ਐਪਲ ਨੇ ਜਾਰੀ ਕੀਤੀ iOS 16.3 ਦੀ ਅਪਡੇਟ, ਜਾਣੋ ਇਸ ਵਿਚ ਕੀ ਹੈ ਨਵਾਂ

01/25/2023 2:33:03 PM

ਗੈਜੇਟ ਡੈਸਕ– ਆਈਫੋਨ ਨਿਰਮਾਤਾ ਐਪਲ ਨੇ ਆਖਿਰਕਾਰ ਸਾਰੇ ਆਈਫੋਨ ਯੂਜ਼ਰਜ਼ ਲਈ ਨਵੀਂ ਅਪਡੇਟ iOS 16.3 ਰੋਲ ਆਊਟ ਕਰ ਦਿੱਤੀ ਹੈ। ਅਪਡੇਟ ਕੁਝ ਸਮਾਂ ਪਹਿਲਾਂ ਹੀ ਬੀਟਾ ਟੈਸਟਿੰਗ ਲਈ ਉਪਲੱਬਧ ਕੀਤੀ ਗਈ ਸੀ ਅਤੇ ਹੁਣ ਇਸਨੂੰ ਡਾਊਨਲੋਡ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਆਈ.ਓ.ਐੱਸ. 16.3 ਅਪਡੇਟ ਨਵੀਆਂ ਸੁਵਿਧਾਵਾਂ ਅਤੇ ਬਗ ਫਿਕਸ ਦੇ ਨਾਲ ਆਉਂਦੀ ਹੈ। ਕੰਪਨੀ ਨੇ iOS 16.3 ਦੇ ਨਾਲ macOS Ventura 13.2, iPadOS 16.3 ਅਤੇ WatchOS 9.3 ਅਪਡੇਟ ਵੀ ਜਾਰੀ ਕੀਤੀ ਹੈ। ਆਈ.ਓ.ਐੱਸ. 13.3 ਦੇ ਨਾਲ ਐਡਵਾਂਸ ਡਾਟਾ ਪ੍ਰੋਟੈਕਸ਼ਨ ’ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਸਪੋਰਟ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਨਵੇਂ ਆਈ.ਓ.ਐੱਸ. ’ਚ ਤੁਹਾਨੂੰ ਕੀ-ਕੀ ਫੀਚਰ ਅਤੇ ਸੁਵਿਧਾਵਾਂ ਮਿਲਣ ਵਾਲੀਆਂ ਹਨ। 

iOS 16.3 ਦੇ ਨਵੇਂ ਫੀਚਰਜ਼

ਐਪਲ ਦੇ ਨਵੇਂ ਆਈ.ਓ.ਐੱਸ. 16.3 ਦੇ ਨਾਲ ਹੋਮਪੌਡ (GEN 2) ਦਾ ਸਪੋਰਟ ਮਿਲੇਗਾ, ਜਿਸਨੂੰ ਪਿਛਲੇ ਹਫਤੇ ਲਾਂਚ ਕੀਤਾ ਗਿਆ ਸੀ। ਯਾਨੀ ਹੁਣ ਆਈਫੋਨ ਯੂਜ਼ਰਜ਼ ਸਮਾਰਟ ਸਪੀਕਰ ਨੂੰ ਸੈੱਟ ਅਤੇ ਐਕਟੀਵੇਟ ਕਰਨ ’ਚ ਸਮਰੱਥ ਹੋਣਗੇ, ਨਾਲ ਹੀ ਹੋਮਪੌਡ ’ਚ ਮਿਊਜ਼ਿਕ ਨੂੰ ਟ੍ਰਾਂਸਫਰ ਜਾਂ ਫਿਰ ਭੇਜ ਵੀ ਸਕਣਗੇ। ਇਸ ਤੋਂ ਇਲਾਵਾ ਨਵੀਂ ਅਪਡੇਟ ’ਚ ਇਕ ਨਵਾਂ ਯੂਨਿਟੀ ਵਾਲਪੇਪਰ ਜੋੜਿਆ ਗਿਆ ਹੈ ਜੋ ਫਰਵਰੀ ’ਚ ਬਲੈਕ ਹਿਸਟਰੀ ਮੰਥ ਮਨਾਉਂਦਾ ਹੈ। 

