ਆਈਫੋਨ ਦੀਆਂ ਸਾਰੀਆਂ ਕਮੀਆਂ ਨੂੰ ਪੂਰਾ ਕਰੇਗੀ ਹੁਣ ਐਪਲ ਵਾਚ

08/05/2017 2:39:20 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਜਲਦ ਹੀ ਆਪਣੀ ਸਮਾਰਟਵਾਚ ਦਾ ਲੇਟੈਸਟ ਵਰਜ਼ਨ ਪੇਸ਼ ਕਰਨ ਵਾਲੀ ਹੈ। ਇਸ ਸਮਾਰਟਵਾਚ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਨੂੰ ਡਾਇਰੈਕਟਲੀ ਸੈਲੂਲਰ ਨੈੱਟਵਰਕ ਨਾਲ ਕਨੈਕਟ ਕੀਤਾ ਜਾ ਸਕੇਗਾ। ਇਹ LTE  ਚਿੱਪ ਨੂੰ ਸਪੋਰਟ ਕੇਰਗੀ ਅਤੇ ਇਸ ਦੀ ਮਦਦ ਨਾਲ ਤੁਸੀਂ ਬਿਨਾ ਆਈਫੋਨ ਦੇ ਵੀ ਕਾਲਸ ਕਰ ਸਕੋਗੇ। ਜਾਣਕਾਰੀ ਮਤਾਬਕ ਇਸ ਵਾਚ ਨੂੰ ਇਸ ਸਾਲ ਦੇ ਅਖੀਰ ਤੱਕ ਪੇਸ਼ ਕਰ ਦਿੱਤਾ ਜਾਵੇਗਾ।
ਇੰਟੇਲ ਚਿੱਪ ਨਾਲ ਹੋਵੇਗੀ ਲੈਸ -
ਐਪਲ ਦੀ ਨਵੀਂ ਵਾਚ 'ਚ ਇੰਟੇਲ ਵੱਲੋਂ ਬਣਾਈ ਗਈ LTE  ਮੋਡਮ ਚਿੱਪ ਲੱਗੀ ਹੋਵੇਗੀ, ਜੋ ਕਾਲਸ ਅਤੇ ਮੈਸੇਜ਼ ਕਰਨ 'ਚ ਮਦਦ ਕਰੇਗੀ। ਇਸ ਚਿੱਪ ਲਈ ਐਪਲ ਨੇ ਇੰਟੇਲ ਨੂੰ ਚੁਣਿਆ ਇਹ ਆਪਣੇ ਆਪ 'ਚ ਹੀ ਇੰਟੇਲ ਲਈ ਇਕ ਵੱਡੀ ਉਪਲੱਬਧ ਹੈ, ਕਿਉਂਕਿ ਹੁਣ ਤੱਕ ਐਪਲ ਕਵਾਲਕਮ ਦੀ ਚਿੱਪਸ ਦਾ ਹੀ ਉਪਯੋਗ ਕਰਦੀ ਆਈ ਹੈ।
ਨਵੀਂ ਵਾਚ ਨਾਲ ਹੋਵੇਗਾ ਐਪਲ ਦੀ ਵਿਕਰੀ 'ਚ ਵਾਧਾ -
ਐਪਲ ਦੇ ਸੀ. ਈ. ਓ. ਟਿਮ ਕੁੱਕ 'ਚ ਕਿਹਾ ਸੀ ਕਿ ਐਪਲ ਦੀ ਡਿਵਾਇਸਿਜ਼ ਨੂੰ ਕੀਮਤ ਦੇ ਅਖੀਰ 'ਚ ਉਪਲੱਬਧ ਕਰਨ ਨਾਲ ਕੰਪਨੀ ਨੇ ਤੀਜੀ ਤਿਮਾਹੀ 'ਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। ਐਪਲ ਸਸਤੇ ਫਿੱਟਨੈੱਸ ਬੈਂਡਸ ਨੂੰ ਲੈ ਕੇ ਤੀਜੇ ਨੰਬਰ 'ਤੇ ਹੈ ਅਤੇ ਇਹ ਸ਼ਿਓਮੀ ਅਤੇ ਫਿਟਬਿਟ ਤੋਂ ਪਿੱਛੇ ਰਿਹ ਗਿਆ ਹੈ। ਐਪਲ ਐਨਾਲੇਸਟ ਜੀਨ ਮੁਸਟਰ ਨੇ ਕਿਹਾ ਹੈ ਕਿ LTE  ਨੈੱਟਵਰਸ ਨੂੰ ਸਪੋਰਟ ਕਰਨ ਨਾਲ ਐਪਲ ਦੀ ਸੇਲ 'ਚ ਵਾਧਾ ਹੋਵੇਗਾ ਅਤੇ ਇਸ ਨੂੰ ਇਕ ਗੇਮ ਚੇਂਜਰ ਵੀ ਕਿਹਾ ਜਾ ਸਕਦਾ ਹੈ ਕਿ ਇਹ ਵਾਚ ਅਜਿਹਾ ਐਕਸਪੀਰੀਅੰਸ ਦੇਵੇਗੀ, ਜੋ ਤੁਹਾਨੂੰ ਆਈਫੋਨ 'ਤੇ ਵੀ ਨਹੀਂ ਮਿਲ ਸਕੇਗਾ। 
ਜ਼ਿਕਰਯੋਗ ਹੈ ਕਿ ਐਪਲ ਨੇ ਪਿਛਲੇ ਸਾਲ ਐਪਲ ਵਾਚ ਨੂੰ ਹੋਰ ਬਿਹਤਰ ਬਣਾਉਣ ਲਈ ਜੀ. ਪੀ. ਐੱਸ. ਨਾਲ ਲੈਸ ਨਵੇਂ ਮਾਡਲ ਨੂੰ ਪੇਸ਼ ਕੀਤਾ ਸੀ। ਇਹ ਵਾਚ ਬਿਨਾ ਆਈਫੋਨ ਦੇ ਡਿਸਟੈਂਸ ਨੂੰ ਟ੍ਰੈਕ ਕਰਨ 'ਚ ਮਦਦ ਕਰਦੀ ਹੈ। ਕੰਪਨੀ ਨੇ ਪਿਛਲੇ ਸਾਲ ਵੀ LTE  ਨੈੱਟਵਰਕ ਨੂੰ ਸਪੋਰਟ ਕਰਨ ਵਾਲੀ ਇਸ ਵਾਚ ਨੂੰ ਬਣਾਉਣ ਦਾ ਸੋਚਿਆ ਸੀ ਪਰ ਉਸ ਸਮੇਂ ਵਾਚ 'ਚ ਬੈਟਰੀ ਲਾਈਫ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ, ਜਿੰਨ੍ਹਾਂ 'ਤੇ ਧਿਆਨ ਦਿੰਦੇ ਹੋਏ ਕੰਪਨੀ ਨੇ LTE  ਨੈੱਟਵਰਕ ਨਾਲ ਬਿਹਤਰੀਨ ਬੈਟਰੀ ਲਾਈਫ ਦੇਣ ਦੇ ਟੀਚੇ ਨੂੰ ਲੈ ਕੇ ਇਸ ਪ੍ਰੋਜੈਕਟ ਨੂੰ ਇਕ ਸਾਲ ਲਈ ਟਾਲ ਦਿੱਤਾ ਸੀ।


Related News