ਹੁਣ iPhone ਰਿਪੇਅਰ ਕਰਵਾਉਣਾ ਹੋਵੇਗਾ ਆਸਾਨ ਤੇ ਸਸਤਾ
Friday, Aug 30, 2019 - 04:52 PM (IST)

ਗੈਜੇਟ ਡੈਸਕ– ਜੇਕਰ ਆਈਫੋਨ ਦੀ ਵਾਰੰਟੀ ਖਤਮ ਹੋ ਗਈ ਹੈ ਤਾਂ ਇਸ ਨੂੰ ਰਿਪੇਅਰ ਕਰਵਾਉਣਾ ਕਾਫੀ ਮਹਿੰਗਾ ਅਤੇ ਮੁਸ਼ਕਲ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇੰਡੀਪੈਂਡੇਂਟ ਰਿਪੇਅਰ ਸ਼ਾਪ ਦੇ ਕੋਲ ਆਈਫੋਨ ਦੇ Genuine ਪਾਰਟਸ ਨਹੀਂ ਹੁੰਦੇ। ਯਾਨੀ ਫੋਨ ਨੂੰ ਐਪਲ ਦੇ ਸਰਵਿਸ ਸੈਂਟਰ ’ਤੇ ਹੀ ਲੈ ਕੇ ਜਾਣਾ ਹੁੰਦਾ ਹੈ। ਐਪਲ ਹੁਣ ਇੰਡੀਪੈਂਡੇਂਟ ਰਿਪੇਅਰ ਸ਼ਾਪ ਨੂੰ ਵੀ Genuine ਆਈਫੋਨ ਪਾਰਟਸ ਅਤੇ ਟੂਲਸ ਦਾ ਐਕਸੈਸ ਦੇਵੇਗੀ ਤਾਂ ਜੋ ਗਾਹਕ ਉਨ੍ਹਾਂ ਸ਼ਾਪ ਤੋਂ ਵੀ ਆਪਣਾ ਫੋਨ ਰਿਪੇਅਰ ਕਰਵਾ ਸਕਣ। ਇਸ ਨਾਲ ਗਾਹਕਾਂ ਨੂੰ ਆਸਾਨੀ ਵੀ ਹੋਵੇਗੀ ਅਤੇ ਫੋਨ ਰਿਪੇਅਰ ਕਰਵਾਉਣਾ ਸਸਤਾ ਵੀ ਹੋ ਸਕਦਾ ਹੈ। ਹੁਣ ਤਕ ਕਿਸੇ ਇੰਡੀਪੈਂਡੇਂਟ ਸ਼ਾਪ ਨੂੰ ਐਪਲ ਦੇ ਓਰਿਜਨਲ ਪਾਰਟਸ ਲਈ Authorized service provider ਬਣਾਉਣਾ ਹੁੰਦਾ ਹੈ। ਹਾਲਾਂਕਿ ਇਹ ਅਜੇ ਅਮਰੀਕਾ ਲਈ ਹੀ ਹੈ ਪਰ ਜੇਕਰ ਇਹ ਮਾਡਲ ਪਾਪੁਲਰ ਹੋਇਆ ਤਾਂ ਸ਼ਾਇਦ ਕੰਪਨੀ ਇਸ ਨੂੰ ਭਾਰਤ ਵਰਗੇ ਬਾਜ਼ਾਰ ਲਈ ਵੀ ਲਾਂਚ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਐਪਲ ਉਹੀ ਕੰਪਨੀ ਹੈ ਜੋ ਆਮਤੌਰ ’ਤੇ ਇਸ ਤਰ੍ਹਾਂ ਦੇ ਰਿਪੇਅਰ ਪ੍ਰੋਗਰਾਮ ਤੋਂ ਖੁਦ ਨੂੰ ਅਲੱਗ ਕਰਦੀ ਹੈ ਪਰ ਹੁਣ ਸ਼ਾਇਦ ਇਸ ਦੀ ਲੋੜ ਵਧ ਰਹੀ ਹੈ। ਭਾਰਤ ਦੀ ਗੱਲ ਕਰੀਏ ਤਾਂ ਅਜੇ ਵੀ ਇਥੇ ਇਕ ਵੀ ਐਪਲ ਸਟੋਰ ਨਹੀਂ ਹੈ। ਸਰਵਿਸ ਸੈਂਟਰ ਹਨ ਪਰ ਨਾ ਤਾਂ ਅਧਿਕਾਰਤ ਐਪਲ ਸਟੋਰ ਹੈ ਅਤੇ ਨਾ ਹੀ ਐਪਲ ਦਾ ਆਨਲਾਈਨ ਸਟੋਰ ਹੈ। ਕੰਪਨੀ ਇਥੇ ਥਰਡ ਪਾਰਟੀ ਰਿਟੇਲਰਸ ਦੇ ਨਾਲ ਸਾਂਝੇਦਾਰੀ ਕਰਕੇ ਆਪਣੇ ਪ੍ਰੋਡਕਟਸ ਵੇਚਦੀ ਹੈ।