ਦੀਵਾਲੀ ਤੋਂ ਪਹਿਲਾਂ Apple ਨੇ ਦਿੱਤਾ ਝਟਕਾ, ਮਹਿੰਗੇ ਕੀਤੇ ਪੁਰਾਣੇ iPad

Saturday, Oct 22, 2022 - 06:30 PM (IST)

ਦੀਵਾਲੀ ਤੋਂ ਪਹਿਲਾਂ Apple ਨੇ ਦਿੱਤਾ ਝਟਕਾ, ਮਹਿੰਗੇ ਕੀਤੇ ਪੁਰਾਣੇ iPad

ਗੈਜੇਟ ਡੈਸਕ– ਆਮਤੌਰ ’ਤੇ ਐਪਲ ਦੇ ਨਵੇਂ ਪ੍ਰੋਡਕਟ ਦੀ ਲਾਂਚਿੰਗ ਤੋਂ ਬਾਅਦ ਪੁਰਾਣੇ ਪ੍ਰੋਡਕਟ ਸਸਤੇ ਹੁੰਦੇ ਹਨ ਪਰ ਇਸ ਵਾਰ ਮਾਮਲਾ ਥੋੜ੍ਹਾ ਵੱਖਰਾ ਹੈ। ਆਈਫੋਨ 14 ਸੀਰੀਜ਼ ਦੀ ਲਾਂਚਿੰਗ ਤੋਂ ਬਾਅਦ ਆਈਫੋਨ 13 ਅਤੇ 12-ਸੀਰੀਜ਼ ਤਾਂ ਸਸਤੀ ਹੋਈ ਸੀ ਪਰ ਆਈਫੋਨ ਐੱਸ.ਈ.-ਸੀਰੀਜ਼ ਮਹਿੰਗੀ ਹੋ ਗਈ। ਐਪਲ ਨੇ ਹਾਲ ਹੀ ’ਚ 10th Gen iPad ਅਤੇ iPad Pro ਨੂੰ ਲਾਂਚ ਕੀਤਾ ਹੈ ਅਤੇ ਨਾਲ ਹੀ iPad mini ਅਤੇ iPad Air ਨੂੰ ਮਹਿੰਗਾ ਕਰ ਦਿੱਤਾ ਹੈ। iPad mini ਅਤੇ iPad Air ਦੀਆਂ ਕੀਮਤਾਂ ’ਚ 6,000 ਰੁਪਏ ਤਕ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ– ਯੂਟਿਊਬ ’ਤੇ ਹੁਣ ਫ੍ਰੀ ’ਚ ਵੇਖ ਸਕੋਗੇ 4K ਵੀਡੀਓ, ਜਾਣੋ ਕੀ ਹੈ ਕੰਪਨੀ ਦਾ ਪਲਾਨ

iPad mini ਨੂੰ 2021 ’ਚ ਲਾਂਚ ਕੀਤਾ ਗਿਆ ਸੀ ਜਿਸਦੀ ਕੀਮਤ ਹੁਣ 49,900 ਰੁਪਏ ਹੋ ਗਈ ਹੈ। ਇਹ ਕੀਮਤ 64 ਜੀ.ਬੀ.+ਵਾਈ-ਫਾਈ ਮਾਡਲ ਦੀ ਹੈ। ਇਸਦੀ ਕੀਮਤ ’ਚ 3,000 ਰੁਪਏ ਦਾ ਵਾਧਾ ਹੋਇਆ ਹੈ। ਉੱਥੇ ਹੀ 6 ਜੀ.ਬੀ.+LTE ਮਾਡਲ ਦੀ ਕੀਮਤ ਹੁਣ 64,900 ਰੁਪਏ ਅਤੇ 256 ਜੀ.ਬੀ.+ਵਾਈ-ਫਾਈ ਦੀ ਕੀਮਤ 64,900 ਰੁਪਏ ਹੋ ਗਈ ਹੈ। iPad mini ਦੇ 256 ਜੀ.ਬੀ.+LTE ਵਰਜ਼ਨ ਨੂੰ ਹੁਣ 79,900 ਰੁਪਏ ’ਚ ਖ਼ਰੀਦਿਆ ਜਾ ਸਕੇਗਾ। 

ਇਹ ਵੀ ਪੜ੍ਹੋ– ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਦੀ ਰੈਂਕਿੰਗ ਡਿਗੀ, 100 ਤੋਂ ਵੱਧ ਦੇਸ਼ਾਂ ਤੋਂ ਹੈ ਪਿੱਛੇ

iPad Air 2022 ਦੇ 64 ਜੀ.ਬੀ.+ਵਾਈ-ਫਾਈ ਦੀ ਕੀਮਤ 69,900 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 54,900 ਰੁਪਏ ਸੀ। iPad Air 2022 ਦੇ 64 ਜੀ.ਬੀ.+LTE ਦੀ ਕੀਮਤ 74,900 ਰੁਪਏ ਅਤੇ 256 ਜੀ.ਬੀ.+ਵਾਈ-ਫਾਈ ਦੀ ਕੀਮਤ 74,900 ਰੁਪਏ ਅਤੇ 256 ਜੀ.ਬੀ.+cellular ਮਾਡਲ ਨੂੰ 89,900 ਰੁਪਏ ’ਚ ਖਰੀਦਿਆ ਜਾ ਸਕੇਗਾ। 

ਦੱਸ ਦੇਈਏ ਕਿ  iPad (10th Gen) ਨੂੰ 44,900 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ ਨਵੇਂ iPad Pro ਨੂੰ 81,900 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। HDFC ਬੈਂਕ ਦੇ ਕਾਰਡ ਜਾਂ ਅਮਰੀਕਨ ਐਕਸਪ੍ਰੈੱਸ ਦੇ ਕਾਰਡ ’ਤੇ 7,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। 

ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ


author

Rakesh

Content Editor

Related News