Apple ਦਾ ਭਾਰਤੀ ਯੂਜ਼ਰਜ਼ ਨੂੰ ਤੋਹਫਾ, ਮੈਪਸ ’ਚ ਸ਼ਾਮਲ ਕੀਤਾ ਖਾਸ ਫੀਚਰ

01/11/2019 10:36:25 AM

ਗੈਜੇਟ ਡੈਸਕ– ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਜਾਣਕਾਰੀ ਮੁਤਾਬਕ, ਭਾਰਤੀ ਯੂਜ਼ਰਜ਼ ਲਈ ਕੰਪਨੀ ਨੇ ਆਈਫੋਨ ਦੇ ਮੈਪਸ ਐਪ ’ਚ ਟਰਨ-ਬਾਈ-ਟਰਨ ਨੈਵੀਗੇਸ਼ਨ ਫੀਚਰ ਨੂੰ ਸ਼ੁਰੂ ਕਰ ਦਿੱਤਾ ਹੈ, ਯਾਨੀ ਹੁਣ ਐਪਲ ਯੂਜ਼ਰਜ਼ ਵੀ ਭਾਰਤ ’ਚ ਗੂਗਲ ਮੈਪਸ ਦੀ ਤਰ੍ਹਾਂ ਇਸ ਦਾ ਇਸਤੇਮਾਲ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਨਵੇਂ ਫੀਚਰ ਦਾ ਇੰਤਜ਼ਾਰ ਯੂਜ਼ਰਜ਼ ਕਾਫੀ ਸਮੇਂ ਤੋਂ ਕਰ ਰਹੇ ਸਨ। PunjabKesariਹੋਇਆ ਖੁਲਾਸਾ
ਇਸ ਨਵੇਂ ਫੀਚਰ ਨੂੰ ਲੈ ਕੇ ਦੇਸ਼ ਦੇ ਕਈ ਟਵਿਟਰ ਯੂਜ਼ਰਜ਼ ਨੇ ਜਾਣਕਾਰੀ ਦਿੱਤੀ ਹੈ ਕਿ ਟਰਨ-ਬਾਈ-ਟਰਨ ਨੈਵੀਗੇਸ਼ਨ ਦਾ ਫੀਚਰ ਉਨ੍ਹਾਂ ਦੇ ਫੋਨ ’ਚ ਲਾਈਵ ਹੋ ਗਿਆ ਹੈ। ਕਈ ਯੂਜ਼ਰਜ਼ ਨੇ ਨਵੀਂ ਦਿੱਲੀ ’ਚ ਆਈਫੋਨ XS ’ਚ ਇਸ ਫੀਚਰ ਨੂੰ ਟੈਸਟ ਕੀਤਾ ਹੈ ਅਤੇ ਇਸ ਨੂੰ ਸਹੀ ਪਾਇਆ ਹੈ। 

PunjabKesari

ਇਹ ਫੀਚਰ ਡਰਾਈਵਿੰਗ ਅਤੇ ਵਾਕਿੰਗ ਦੌਰਾਨ ਡਾਇਰੈਕਸ਼ੰਸ ਤਾਂ ਸ਼ੋਅ ਕਰਦਾ ਹੀ ਹੈ, ਇਸ ਰਾਹੀਂ ਓਲਾ ਅਤੇ ਉਬਰ ਵੀ ਬੁੱਕ ਕੀਤੀ ਜਾ ਸਕਦੀ ਹੈ। ਉਂਝ, ਅਜੇ ਇਸ ਵਿਚ ਪਬਲਿਕ ਟ੍ਰਾਂਸਪੋਰਟ ਯੂਜ਼ਰਜ਼ ਲਈ ਨੈਵੀਗੇਸ਼ਨ ਐਪ ਰਿਹਾ ਹੈ। ਇਸ ਦੇ ਫੀਚਰ ਅਤੇ ਅਪ-ਟੂ-ਡੇਟ ਮੈਪ ਯੂਜ਼ਰਜ਼ ਦੇ ਬੜੇ ਕੰਮ ਦੇ ਰਹੇ ਹਨ। ਫਿਲਹਾਲ, ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਐਪਲ ਦਾ ਨਵਾਂ ਨੈਵੀਗੇਸ਼ਨ ਫੀਚਰ ਆਈਫੋਨ ਰੱਖਣ ਵਾਲੇ ਲੋਕਾਂ ਨੂੰ ਐਪਲ ਮੈਪਸ ਦਾ ਇਸਤੇਮਾਲ ਕਰਨ ਵਲ ਮੋੜ ਸਕੇਗਾ।


Related News