ਐਪਲ ਸਟੋਰ ''ਤੇ ਹੁਣ ਨਹੀਂ ਵਿਕਣਗੇ ਨੋਕੀਆ ਵਿਥਿੰਗਸ ਦੇ ਪ੍ਰੋਡਕਟਸ : ਰਿਪੋਰਟ
Sunday, Dec 25, 2016 - 05:04 PM (IST)

ਜਲੰਧਰ- ਫਿਨਲੈਂਡ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਦੇ ਨਾਲ ਪੇਟੈਂਟ ਨੂੰ ਲੈ ਕੇ ਚੱਲ ਰਹੇ ਵਿਵਾਦ ''ਚ ਐਪਲ ਨੇ ਕਥਿਤ ਤੌਰ ''ਤੇ ਆਪਣੇ ਸਟੋਰ ਤੋਂ ਨੋਕੀਆ ਦੀ ਮਲਕੀਅਤ ਵਾਲੀ ਕੰਪਨੀ ਵਿਥਿੰਗਸ ਦੇ ਪ੍ਰੋਡਕਟਸ ਹਟਾ ਦਿੱਤੇ ਹਨ। ਐਪਲ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਪ੍ਰਸਾਰਿਤ ਕਰਨ ਵਾਲੀ ਵੈੱਬਸਾਈਟ ''ਐਪਲਇਨਸਾਈਡਰ'' ਦੀ ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ ਤੋ ਵਿਥਿੰਗਸ ਦੀ ਆਈਫੋਨ ਨੂੰ ਸਪੋਰਟ ਕਰਨ ਵਾਲੀ ਐਕਸੈਸਰੀਜ਼ ਐਪਲ ਦੇ ਸਟੋਰ ''ਤੇ ਵੇਚੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ''ਚ ਨੋਕੀਆ ਨੇ 19 ਕਰੋੜ ਡਾਲਰ ''ਚ ਵਿਥਿੰਗਸ ਨੂੰ ਖਰੀਦ ਲਿਆ, ਹਾਲਾਂਕਿ ਉਸ ਤੋਂ ਬਾਅਦ ਵੀ ਐਪਲ ਸਟੋਰ ''ਤੇ ਵਿਥਿੰਗਸ ਦੇ ਪ੍ਰੋਡਕਟ ਵੇਚੇ ਜਾਂਦੇ ਰਹੇ। ਰਿਪੋਰਟ ''ਚ ਕਿਹਾ ਗਿਆ ਹੈ ਕਿ ਨੋਕੀਆ ਦੀ ਇਸ ਸਹਾਇਕ ਕੰਪਨੀ ਦੁਆਰਾ ਬਣਾਏ ਗਏ ਉਪਕਰਣ ਹੁਣ ਐਪਲ ਦੀ ਵੈੱਬਸਾਈਟ ਤੋਂ ਨਹੀਂ ਖਰੀਦੇ ਜਾ ਸਕਣਗੇ।