ਐਪਲ ਵੱਲੋਂ ਨਵੀਂ ਮੈਕਬੁੱਕ ''ਚ ਐਡ ਹੋਵੇਗੀ OLED ਟੱਚ ਬਾਰ
Tuesday, May 24, 2016 - 03:07 PM (IST)
ਜਲੰਧਰ- ਐਪਲ ਦੀ ਮੈਕਬੁੱਕ ਬੇਹੱਦ ਆਕਰਸ਼ਿਤ ਅਤੇ ਕੰਮ ਕਰਨ ''ਚ ਵਧੀਆ ਡਿਵਾਈਸ ਰਹੀ ਹੈ। ਪਿਛਲੇ ਮਹੀਨੇ ਹੀ ਐਪਲ ਵੱਲੋਂ ਆਪਣੀ 12 ਇੰਚ ਮੈਕਬੁੱਕ ਲਾਈਨ ਲਈ ਇਕ ਨਵੀਂ ਅਪਡੇਟ ਦਾ ਐਲਾਨ ਕੀਤਾ ਗਿਆ ਸੀ ਜਿਸ ''ਚ ਇਕ ਸਲਿੱਕ ਮਸ਼ੀਨ ਨੂੰ ਇਕ ਸੁਧਾਰੇ ਗਏ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਜਾਵੇਗਾ। ਪਰ ਕੇ.ਜੀ.ਆਈ. ਸਿਕਿਓਰਿਟੀਜ਼ ਐਨਾਲਾਈਸਟ ਮਿੰਗ-ਚੀ ਕੋਊ ਅਤੇ 9 ਟੂ 5 ਮੈਕ ਅਨੁਸਾਰ ਮੈਕਬੁਕ ਪ੍ਰੋ ਨੂੰ ਹੁਣ ਹੋਰ ਖਾਸ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ 13 ਇੰਚ ਅਤੇ 15 ਇੰਚ ਪ੍ਰੋਸ ਨੂੰ ਇਸੇ ਸਾਲ ਦੇ ਕੁਆਰਟਰ 4 ''ਚ ਲਾਂਚ ਕੀਤਾ ਜਾਵੇਗਾ,ਜਿਸ ''ਚ ਲੈਪਟਾਪ ਕੀਬੋਰਡ ਕੀਜ਼ ਨੂੰ ਇਕ ਓ.ਐੱਲ.ਈ.ਡੀ. ਟੱਚ ਸਕ੍ਰੀਨ ''ਚ ਬਦਲ ਦਿੱਤਾ ਜਾਵੇਗਾ।
ਇਨ੍ਹਾਂ ਨਵੇਂ ਮਾਡਲਜ਼ ''ਚ ਟੱਚ ਆਈ.ਡੀ. ਦੀ ਵਰਤੋਂ ਕੀਤੀ ਜਾਵੇਗੀ। ਇਨਾਂ ਹੀ ਨਹੀਂ ਇਹ ਮੌਜੂਦਾ ਯੂਨਿਟਸ ਨਾਲੋਂ ਪਤਲੇ , ਹਲਕੇ ਹੋਣਗੇ ਅਤੇ ਥਨਡਰਬੋਲਟ 3 ਯੂ.ਐੱਸ.ਬੀ.-ਸੀ. ਸਪੋਰਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਪਲ ਐਨਾਲਾਈਸਟ ਦਾ ਕਹਿਣਾ ਹੈ ਕਿ ਕੰਪਨੀ ਆਪਣੇ 12 ਇੰਚ ਮੈਕਬੁੱਕ ਦੇ ਇਕ 13 ਇੰਚ ਵੈਰੀਅੰਟ ਨੂੰ ਐਕਸਟਰਾ ਪੋਰਟਸ ਦੇ ਨਾਲ ਰੀਲੀਜ਼ ਕਰੇਗੀ। ਕੋਊ ਵੱਲੋਂ ਪਹਿਲਾਂ ਵੀ ਆਈਫੋਨ 6ਐੱਸ ਬਾਰੇ ਐਲਾਨ ਕੀਤਾ ਗਿਆ ਸੀ ਜਿਸ ''ਚ ਰੋਜ਼ ਗੋਲਡ ਲੁੱਕ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਐਪਲ ਵੱਲੋਂ ਇਕ 4 ਇੰਚ ਆਈਫੋਨ ਨੂੰ 2016 ''ਚ ਲਾਂਚ ਕੀਤਾ ਜਾਵੇਗਾ।
