Apple ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਹੋਏ ਸਸਤੇ, 30,000 ਰੁਪਏ ਤਕ ਘਟੀ ਕੀਮਤ

07/09/2019 11:29:56 PM

ਗੈਜੇਟ ਡੈਸਕ—ਦਿੱਗਜ ਕੰਪਨੀ ਐਪਲ ਨੇ ਆਪਣੇ 2018 ਦੇ ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਮਾਡਲ ਦੀ ਕੀਮਤ ਘਟਾ ਦਿੱਤੀ ਹੈ। ਕੀਮਤ 'ਚ ਕਟੌਤੀ ਕਰਨ ਤੋਂ ਬਾਅਦ ਐਪਲ ਮੈਕਬੁੱਕ ਪ੍ਰੋ ਹੁਣ 1,19,900 ਰੁਪਏ 'ਚ ਉਪਲੱਬਧ ਹੋਵੇਗੀ। 13 ਇੰਚ ਵਾਲੇ ਮੈਕਬੁੱਕ ਪ੍ਰੋ ਦੇ ਇਸ ਮਾਲਡ ਨੂੰ 1,49,900 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਉੱਥੇ ਸਟੂਡੈਂਟਸ ਲਈ ਕੰਪਨੀ ਇਸ ਨੂੰ ਹੁਣ ਤਕ ਦੀ ਸਭ ਤੋਂ ਘੱਟ ਕੀਮਤ ਭਾਵ 1,11,264 ਰੁਪਏ 'ਚ ਉਪਲੱਬਧ ਕਰਵਾਏਗੀ।

ਗੱਲ ਕੀਤੀ ਜਾਵੇ ਮੈਕਬੁੱਕ ਏਅਰ ਦੀ ਤਾਂ 1,14,900 ਰੁਪਏ 'ਚ ਲਾਂਚ ਹੋਏ ਇਸ ਮਾਲਡ ਨੂੰ ਹੁਣ 99,900 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਸਟੂਡੈਂਟਸ ਲਈ ਇਹ 92,704 ਰੁਪਏ 'ਚ ਉਪਲੱਬਧ ਹੋਵੇਗਾ। ਸਟੂਡੈਂਟਸ ਨੂੰ ਮਿਲਣ ਵਾਲਾ ਇਹ ਸਪੈਸ਼ਲ ਡਿਸਕਾਊਂਟ ਐਪਲ ਦੇ ਬੈਕ ਟੂ ਸਕੂਲ ਪ੍ਰਮੋਸ਼ਨ ਦਾ ਹਿੱਸਾ ਹੈ ਜੋ ਕਿ ਹਾਇਰ ਐਜੂਕੇਸ਼ਨ ਸਟੂਡੈਂਟਸ, ਉਨ੍ਹਾਂ ਦੇ ਪੇਰੈਂਟਸ, ਫੈਕਲਟੀ, ਸਟਾਫ ਅਤੇ ਹੋਮ-ਸਕੂਲ ਟੀਚਰਸ ਲਈ ਉਪਲੱਬਧ ਹੈ। ਇਹ ਆਫਰ 25 ਜੁਲਾਈ ਤੋਂ ਐਪਲ ਦੇ ਆਥਰੋਰਾਇਜਡ ਰਿਟੇਲਰਸ ਕੋਲ ਉਪਲੱਬਧ ਹੋਵੇਗਾ।

PunjabKesari

ਐਪਲ ਮੈਕਬੁੱਕ ਪ੍ਰੋ ਦੇ ਸਪੈਸੀਫਿਕੇਸ਼ਨਸ
ਐਪਲ ਮੈਕਬੁੱਕ ਪ੍ਰੋ ਦੀ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਟੱਚ ਬਾਰ ਵਾਲੇ 13 ਇੰਚ ਦੇ ਮੈਕਬੁੱਕ ਪ੍ਰੋ 'ਚ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 32ਜੀ.ਬੀ. ਦੀ ਮੈਮੋਰੀ, ਟਰੂ ਟੋਨ ਡਿਸਪਲੇਅ ਅਤੇ ਬਿਹਤਰ ਥਰਡ ਜਨਰੇਸ਼ਨ ਕੀਬੋਰਡ ਦਿੱਤਾ ਗਿਆ ਹੈ ਜੋ ਟਾਈਪਿੰਗ 'ਚ ਬੇਹੱਦ ਘੱਟ ਆਵਾਜ਼ ਕਰਦਾ ਹੈ। ਇਸ ਮਾਡਲ 'ਚ ਰੈਡੀਆਨ ਪ੍ਰੋ ਗ੍ਰਾਫਿਕਸ, ਵੱਡਾ ਫੋਰਸ ਟੱਚ ਟਰੈਕਪੈਡ, ਟੱਚ ਬਾਰ ਅਤੇ ਟੱਚ ਆਈ.ਡੀ., ਡਾਇਨੈਮਿਕ ਸਟੀਰੀਓ ਸਪੀਕਰਸ, ਨਵਾਂ ਕੂਲਿੰਗ ਸਿਸਟਮ ਅਤੇ ਡਾਟਾ ਟ੍ਰਾਂਸਫਰ ਲਈ ਥੰਡਰਬੋਲਟ 3 ਦਿੱਤਾ ਗਿਆ ਹੈ।

PunjabKesari

ਐਪਲ ਮੈਕਬੁੱਕ ਏਅਰ ਦੇ ਸਪੈਸੀਫਿਕੇਸ਼ਨਸ
15,000 ਰੁਪਏ ਤਕ ਸਸਤੇ ਹੋਏ ਇਸ ਮੈਕਬੁੱਕ ਏਅਰ 'ਚ ਇੰਟੈਲ ਕੋਰ ਆਈ5 ਪ੍ਰੋਸੈਸਰ ਲੱਗਿਆ ਹੈ ਜੋ ਇਸ ਨੂੰ 1.8 ਗੀਗਾਹਰਟਜ਼ ਦੀ ਸਪੀਡ ਦਿੰਦਾ ਹੈ ਜਿਸ ਨੂੰ ਟਰਬੋਬੂਸਟ ਰਾਹੀਂ ਵਧਾ ਕੇ 2.9 ਗੀਗਾਹਰਟਜ਼ ਤਕ ਕੀਤਾ ਜਾ ਸਕਦਾ ਹੈ। ਗੇਮਿੰਗ ਅਤੇ ਵਧੀਆ ਗ੍ਰਾਫਿਕਸ ਲਈ ਮੈਕਬੁੱਕ ਏਅਰ 'ਚ ਇੰਟੈਲ ਦੇ ''ਐੱਚ.ਡੀ. ਗ੍ਰਾਫਿਕ 6000' ਗ੍ਰਾਫਿਕ ਕਾਰਡ ਨਾਲ 8ਜੀ.ਬੀ. DDR3 ਰੈਮ ਦਿੱਤੀ ਗਈ ਹੈ। ਬੈਟਰੀ ਦੇ ਮਾਮਲੇ 'ਚ ਇਹ ਲੈਪਟਾਪ ਕਾਫੀ ਵਧੀਆ ਪਰਫਾਰਮ ਕਰਦਾ ਹੈ। ਇਕ ਵਾਰ ਫੁਲ ਚਾਰਜ ਹੋਣ 'ਤੇ ਇਸ ਨੂੰ 12 ਘੰਟੇ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਸਟੈਂਡਬਾਏ ਟਾਈਮ 30 ਦਿਨਾਂ ਦਾ ਹੈ।


Karan Kumar

Content Editor

Related News