ਐਪਲ ਮੈਪਸ ਦਾ ਪਬਲਿਕ ਬੀਟਾ ਹੋਇਆ ਪੇਸ਼, ਗੂਗਲ ਮੈਪਸ ਨੂੰ ਮਿਲੇਗੀ ਚੁਣੌਤੀ!

Thursday, Jul 25, 2024 - 11:26 PM (IST)

ਗੈਜੇਟ ਡੈਸਕ- ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ 'ਚੋਂ ਇਕ ਐਪਲ ਆਪਣੇ ਫੀਚਰਜ਼ ਕਾਰਨ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ। ਅਜਿਹੇ 'ਚ ਐਪਲ ਨੇ ਆਪਣੇ ਵਿਰੋਧੀਆਂ ਗੂਗਲ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਐਪਲ ਮੈਪਸ ਦਾ ਪਬਲਿਕ ਬੀਟਾ ਵਰਜ਼ਨ ਪੇਸ਼ ਹੋ ਗਿਆ ਹੈ। ਹਾਲਾਂਕਿ, ਇਹ ਵੈੱਬ ਵਰਜ਼ਨ 'ਚ ਉਪਲੱਬਧ ਹੈ ਅਤੇ ਯੂਜ਼ਰਜ਼ ਆਪਣੇ ਬ੍ਰਾਊਜ਼ਰ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇਸ ਦਾ ਐਕਸੈਸ ਲੈ ਸਕਦੇ ਹਨ।

ਯੂਜ਼ਰਜ਼ ਨੂੰ ਮਿਲਣਗੀਆਂ ਕਈ ਸਹੂਲਤਾਂ

ਦੱਸ ਦੇਈਏ ਕਿ ਐਪਲ ਮੈਪਸ ਅੰਗਰੇਜੀ ਭਾਸ਼ਾ 'ਚ ਸਫਾਰੀ ਅਤੇ ਕ੍ਰੋਮ ਦੇ ਨਾਲ ਆਈਪੈਡ, ਮੈਕ ਅਤੇ ਵਿੰਡੋਜ਼ ਦੇ ਐੱਜ 'ਚ ਵੀ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਟੈੱਕ ਕੰਪਨੀ ਐਪਲ ਨੇ ਕਿਹਾ ਹੈ ਕਿ ਐਪਲ ਮੈਪਸ ਯੂਜ਼ਰਜ਼ ਨੂੰ ਡਰਾਈਵਿੰਗ ਅਤੇ ਚੱਲਣ 'ਚ ਕਾਫੀ ਆਸਾਨੀ ਨਾਲ ਦਿਸ਼ਾ-ਨਿਰਦੇਸ਼ ਦੇਵੇਗਾ। ਇੰਨਾ ਹੀ ਨਹੀਂ, ਸਗਓਂ ਇਸ ਦੇ ਨਾਲ ਹੀ ਯੂਜ਼ਰਜ਼ ਐਪ 'ਚ ਹੀ ਚੰਗੀਆਂ ਥਾਵਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਨਾਲ ਹੀ ਫੋਟੋ ਅਤੇ ਰੇਟਿੰਗ ਬਾਰੇ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ। ਐਪਲ ਮੁਤਾਬਕ, ਐਪਲ ਮੈਪਸ ਰਾਹੀਂ ਦੁਨੀਆ ਭਰ ਦੇ ਸ਼ਹਿਰਾਂ 'ਚ ਫੂਡ ਦੀ ਡਿਲਿਵਰੀ ਵੀ ਲਈ ਜਾ ਸਕੇਗੀ। ਨਾਲ ਹੀ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਿਲ ਹੋ ਜਾਵੇਗੀ। ਇਸ ਤੋਂ ਇਲਾਵਾ ਸ਼ਾਪਿੰਗ ਦਾ ਵੀ ਆਪਸ਼ਨ ਮਿਲੇਗਾ। 

ਗੂਗਲ ਮੈਪਸ ਨਾਲ ਹੋਵੇਗਾ ਸਿੱਧਾ ਮੁਕਾਬਲਾ

ਆਉਣ ਵਾਲੇ ਕੁਝ ਸਮੇਂ 'ਚ ਐਪਲ ਮੈਪਸ 'ਚ ਲੁੱਕ ਅਰਾਊਂਡ ਫੀਚਰ ਨੂੰ ਵੀ ਲਿਆਂਦਾ ਜਾਵੇਗਾ ਪਰ ਅਜੇ ਤਕ ਇਸ ਦੀ ਕੋਈ ਅਧਿਕਾਰਤ ਤਾਰੀਖ ਦੀ ਜਾਣਕਾਰੀ ਨਹੀਂ ਹੈ। ਐਪਲ ਨੇ ਕਿਹਾ ਕਿ ਸਾਰੇ ਡਿਵੈਲਪਰਾਂ ਅਤੇ ਮੈਪਕਿਟ 'ਚ ਸ਼ਾਮਲ ਸਾਰੇ ਵੈੱਬ ਵਰਜ਼ਨ 'ਚ ਮੈਪਸ 'ਤੇ ਲਿੰਕ ਆਊਟ ਕਰ ਸਕਦੇ ਹਨ। ਇਸਦੀ ਮਦਦ ਨਾਲ ਯੂਜ਼ਰਜ਼ ਡਰਾਈਵਿੰਗ ਨਿਰਦੇਸ਼ ਹਾਸਿਲ ਕਰ ਸਕਦੇ ਹਨ। ਟੈੱਕ ਕੰਪਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਵਿਚ ਹੋਰ ਭਾਸ਼ਾਵਾਂ ਦਾ ਸਪੋਰਟ, ਹੋਰ ਬ੍ਰਾਊਜ਼ਰਾਂ ਨੂੰ ਜੋੜਨ ਦੇ ਨਾਲ ਹੀ ਪਲੇਟਫਾਰਮ ਦਾ ਵਿਸਤਾਰ ਵੀ ਕੀਤਾ ਜਾਵੇਗਾ। ਅਜਿਹੇ 'ਚ ਐਪਲ ਮੈਪਸ ਦਾ ਸਿੱਧਾ ਮੁਕਾਬਲਾ ਗੂਗਲ ਮੈਪਸ ਨਾਲ ਹੋਵੇਗਾ ਜੋ ਕਿ ਪਹਿਲਾਂ ਤੋਂ ਵੈੱਬ ਵਰਜ਼ਨ 'ਚ ਕਾਫੀ ਵੱਡੇ ਪੱਧਰ 'ਤੇ ਕੰਮ ਕਰਦਾ ਹੈ।


Rakesh

Content Editor

Related News