ ਦਾ ਆਈਕਲਾਉਡ ਦਾ ਬੈਕਅਪ ਕਰ ਲਓ। ਕਿਉਂਕਿ ਡਾਉਨਲੋਡ ਅਤੇ ਇੰਸਟਾਲ ਦੁਆਰਾ ਡਾਟੇ ਨੂੰ ਨੁਕਸਾਨ ਵੀ ਹੋ ਸਕਦਾ ਹੈ। iOS 11 ਲਈ ਲਾਂਚ ਨਾਲ ਹੀ ਡਿਵੈੱਲਪਰ ਪ੍ਰੀਵਯੂ ਉਪਲੱਬਧ ਹੋ ਚੁੱਕਿਆ ਹੈ, ਜਿਸ ਦੇ ਲਈ ਯੂਜ਼ਰਸ ਨੂੰ ਐਪਲ ਲਈ ਡਿਵੈੱਲਪਰਸ ਪ੍ਰੋਗਰਾਮ 'ਚ ਇਨਰੋਲ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਦੇ ਮੈਂਬਰ ਨਹੀਂ ਹੋ ਤਾਂ ਇਸ ਸਰਵਿਸ ਲਈ 99 ਡਾਲਰ ਸਾਲਾਨਾਂ ਖਰਚਣੇ ਹੋਣਗੇ। ਉੱਥੇ, ਡਿਵੈੱਲਪਰ ਅਕਾਉਂਟ 'ਤੇ ਲਾਗ-ਈਨ ਕਰਨਾ ਹੋਵੇਗਾ। ਜਿਸ ਦੇ ਲਈ Developer account ਦੇ ਲਿੰਕ 'ਤੇ ਕਲਿਕ ਕਰੇ। ਇੱਥੇ, ਤੁਹਾਨੂੰ ਆਪਣਾ ਐਪਲ ਅਕਾਉਂਟ ਲਿਖਣਾ ਹੋਵੇਗਾ,  ਜੇਕਰ ਨਵੇਂ ਯੂਜ਼ਰਸ ਹੋ ਤਾਂ ਪਹਿਲਾਂ ਅਕਾਉਂਟ Create ਕਰ ਲਓ। ਜਿਸ ਤੋਂ ਬਾਅਦ ਇੱਥੇ ਮੰਗੀ ਗਈ ਸਾਰੀਆਂ ਜਾਣਕਾਰੀਆਂ ਨੂੰ Follow ਤੁਸੀਂ ਡਿਵੈੱਲਪਰ ਪ੍ਰੀਵਯੂ ਡਾਨਉਲੋਡ ਕਰਨ ਦੇ ਸਮਰਥ ਹੋ ਜਾਓਗੇ। ਐਪਲ ਦੁਆਰਾ iOS 11 ਦਾ ਪਬਲਿਕ ਬੀਟਾ ਵਰਜ਼ਨ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਜਿਸ ਦੇ ਲਈ ਯੂਜ਼ਰਸ ਨੂੰ ਐਪਲ ਬੀਟਾ ਪ੍ਰੋਗਰਾਮ 'ਤੇ ਜਾ ਕੇ ਇਨਰੋਲ ਕਰਨਾ ਹੋਵੇਗਾ, ਜੋ ਕਿ ਪੂਰੀ ਤਰ੍ਹਾਂ ਮੁਫਤ ਹੈ। ਇਸ ਦੇ ਲਈ ਇਸ ਲਿੰਕ 'ਤੇ ਕਲਿਕ ਕਰੋ। ਇਸ ਤੋਂ ਬਾਅਦ ਤੁਹਾਨੂੰ ਨੋਟੀਫਿਕੈਸ਼ਨ ਜਰੀਏ ਨਵਾਂ ਆਈ.ਓ.ਐੱਸ ਇੰਸਟਾਲ ਕਰਨ ਦੀ ਜਾਣਕਾਰੀ ਮਿਲ ਜਾਵੇਗੀ। ਉੱਥੇ, ਇਸ ਦੇ ਲਈ ਮੈਨੁਅਲੀ ਅਪਡੇਟ ਵੀ ਚੈੱਕ ਕੀਤੀ ਜਾ ਸਕਦੀ ਹੈ। ਜਿਸ ਦੇ ਲਈ ਤੁਹਾਨੂੰ ਡਿਵਾਇਸ ਦੀ Setting> Genereal>Software update as ab over the air (OTA) 'ਤੇ ਜਾਣਾ ਹੋਵੇਗਾ। ਆਈ.ਓ.ਐੱਸ ਨੂੰ itunes ਦੀ ਮਦਦ ਨਾਲ ਇੰਸਟਾਲ ਕੀਤਾ ਸਕਦਾ ਹੈ।


Related News