iPhone 13 ਨਾਲ ਬਾਕਸ ''ਚ ਚਾਰਜਿੰਗ ਕੇਬਲ ਦੇਣਾ ਵੀ ਬੰਦ ਕਰ ਸਕਦੀ ਹੈ ਐਪਲ

12/15/2020 1:02:02 PM

ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ ਆਈਫੋਨ 12 ਸੀਰੀਜ਼ ਲਾਂਚ ਕੀਤੀ ਹੈ। ਆਈਫੋਨ 12 ਸੀਰੀਜ਼ ਨਾਲ ਸਾਰੇ ਫੋਨਾਂ 'ਚ 5ਜੀ ਦੀ ਸੁਪੋਰਟ ਦਿੱਤੀ ਗਈ ਹੈ ਅਤੇ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ ਕਿ ਐਪਲ ਨੇ ਆਪਣੇ ਸਾਰੇ ਆਈਫੋਨਾਂ ਨਾਲ ਬਾਕਸ 'ਚ ਚਾਰਜਰ ਅਤੇ ਈਅਰਫੋਨ ਦੇਣਾ ਬੰਦ ਕਰ ਦਿੱਤਾ ਹੈ। ਹੁਣ ਖ਼ਬਰ ਹੈ ਕਿ ਨਵੇਂ ਸਾਲ 'ਚ ਆਈਫੋਨ 13 ਦੇ ਨਾਲ ਐਪਲ ਚਾਰਜਿੰਗ ਕੇਬਲ ਦੇਣਾ ਵੀ ਬੰਦ ਕਰਨ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

9to5Mac ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਇਹ ਮੰਨਦੀ ਹੈ ਕਿ ਉਸ ਦੇ ਕੁਝ ਯੂਜ਼ਰਸ ਫੋਨ ਨਾਲ ਬਾਕਸ 'ਚ ਦਿੱਤੀ ਜਾਣ ਵਾਲੀ ਕੇਬਲ ਦਾ ਇਸਤੇਮਾਲ ਨਹੀਂ ਕਰਦੇ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਆਈਫੋਨ ਨਾਲ ਐਪਲ ਬਾਕਸ 'ਚ ਚਾਰਜਿੰਗ ਕੇਬਲ ਦੇਣਾ ਵੀ ਬੰਦ ਕਰ ਸਕਦੀ ਹੈ। 

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਐਪਲ ਆਉਣ ਵਾਲੇ ਆਈਫੋਨ 'ਚ ਫਿਰ ਤੋਂ ਟੱਚ ਆਈ.ਡੀ. ਦੇਣ ਦੀ ਸ਼ੁਰੂਆਤ ਕਰ ਸਕਦੀ ਹੈ, ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਫੇਸ ਆਈ.ਡੀ. ਨੂੰ ਹਟਾ ਦਿੱਤਾ ਜਾਵੇਗਾ। ਦਰਅਸਲ, ਇਕ ਯੂਜ਼ਰ ਤੋਂ ਐਪਲ ਨੇ ਸਕਿਓਰਿਟੀ ਅਤੇ ਪ੍ਰਾਈਵੇਸੀ ਨਾਲ ਜੁੜੇ ਕੁਝ ਸਵਾਲ ਪੁੱਛੇ ਹਨ, ਹਾਲਾਂਕਿ ਇਹ ਸਾਰੀਆਂ ਗੱਲਾਂ ਅਜੇ ਪੂਰੀ ਤਰ੍ਹਾਂ ਅਫਵਾਹ ਹਨ। ਸੱਚਾਈ ਬਾਰੇ ਅਗਲੇ ਸਾਲ ਹੀ ਸਹੀ ਜਾਣਕਾਰੀ ਮਿਲੇਗੀ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਨੋਟ : ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Rakesh

Content Editor

Related News