IOS 16.3 ਦੇ ਨਾਲ ਆਉਣ ਵਾਲੀਆਂ ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿਚ ਐਮਰਜੈਂਸੀ ਕਾਲ ਬਟਨ ਨੂੰ ਅਪਡੇਟ ਕੀਤਾ ਗਿਆ ਹੈ, ਜੋ ਆਕਸਮਿਕ ਐਮਰਜੈਂਸੀ ਕਾਲ ਤੋਂ ਬਚਣ ’ਚ ਮਦਦ ਕਰਦਾ ਹੈ। ਨਵੀਂ ਅਪਡੇਟ ’ਚ ਤੁਹਾਨੂੰ ਪਾਵਰ ਅਤੇ ਵਾਲਿਊਮ ਅਪ/ਡਾਊਨ ਬਟਨ ਨੂੰ ਦਬਾਅ ਕੇ ਐਮਰਜੈਂਸੀ ਕਾਲ ਕਰਨ ਦੀ ਸੁਵਿਧਾ ਮਿਲੇਗੀ। IOS 16.3 ਅਪਡੇਟ ’ਚ ਕੁਝ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ। ਜਿਵੇਂ ਅਪਡੇਟ ਫ੍ਰੀਫਾਰਮ ਐਪ ਦੇ ਨਾਲ ਇਕ ਸਮੱਸਿਆ ਨੂੰ ਵੀ ਠੀਕ ਕਰਦੀ ਹੈ ਜਿੱਥੇ ਐਪਲ ਪੈਨਸਿਲ ਜਾਂ ਹੱਥ ਨਾਲ ਬਨਾਈ ਗਈ ਡਰਾਇੰਗ ਸਟ੍ਰੋਕ ਸ਼ੇਅਰ ਬੋਰਡ ਤੇ ਦਿਖਾਈ ਨਹੀਂ ਦੇ ਰਹੀ ਸੀ। ਪਹਿਲਾਂ ਕਈ ਯੂਜ਼ਰਜ਼ ਨੂੰ ਵਾਲਪੇਪਰ ਲਗਾਉਣ ’ਚ ਪਰੇਸ਼ਾਨੀ ਹੋ ਰਹੀ ਸੀ, ਜਿਸ ਵਿਚ ਵਾਲਪੇਪਰ ਲਾਕ ਸਕਰੀਨ ’ਤੇ ਕਾਲਾ ਦਿਖਾਈ ਦੇ ਰਿਹਾ ਸੀ। 

ਕੰਪਨੀ ਮੁਤਾਬਕ, ਨਵੀਂ ਅਪਡੇਟ ਉਨ੍ਹਾਂ ਬਗਸ ਨੂੰ ਵੀ ਠੀਕ ਕਰਦੀ ਹੈ ਜੋ ਲਾਕ ਸਕਰੀਨ ਬਲੈਕਆਊਟ, ਆਈਫੋਨ 14 ਪ੍ਰੋ ਮੈਕਸ ਨੂੰ ਅਨਲਾਕ ’ਤੇ ਹਾਰੀਜੈਂਟਲ ਲਾਈਨ ਦਾ ਆਉਣਾ, ਹੋਮ ਲਾਕ ਸਕਰੀਨ ’ਤੇ ਵਿਜੇਟ ਦਾ ਠੀਕ ਤਰ੍ਹਾਂ ਨਾ ਦਿਸਣਾ ਅਤੇ ਸਿਰੀ ਦਾ ਮਿਊਜ਼ਿਕ ਰਿਕਵੈਸਟ ਲਈ ਜਵਾਬ ਨਾ ਦੇਣਾ ਆਦਿ ਸ਼ਾਮਲ ਹਨ। 

ਇੰਝ ਡਾਊਨਲੋਡ ਕਰੋ IOS 16.3 ਅਪਡੇਟ

- ਲੇਟੈਸਟ ਆਈ.ਓ.ਐੱਸ. 16.3 ਅਪਡੇਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਆਈਫੋਨ ਦੀ ਸੈਟਿੰਗ ’ਚ ਜਾਓ।
- ਹੁਣ ਜਨਰਲ ਅਤੇ ਫਿਰ ਸਾਫਟਵੇਅਰ ਅਪਡੇਟ ’ਤੇ ਟੈਪ ਕਰੋ।
- ਇਸ ਤੋਂ ਬਾਅਦ IOS 16.3 ਅਪਡੇਟ ਡਾਊਨਲੋਡ ਕਰਨ ਲਈ ਡਾਊਨਲੋਡ ਐਂਡ ਇੰਸਟਾਲ ’ਤੇ ਟੈਪ ਕਰੋ।


Rakesh

Content Editor

Related News