ਤੁਹਾਡੇ ਗਾਣੇ ਸੁਣਨ ਦੀ ਆਦਤ ''ਤੇ ਆਧਾਰਿਤ ਹੋਵੇਗਾ iOS10 ਦਾ ਇਹ ਫੀਚਰ
Monday, Sep 05, 2016 - 03:07 PM (IST)
ਜਲੰਧਰ : ਇਸ ਸਾਲ ਡਬਲਯੂ. ਡਬਲਯੂ. ਡੀ. ਸੀ. ਵਿਚ ਐਪਲ ਨੇ ਨਵੀਂ ਡਿਸਕਵਰੀ ਮਿਕਸ ਪਲੇਅ ਲਿਸਟ ਦੇ ਬਾਰੇ ਵਿਚ ਜ਼ਿਕਰ ਕੀਤਾ ਸੀ ਜੋ ਹਰ ਇਕ ਐਪਲ ਮਿਊਜ਼ਿਕ ਸਬਸਕ੍ਰਾਈਬਰ ਨੂੰ ਉਸ ਦੀ ਲਿਸਨਿੰਗ ਦੀਆਂ ਆਦਤਾਂ ਦੇ ਆਧਾਰ ''ਤੇ ਮਿਊਜ਼ਿਕ ਅਤੇ ਆਰਟਿਸਟ ਦੀ ਸਿਫਾਰਿਸ਼ ਕਰੇਗੀ। ਆਈ. ਓ. ਐੱਸ. 10 ਦੇ ਨਵੇਂ ਬੀਟਾ ਵਰਜ਼ਨ ਵਿਚ ਇਸ ਫੀਚਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਦਾ ਨਾਮ ਮਾਈ ਨਿਊ ਮਿਊਜ਼ਿਕ ਮਿਕਸ (My New Music Mix) ਅਤੇ ਮਾਈ ਫੇਵਰਟਸ ਮਿਕਸ (My Favorites Mix) ਹੈ।
ਇਹ ਅਪਡੇਟ ਐਪਲ ਮਿਊਜ਼ਿਕ ਦੇ ''ਫਾਰ ਯੂ'' ਸੈਕਸ਼ਨ ਵਿਚ ਦੇਖਿਆ ਗਿਆ ਹੈ, ਜਿਸ ਵਿਚ ਹਰ ਇਕ ਪਲੇਅ ਲਿਸਟ ਵਿਚ 25 ਗਾਣੇ ਹਨ। ਮਾਈ ਨਿਊ ਮਿਊਜ਼ਿਕ ਮਿਕਸ ਵਿਚ ਆਰਟਿਸਟ ਦੇ ਸਾਰੇ ਨਵੇਂ ਗਾਣੇ ਮਿਲਣਗੇ। ਗਾਣੇ ਸੁਣਨ ਦੀ ਆਦਤ ਦੇ ਹਿਸਾਬ ਨਾਲ ਹਰ ਸ਼ੁੱਕਰਵਾਰ ਪਲੇਅ ਲਿਸਟ ਵਿਚ ਨਵੇਂ ਆਪਸ਼ੰਜ਼ ਦੇਖਣ ਨੂੰ ਮਿਲਣਗੇ। ਮਾਈ ਨਿਊ ਮਿਊਜ਼ਿਕ ਮਿਕਸ ਵਿਚ ਜੋ ਗਾਣੇ ਤੁਹਾਨੂੰ ਪਸੰਦ ਹਨ ਉਥੇ ਹੀ ਦਿਖਾਈ ਦੇਣਗੇ। ਇਹ ਪਲੇਅ ਲਿਸਟ ਹਰ ਬੁੱਧਵਾਰ ਨੂੰ ਬਦਲੇਗੀ।
