ਅਗਲੇ ਆਈਫੋਨ ''ਚ ਐਪਲ ਕਰੇਗੀ ਸੈਮਸੰਗ ਦੀ ਨਕਲ

08/24/2016 6:57:51 PM

 ਜਲੰਧਰ : ਬਹੁਤ ਸਮੇਂ ਤੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਐਪਲ ਆਲ-ਗਲਾਸ ਆਈਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਕ ਪੇਟੈਂਟ ਤੋਂ ਸਾਹਮਣੇ ਆਇਆ ਹੈ ਕਿ ਇਸ ਵਾਰ ਐਪਲ ਆਈਫੋਨ ''ਚ ਆਲ-ਗਲਾਸ ਡਿਪਲੇ ਲਿਆ ਸਕਦੀ ਹੈ। ਪੇਟੈਂਟ ''ਚ ਇਹ ਵੀ ਸਾਹਮਣੇ ਆਇਆ ਹੈ ਕਿ ਆਈਫੋਨ ''ਤੇ ਕਰਵਡ ਗਲਾਸ ਹੋਵੇਗਾ ਜਿਸ ਨਾਲ ਵਰਚੁਅਲ ਕੀਜ਼ ਵੀ ਹੋਣਗੀਆਂ। ਇਸ ਤੋਂ ਸਿੱਧਾ ਇਸ਼ਾਰਾ ਐੱਜ ਡਿਸਪਲੇ ਵੱਲ ਜਾਂਦਾ ਹੈ, ਇਸ ਦੇ ਨਾਲ-ਨਾਲ ਇਹ ਡਿਸਪਲੇ ਫਲੈਕਸੀਬਲ ਵੀ ਹੋਵੇਗੀ। ਹੋ ਸਕਦਾ ਹੈ ਕਿ ਐੱਜ ਡਿਸਪਲੇਜ਼ ਦੇ ਨਾਲ ਵਰਚੁਅਲ ਬਟਨਜ਼ ਨੂੰ ਜੋਡ਼ਿਆ ਜਾਵੇ। ਪੇਟੈਂਟ ਦੇ ਡਿਜ਼ਾਈਨ ਤੋਂ ਤਾਂ ਬਸ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ ਪਰ ਅਸਲ ''ਚ ਐੱਜ ਡਿਸਪਲੇ ਦਾ ਜ਼ਿਰਕ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸੈਮਸੰਗ ਵੱਲ ਹੀ ਧਿਆਨ ਜਾਂਦਾ ਹੈ ਤੇ ਲੱਗ ਰਿਹਾ ਹੈ ਕਿ ਨੋਟ 7 ਨੂੰ ਮਿਲੀ ਸਫਲਤਾ ਤੋਂ ਬਾਅਦ ਐਪਲ ਵੀ ਆਰਣੀਆਂ ਡਿਵਾਈਜ਼ਾਂ ਨੂੰ ਕਰਵਡ ਡਿਸਪਲੇ ਦਵੇਗੀ।


Related News