iPhone 12 Mini ’ਚ ਚਾਰਜਿੰਗ ਵੀ ਹੋਵੇਗੀ ਸਲੋਅ, ਸਿਰਫ਼ 12W ਚਾਰਜਿੰਗ ਨੂੰ ਕਰਦਾ ਹੈ ਸੁਪੋਰਟ

11/04/2020 4:04:27 PM

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਪਣੀ ਆਈਫੋਨ 12 ਸੀਰੀਜ਼ ਲਾਂਚ ਕੀਤੀ ਹੈ ਜਿਸ ਤਹਿਤ ਕੰਪਨੀ ਨੇ iPhone 12, iPhone 12 Pro ਅਤੇ iPhone 12 Pro Max ਤੋਂ ਇਲਾਵਾ ਸਭ ਤੋਂ ਛੋਟੇ 5ਜੀ ਫੋਨ iPhone 12 Mini ਨੂੰ ਵੀ ਪੇਸ਼ ਕੀਤਾ ਹੈ। ਹੁਣ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੋਟਾ ਆਈਫੋਨ ਬਾਕੀ ਮਾਡਲਾਂ ਦੇ ਮੁਕਾਬਲੇ ਸਲੋਅ ਚਾਰਜ ਹੁੰਦਾ ਹੈ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ
ਦੱਸ ਦੇਈਏ ਕਿ ਨਵੇਂ ਆਈਫੋਨਾਂ ਨਾਲ ਕੰਪਨੀ ਬਾਕਸ ’ਚ ਚਾਰਜਰ ਤਾਂ ਦੇ ਨਹੀਂ ਰਹੀ ਪਰ ਇਨ੍ਹਾਂ ਲਈ ਅਲੱਗ ਤੋਂ MagSafe ਚਾਰਜਰਸ ਕੰਪਨੀ ਲੈ ਕੇ ਆਈ ਹੈ। Mac Rumors ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ MagSafe ਚਾਰਜਰ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਨੂੰ 15 ਵਾਟ ਦੀ ਵਾਇਰਲੈੱਸ ਚਾਰਜਿੰਗ ਸਪੀਡ ਨਾਲ ਚਾਰਜ ਕਰਦਾ ਹੈ ਪਰ ਇਹ ਛੋਟੇ ਆਈਫੋਨ 12 ਮਿੰਨੀ ਨੂੰ ਸਿਰਫ 12 ਵਾਟ ਦੀ ਪੀਕ ਚਾਰਜਿੰਗ ਸਪੀਡ ਹੀ ਆਫਰ ਕਰਦਾ ਹੈ। ਚਾਰਜਿੰਗ ਦੀ ਐਕਚੁਅਲ ਸਪੀਡ ਟੈਂਪਰੇਚਰ, ਮੌਜੂਦਾ ਬੈਟਰੀ ਚਾਰਜ ਅਤੇ ਸਿਸਟਮ ਐਕਟੀਵਿਟੀ ਆਦਿ ਕਈ ਫੈਕਟਰਸ ’ਤੇ ਨਿਰਭਰ ਕਰੇਗੀ। ਰਿਪੋਰਟ ’ਚ ਤਾਂ 20 ਵਾਟ ਯੂ.ਐੱਸ.ਬੀ. ਟਾਈਪ-ਸੀ ਚਾਰਜਰ ਆਪਟਿਮਲ ਚਾਰਜਿੰਗ ਸਪੀਡ ਲਈ ਇਸਤੇਮਾਲ ਕਰਨ ਦੀ ਗੱਲ ਵੀ ਕਹੀ ਗਈ ਹੈ। 

ਇਹ ਵੀ ਪੜ੍ਹੋ– ਚਾਕੂ ਦੀ ਤਰ੍ਹਾਂ ਤਿੱਖੇ ਹਨ iPhone 12 ਦੇ ਕਿਨਾਰੇ, ਲੋਕਾਂ ਦੀਆਂ ਉਂਗਲਾਂ ’ਤੇ ਲੱਗ ਰਹੇ ਹਨ ਕੱਟ

6 ਨਵੰਬਰ ਤੋਂ ਭਾਰਤ ’ਚ ਸ਼ੁਰੂ ਹੋਵੇਗੀ ਆਈਫੋਨ 12 ਮਿੰਨੀ ਦੀ ਵਿਕਰੀ 
ਦੱਸ ਦੇਈਏ ਕਿ ਭਾਰਤ ’ਚ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਪਰ ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ ਦੀ ਸ਼ਿਪਮੈਂਟ ਹੁਣ ਤਕ ਸ਼ੁਰੂ ਨਹੀਂ ਕੀਤੀ ਗਈ। ਦੋਵਾਂ ਹੀ ਡਿਵਾਈਸਿਜ਼ ਲਈ ਫਿਲਹਾਲ ਪ੍ਰੀ-ਆਰਡਰ ਲਏ ਜਾ ਰਹੇ ਹਨ ਅਤੇ ਇਹ ਫੋਨ 6 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਉਥੇ ਹੀ ਮੈਗਨੇਟਿਕ ਕੁਨੈਕਟੀਵਿਟੀ ਵਾਲਾ MagSafe ਚਾਰਜਰ ਐਪਲ 39 ਡਾਲਰ (ਕਰੀਬ 3,000 ਰੁਪਏ) ’ਚ ਆਫਰ ਕਰ ਰਹੀ ਹੈ। 


Rakesh

Content Editor

Related News