ਆਈਫੋਨ ਯੂਜ਼ਰਸ ਲਈ ਖੁਸ਼ਖਬਰੀ, ਐਪਲ ਰੀਫੰਡ ਕਰੇਗੀ 3,900 ਰੁਪਏ

05/24/2018 1:39:41 PM

ਜਲੰਧਰ— ਆਈਫੋਨ 6 ਦੀ ਬੈਟਰੀ ਰਿਪਲੇਸ ਕਰਾਉਣ ਲਈ ਜਿਨ੍ਹਾਂ ਯੂਜ਼ਰਸ ਨੇ ਭਾਰੀ ਕੀਮਤ ਚੁਕਾਈ ਸੀ, ਉਨ੍ਹਾਂ ਨੂੰ ਐਪਲ ਹੁਣ 3900 ਰੁਪਏ ਵਾਪਸ ਦੇਵੇਗੀ। ਐਪਲ ਨੇ ਇਕ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਵਾਰੰਟੀ ਖਤਮ ਹੋਣ ਤੋਂ ਬਾਅਦ 1 ਜਨਵਰੀ 2017 ਤੋਂ 28 ਦਸੰਬਰ 2017 ਦੇ ਵਿਚਕਾਰ ਜਿਨ੍ਹਾਂ ਯੂਜ਼ਰਸ ਨੇ ਆਈਫੋਨ 6 ਦੀ ਬੈਟਰੀ ਨੂੰ ਕੰਪਨੀ ਦੇ ਐਪਲ ਸਟੋਰ, ਐਪਲ ਰਿਪੇਅਰ ਸੈਂਟਰ ਅਤੇ ਐਪਲ ਓਥਰਾਈਜ਼ਡ ਸਰਵਿਸ ਪ੍ਰੋਵਾਈਡਰ ਤੋਂ ਬਦਲਾਇਆ ਹੈ ਉਨ੍ਹਾਂ ਨੂੰ ਕੰਪਨੀ 3900 ਰੁਪਏ ਵਾਪਸ ਦੇਵੇਗੀ।

ਇਸ ਤਰ੍ਹਾਂ ਮਿਲਣਗੇ ਯੂਜ਼ਰਸ ਨੂੰ ਪੈਸੇ
ਐਪਲ ਨੇ ਦੱਸਿਆ ਹੈ ਕਿ ਯੂਜ਼ਰਸ ਨੂੰ ਇਹ ਰਿਪਲੇਸਮੈਂਟ ਇਲੈਕਟ੍ਰੋਨਿਕ ਅਤੇ ਕ੍ਰੈਡਿਟ ਕਾਰਡ ਰਾਹੀਂ ਰੀਫੰਡ ਕੀਤੀ ਜਾਵੇਗੀ। ਜਿਨ੍ਹਾਂ ਯੂਜ਼ਰਸ ਨੇ ਇਸ ਤੈਅ ਸਮਾਂ ਮਿਆਦ 'ਚ ਬੈਟਰੀ ਬਦਲਵਾਈ ਹੈ ਉਹ ਕੰਪਨੀ ਤਕ ਪਹੁੰਚ ਬਣਾ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। 

ਇਸ ਨਾਲ ਜੁੜੀ ਜਾਣਕਾਰੀ ਲਈ ਅਪਣਾਓ ਇਹ ਤਰੀਕਾ
ਜਿਨ੍ਹਾਂ ਯੂਜ਼ਰਸ ਨੂੰ ਇਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੈ, ਉਹ ਐਪਲ ਨਾਲ 23 ਮਈ 2018 ਤੋਂ 27 ਜੁਲਾਈ 2018 ਤਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਈਮੇਲ ਰਾਹੀਂ ਵੀ ਯੂਜ਼ਰਸ ਤਕ ਇਹ ਜਾਣਕਾਰੀ ਪਹੁੰਚਾਉਣ ਦਾ ਫੈਸਲਾ ਕੀਤਾ ਹੈ। 

ਤੁਹਾਨੂੰ ਦੱਸ ਦਈਏ ਕਿ ਸਾਲ 2017 ਦੇ ਅੰਤ 'ਚ ਐਪਲ ਆਈਫੋਨ 6 ਦੇ ਪੁਰਾਣੇ ਮਾਡਲ ਹੋਣ ਕਾਰਨ ਯੂਜ਼ਰਸ ਨੂੰ ਇਸ ਦੇ ਬੈਟਰੀ ਬੈਕਅਪ 'ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ। ਜਿਸ ਦਾ ਅਸਰ ਡਿਵਾਈਸ ਦੀ ਪਰਫਾਰਮੈਂਸ 'ਤੇ ਪਿਆ ਸੀ। ਉਸ ਸਮੇਂ ਐਪਲ ਨੇ ਯੂਜ਼ਰਸ ਤੋਂ ਮੁਆਫੀ ਮੰਗਦੇ ਹੋਏ ਬੈਟਰੀ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਸੀ।

ਐਪਲ ਦੀ ਅਧਿਕਾਰਤ ਰਿਪੋਰਟ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


Related News