Apple iPad Pro 2020 ਦੀ ਵਿਕਰੀ ਭਾਰਤ ''ਚ ਹੋਈ ਸ਼ੁਰੂ, ਜਾਣੋ ਕੀਮਤ
Saturday, May 30, 2020 - 11:48 PM (IST)
 
            
            ਗੈਜੇਟ ਡੈਸਕ—ਐਪਲ ਦੇ ਨਵੇਂ ਆਈਪੈਡ ਪ੍ਰੋ ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। ਨਵਾਂ ਆਈਪੈਡ ਪ੍ਰੋ ਦੋ ਵੇਰੀਐਂਟ 'ਚ ਮਿਲੇਗਾ। ਆਈਪੈਡ ਪ੍ਰੋ ਨਾਲ ਐਪਲ ਨੇ ਕੁਝ ਦਿਨ ਪਹਿਲਾਂ ਮੈਜ਼ਿਕ ਕੀਬੋਰਡ ਵੀ ਪੇਸ਼ ਕੀਤਾ ਸੀ ਜਿਸ 'ਚ ਬੈਕਲਾਈਟ ਅਤੇ ਟ੍ਰੈਕਪੈਡ ਵੀ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਨਵਾਂ ਆਈਪੈਡ ਪ੍ਰੋ ਹੁਣ ਤਕ ਦਾ ਸਭ ਤੋਂ ਐਡਵਾਂਸਡ ਆਈਪੈਡ ਹੈ। ਨਵੇਂ ਆਈਪੈਡ ਪ੍ਰੋ 'ਚ A12Z ਬਾਇਓਨਿਕ ਚਿੱਪ ਦਿੱਤੀ ਗਈ ਹੈ।

ਐਪਲ ਦੇ ਨਵੇਂ ਆਈਪੈਡ ਪ੍ਰੋ 'ਚ ਅਲਟਰਾ ਵਾਇਡ ਕੈਮਰਾ ਦਿੱਤਾ ਗਿਆ ਜਿਸ 'ਚ ਸਟੂਡੀਓ ਕੁਆਲਿਟੀ ਮਾਈਕ ਦਾ ਸਪੋਰਟ ਹੈ। ਆਈਪੈਡ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 10 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਡਿਊਲ ਕੈਮਰਾ ਸੈਟਅਪ ਮਿਲੇਗਾ ਜਿਸ ਨਾਲ ਤੁਸੀਂ 4ਕੇ ਵੀਡੀਓ ਵੀ ਰਿਕਾਰਡ ਕਰ ਸਕੋਗੇ। ਇਸ ਤੋਂ ਇਲਾਵਾ ਆਈਪੈਡ 'ਚ LiDAR ਸਨੈਕਰ ਹੈ ਜੋ ਕਿ ਡਿਵਾਈਸ ਤੋਂ 5 ਮੀਟਰ ਦੀ ਦੂਰੀ 'ਚ ਮੌਜੂਦ ਕਿਸੇ ਚੀਜ ਦਾ ਮਾਪ ਸਕਦਾ ਹੈ।

ਨਵੇਂ ਆਈਪੈਡ 'ਚ iPadOS 13.4ਦਾ ਸਪੋਰਟ ਦਿੱਤਾ ਗਿਆ ਹੈ। ਨਵਾਂ ਆਈਪੈਡ ਦੋ ਡਿਸਪਲੇਅ ਸਾਈਜ਼ 'ਚ ਮਿਲੇਗਾ ਜਿਨ੍ਹਾਂ 'ਚ 11 ਇੰਚ ਅਤੇ 12.9 ਇੰਚ ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਮੈਕ ਓ.ਐੱਸ. ਦਿੱਤਾ ਗਿਆ ਹੈ। ਕੀਪੈਡ ਨਾਲ ਮਿਲਣ ਵਾਲੇ ਟ੍ਰੈਕਪੈਡ ਰਾਹੀਂ ਨੈਵੀਗੇਸ਼ਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਟ੍ਰੈਕਪੈਡ 'ਚ ਮਲਟੀਟੱਚ ਦਾ ਵੀ ਸਪੋਰਟ ਹੈ। ਮੈਜ਼ਿਕ ਕੀਬੋਰਡ ਦੀ ਵਿਕਰੀ ਮਈ ਤੋਂ ਸ਼ੁਰੂ ਹੋਵੇਗੀ।

