ਹੈੱਡਫੋਨ ਜੈਕ ਤੋਂ ਬਾਅਦ ਲਾਈਟਨਿੰਗ ਪੋਰਟ ਵੀ ਹਟਾ ਸਕਦੀ ਏ ਐਪਲ
Wednesday, Sep 28, 2016 - 06:35 PM (IST)

ਜਲੰਧਰ : ਅਮਰੀਕੀ ਪੇਟੈਂਟ ਤੇ ਟ੍ਰੇਡਮਾਰਕ ਆਫਿਸ ਵੱਲੋਂ ਪਬਲਿਸ਼ ਕੀਤੀ ਗਈ ਇਕ ਰਿਪੋਰ ਦੇ ਮੁਤਾਬਿਕ ਐਪਲ ਕੁਝ ਕਮੀਆਂ ਨੂੰ ਦੂਰ ਕਰਨ ਲਈ ਲਾਈਟਨਿੰਗ ਪੋਰਟ ਦੀ ਜਗ੍ਹਾ ਨਵੀਂ ਟੈਕਨਾਲੋਜੀ ਲਿਆ ਸਕਦੀ ਹੈ। ਪੇਟੈਂਟ ''ਚ ਦਿਖਾਇਆ ਗਿਆ ਹੈ ਕਿ 2 ਡਿਵਾਈਜ਼ਾਂ ''ਚ ਡਾਟਾ ਛੋਟੇ-ਛੋਟੇ ਹੋਲਜ਼ ਦੀ ਮਦਦ ਨਾਲ ਯੂਟੀਲਾਈਜ਼ ਚੇਨ ਦੇ ਤਹਿਤ ਆਪਟੀਕਲ ਇੰਟਰਫੇਸ ਬਣਾ ਕੇ ਟ੍ਰਾਂਸਫਰ ਕਰਦਾ ਹੈ। ਇਸ ''ਚ ਇਕ ਸੈੱਟਅਪ ''ਚ ਇਲੈਕਟ੍ਰੋਨਿਕ ਡਿਵਾਈਸ ਦੇ ਨਾਲ ਆਪਟੀਕਲ ਕੁਨੈਕਟਰ ਆਪਟੀਕਲ ਸਿਗਨਲਜ਼ ਰਿਸੀਵ ਤੇ ਸੈਂਡ ਕਰਦਾ ਹੈ।
ਇਸ ਪੇਟੈਂਟ ''ਚ ਦੋ ਡਿਵਾਈਜ਼ਾਂ ਇਕ ਤਰਫਾ ਜਾਂ 2 ਤਰਫਾ ਕੁਨੈਕਟੀਵਿਟੀ ਲਈ ਆਪਟੀਕਲ ਕੁਨੈਕਟੀਵਿਟੀ ਦੀ ਵਰਤੋਂ ਕਰਦੀਆਂ ਹਨ। 3.5 mm ਜੈਕ ਦੇ ਹਟ ਜਾਣ ਤੋਂ ਬਾਅਦ ਹੁਣ ਲਾਈਟਨਿੰਗ ਪੋਰਟ ਦੇ ਬਦਲੇ ਜਾਣ ਦੀਆਂ ਗੱਲਾਂ ਨਾਲ ਇਹ ਤਾਂ ਸਾਫ ਹੈ ਕਿ ਐਪਲ ਵੱਡੇ ਬਦਲਾਅ ਲਿਆਉਣ ''ਚ ਕੋਈ ਚਿਝਕ ਨਹੀਂ ਕਰਦੀ। ਹੁਣ ਦੇਖਣਾ ਇਹ ਹੋਵੇਗਾ ਕਿ ਕੰਪਨੀ ਵੱਲੋਂ ਰਜਿਸਟਰ ਕਰਵਾਇਆ ਗਿਆ ਇਹ ਪੇਟੈਂਟ ਅਸਲੀਅਤ ਬਣਦਾ ਵੀ ਹੈ ਜਾਂ ਨਹੀਂ।