iPhone ਤੇ iPad ਯੂਜ਼ਰਜ਼ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਵੱਡੀ ਚਿਤਾਵਨੀ

Wednesday, Mar 20, 2024 - 06:24 PM (IST)

iPhone ਤੇ iPad ਯੂਜ਼ਰਜ਼ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਗੈਜੇਟ ਡੈਸਕ- ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਆਈਫੋਨ ਅਤੇ ਆਈਪੈਡ ਯੂਜ਼ਰਜ਼ ਲਈ ਵੱਡੀ ਚਿਤਾਵਨੀ ਜਾਰੀ ਕੀਤੀ ਹੈ। CERT-In ਨੇ ਆਪਣੀ ਸਾਈਟ 'ਤੇ iOS ਅਤੇ iPad OS 'ਚ ਮੌਜੂਦ ਖਾਮੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਚਿਤਾਵਨੀ 'ਚ ਕਿਹਾ ਗਿਆ ਹੈ ਕਿ ਆਈਫੋਨ ਅਤੇ ਆਈਪੈਡ ਦੇ ਆਪਰੇਟਿੰਗ ਸਿਸਟਮ 'ਚ ਕਈ ਖਾਮੀਆਂ ਹਨ ਜਿਨ੍ਹਾਂ ਦਾ ਫਾਇਦਾ ਹੈਕਰ ਚੁੱਕ ਸਕਦੇ ਹਨ। 

CERT-In ਦੇ ਮੁਤਾਬਕ, ਇਨ੍ਹਾਂ ਬਗ ਦੀ ਮਦਦ ਨਾਲ ਹੈਕਰ ਡਿਵਾਈਸ ਦੀ ਸਰਵਿਸ ਕੰਡੀਸ਼ਨ ਨੂੰ ਵੀ ਡੈਮੇਜ ਕਰ ਸਕਦੇ ਹਨ। ਇਸਤੋਂ ਇਲਾਵਾ ਸਕਿਓਰਿਟੀ ਕੋਡ ਨੂੰ ਵੀ ਬਾਈਪਾਸ ਕਰ ਸਕਦੇ ਹਨ। CERT-In ਮੁਤਾਬਕ, 16.7.6 ਤੋਂ ਪਹਿਲਾਂ ਦੇ ਆਈਫੋਨ ਜਿਵੇਂ iPhone 8, iPhone 8 Plus, iPhone X और iPad 5th generation, iPad Pro 9.7-inch ਅਤੇ iPad Pro 12.9-inch 1st ਦੇ ਨਾਲ ਦਿੱਕਤ ਹੈ। 

ਇਸਤੋਂ ਇਲਾਵਾ iPhone XS ਅਤੇ iPad Pro 12.9-inch 2nd ਜਨਰੇਸ਼ਨ ਤੋਂ ਇਲਾਵਾ iPad Pro 10.5-inch, iPad Pro 11-inch 1st ਜਨਰੇਸ਼ਨ, iPad Air 3rd ਜਨਰੇਸ਼ਨ, iPad 6th ਜਨਰੇਸ਼ਨ ਅਤੇ iPad mini 5th ਜਨਰੇਸ਼ਨ 'ਚ ਖਾਮੀ ਮੌਜੂਦ ਹੈ। 

CERT-In ਮੁਤਾਬਕ, ਇਹ ਬਲੂਟੁੱਥ, libxpc, MediaRemote, Photos, Safari ਅਤੇ WebKit ਖਾਮੀ ਹੈ। ਇਸਤੋਂ ਇਲਾਵਾ ExtensionKit, ਮੈਸੇਜ, ਸ਼ੇਅਰ ਸ਼ੀਟ, Synapse ਅਤੇ Notes parts 'ਚ ਵੀ ਖਾਮੀ ਹੈ। ਸਫਾਰੀ ਦੀ ਪ੍ਰਾਈਵੇਟ ਬ੍ਰਾਊਜ਼ਿੰਗ ਅਤੇ Sandbox 'ਚ ਲਾਜਿਗ ਸਮੱਸਿਆ ਹੈ। 

CERT-In ਮੁਤਾਬਕ, ਇਨ੍ਹਾਂ ਖਾਮੀਆਂ ਤੋਂ ਬਚਣ ਦਾ ਇਕ ਹੀ ਰਸਤਾ ਕਿ ਤੁਸੀਂ ਆਪਣੇ ਆਈਫੋਨ ਅਤੇ ਆਈਪੈਡ ਨੂੰ ਤੁਰੰਤ ਅਪਡੇਟ ਕਰੋ। ਇਸਤੋਂ ਇਲਾਵਾ ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰਨ ਤੋਂ ਬਚੋ। ਟੂ-ਫੈਕਟਰ ਆਥੈਂਟਿਕੇਸ਼ਨ (2FA) ਨੂੰ ਆਨ ਰੱਖੋ। ਕਿਸੇ ਵੀ ਅਣਜਾਣ ਸਾਈਟ ਤੋਂ ਕੁਝ ਵੀ ਡਾਊਨਲੋਡ ਨਾ ਕਰੋ। 


author

Rakesh

Content Editor

Related News