ਆਈਪੈਡ 'ਚ 4ਕੇ ਵੀਡੀਓ ਐਡੀਟਿੰਗ ਤੋਂ ਇਲਾਵਾ ਏ12ਜ਼ੈੱਡ ਨਾਲ ਆਕਟਾਕੋਰ ਜੀ.ਪੀ.ਯੂ. ਮਿਲੇਗਾ। ਨਵੇਂ ਆਈਪੈਡ ਪ੍ਰੋ ਨੂੰ ਲੈ ਕੇ ਕੰਪਨੀ ਨੇ 10 ਘੰਟੇ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ। ਕੁਨਕੈਟੀਵਿਟੀ ਲਈ ਇਸ 'ਚ ਵਾਈ-ਫਾਈ 2 ਅਤੇ ਗੀਗਾਬਾਈਟ ਕਲਾਸ ਐੱਲ.ਟੀ.ਈ. ਜੋ ਕਿ ਮੌਜੂਦਾ ਐੱਲ.ਟੀ.ਈ. ਬੈਂਡਸ ਦੇ ਮੁਕਾਬਲੇ 60 ਫੀਸਦੀ ਫਾਸਟ ਹੈ। 11 ਇੰਚ ਅਤੇ 12.9 ਇੰਚ ਦੋਵੇਂ ਆਈਪੈਡ ਪ੍ਰੋ ਸਿਲਵਰ ਅਤੇ ਸਪੇਸ ਗ੍ਰੇਅ ਕਲਰ ਵੇਰੀਐਂਟ 'ਚ ਮਿਲਣਗੇ।

11 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਵੇਰੀਐਂਟ ਦੀ ਸ਼ੁਰੂਆਤੀ ਕੀਮਤ 71,900 ਰੁਪਏ ਅਤੇ ਵਾਈ-ਫਾਈ ਦੇ ਨਾਲ ਸੈਲੂਲਰ ਮਾਡਲ ਦੀ ਸ਼ੁਰੂਆਤੀ ਕੀਮਤ 85,900 ਰੁਪਏ ਹੈ। ਸ਼ੁਰੂਆਤ ਕੀਮਤ ਦਾ ਮਤਲਬ 128ਜੀ.ਬੀ. ਸਟੋਰੇਜ਼ ਨਾਲ ਹੈ। 12.9 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਮਾਡਲ ਦੀ ਸ਼ੁਰੂਆਤੀ ਕੀਮਤ 89,990 ਰੁਪਏ ਅਤੇ ਵਾਈ-ਫਾਈ ਨਾਲ ਸੈਲੂਲਰ ਮਾਡਲ ਦੀ ਕੀਮਤ 1,03,900 ਰੁਪਏ ਹੈ। 11 ਇੰਚ ਵਾਲੇ ਆਈਪੈਡ ਲਈ ਮੈਜ਼ਿਕ ਕੀਬੋਰਡ ਦੀ ਕੀਮਤ 27,900 ਰੁਪਏ ਅਤੇ 12.9 ਇੰਚ ਵਾਲੇ ਮੈਜ਼ਿਕ ਕੀਬੋਰਡ ਦੀ ਕੀਮਤ 31,900 ਰੁਪਏ ਹੈ। ਨਵੇਂ ਆਈਪੈਡ 'ਚ ਪੈਂਸਿਲ ਦਾ ਵੀ ਸਪੋਰਟ ਹੈ ਜਿਸ ਨੂੰ ਤੁਸੀਂ 10,900 ਰੁਪਏ 'ਚ ਖਰੀਦ ਸਕਦੇ ਹੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            