iOS 18 : ਪਹਿਲਾ ਪਬਲਿਕ ਬੀਟਾ ਵਰਜ਼ਨ ਹੋਇਆ ਰਿਲੀਜ਼, ਇੰਝ ਕਰੋ ਡਾਊਨਲੋਡ ਤੇ ਇੰਸਟਾਲ

Wednesday, Jul 17, 2024 - 12:11 AM (IST)

iOS 18 : ਪਹਿਲਾ ਪਬਲਿਕ ਬੀਟਾ ਵਰਜ਼ਨ ਹੋਇਆ ਰਿਲੀਜ਼, ਇੰਝ ਕਰੋ ਡਾਊਨਲੋਡ ਤੇ ਇੰਸਟਾਲ

ਗੈਜੇਟ ਡੈਸਕ- ਐਪਲ ਨੇ iOS 18 ਦਾ ਪਹਿਲਾ ਪਬਲਿਕ ਬੀਟਾ ਵਰਜ਼ਨ ਰਿਲੀਜ਼ ਕਰ ਦਿੱਤਾ ਹੈ। iOS 18 ਤੋਂ ਬਾਅਦ ਆਈਫੋਨ ਦਾ ਪੂਰਾ ਲੁੱਕ ਬਦਲ ਗਿਆ ਹੈ। ਇਸ ਤੋਂ ਇਲਾਵਾ ਕਈ ਇੰਟਰਫੇਸ ਬਦਲੇ ਹਨ ਅਤੇ ਐਪ ਆਈਕਨ ਵੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। iOS 18 ਦੇ ਪਹਿਲੇ ਪਬਲਿਕ ਬੀਟਾ ਦੇ ਨਾਲ ਐਪਲ ਇੰਟੈਲੀਜੈਂਟਸ ਫੀਚਰ ਨੂੰ ਲਾਂਚ ਨਹੀਂ ਕੀਤਾ ਗਿਆ। 

iOS 18 ਦਾ ਪਬਲਿਕ ਬੀਟਾ ਵਰਜ਼ਨ ਉਨ੍ਹਾਂ ਸਾਰੇ ਆਈਫੋਨਾਂ ਨੂੰ ਮਿਲੇਗਾ ਜੋ 2018 ਅਤੇ ਉਸ ਤੋਂ ਬਾਅਦ ਲਾਂਚ ਹੋਏ ਹਨ ਯਾਨੀ ਇਸ ਲਿਸਟ 'ਚ iPhone XS ਦਾ ਵੀ ਨਾਂ ਹੈ। ਜੇਕਰ ਤੁਸੀਂ ਵੀ ਬੀਟਾ ਵਰਜ਼ਨ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਬੀਟਾ ਯੂਜ਼ਰ ਬਣਨਾ ਹੋਵੇਗਾ। 

ਇਸ ਲਈ ਆਈਫੋਨ ਦੀ ਸੈਟਿੰਗ 'ਚ ਜਾ ਕੇ ਜਨਰਲ 'ਚ ਜਾ ਕੇ ਸਾਫਟਵੇਅਰ ਅਪਡੇਟ 'ਚ ਜਾਓ ਅਤੇ iOS 18 public beta ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਇੰਸਟਾਲ ਅਤੇ ਇਸਤੇਮਾਲ ਕਰ ਸਕੋਗੇ। ਧਿਆਨ ਰਹੇ ਕਿ ਬੀਟਾ ਵਰਜ਼ਨ 'ਚ ਸਕਿਓਰਿਟੀ ਖਾਮੀਆਂ ਹੁੰਦੀਆਂ ਹਨ ਅਤੇ ਕਈ ਬਗ ਹੁੰਦੇ ਹਨ। ਇਸ ਲਈ ਇਸ ਨੂੰ ਪ੍ਰਾਈਮਰੀ ਡਿਵਾਈਸ 'ਚ ਇੰਸਟਾਲ ਨਾ ਕਰੋ। 

iOS 18 ਦੇ ਕੁਝ ਖਾਸ ਫੀਚਰਜ਼

iOS 18 ਦੇ ਨਾਲ ਏ.ਆਈ. ਜਨਰੇਟਿਵ ਰਾਈਟਿੰਗ ਟੂਲ ਮਿਲੇਗਾ ਜੋ ਕਿਸੇ ਵੀ ਕੰਟੈਂਟ ਨੂੰ ਸੰਖੇਪ ਵਿੱਚ ਲਿਖ ਸਕਦਾ ਹੈ ਅਤੇ ਇਹ ਐਪਲ ਡਿਵਾਈਸ ਦੇ ਸਾਰੇ ਐਪਸ ਨੂੰ ਸਪੋਰਟ ਕਰੇਗਾ। ਐਪਲ ਉਪਭੋਗਤਾ ਮੈਸੇਜ, ਕੀਨੋਟ, ਫ੍ਰੀਫਾਰਮ ਅਤੇ ਪੇਜਿਸ ਵਿਚ AI ਇਮੇਜ ਬਣਾ ਸਕਣਗੇ ਅਤੇ ਇਸਤੇਮਾਲ ਵੀ ਕਰ ਸਕਣਗ। ਐਪਲ ਦੇ ਅਨੁਸਾਰ, ਆਈਫੋਨ ਉਪਭੋਗਤਾ ਅਸਲੀ ਤਸਵੀਰਾਂ ਬਣਾ ਸਕਣੇ ਅਤੇ ਵੱਖ-ਵੱਖ ਸਟਾਈਲ ਵੀ ਇਸਤੇਮਾਲ ਕਰ ਸਕਣਗੇ। ਇਹ ਤਸਵੀਰਾਂ ਫੋਟੋ ਗੈਲਰੀ ਵਿਚ ਮੌਜੂਦ ਫੋਟੋਆਂ ਦੇ ਆਧਾਰ 'ਤੇ ਬਣਨਗੀਆਂ।

ਇਸ ਤੋਂ ਇਲਾਵਾ ਸਿਰੀ ਹੁਣ ਆਮ ਬੋਲਚਾਲ ਦੀ ਭਾਸ਼ਾ ਨੂੰ ਸਮਝ ਸਕਦੀ ਹੈ ਅਤੇ ਇਸ ਦਾ ਮਤਲਬ ਕੱਢ ਸਕਦੀ ਹੈ। ਐਪਲ ਦੇ ਕਈ ਐਪਸ ਦੇ ਨਾਲ ਵੀ ਏ.ਆਈ. ਅਤੇ ਸਿਰੀ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਸਿਰੀ ਐਪ ਕਿਸੇ ਐਪ 'ਚ ਤੁਹਾਡੇ ਕਹਿਣ ਨਾਲ ਕੋਈ ਕੰਮ ਜਾਂ ਟਾਸਕ ਪੂਰਾ ਕਰ ਸਕਦੀ ਹੈ। ਤੁਹਾਡੇ ਕਹਿਣ ਨਾਲ ਸਿਰੀ ਕਿਸੇ ਫੋਟੋ ਨੂੰ ਐਡਿਟ ਕਰ ਸਕਦੀ ਹੈ। ਐਪਲ ਸਿਰੀ ਪੁਰਾਣੇ ਮੈਸੇਜ ਬਾਰੇ ਵੀ ਜਾਣਕਾਰੀ ਦੇਵੇਗੀ। 

ਐਪਲ ਨੇ ਆਪਣੇ ਏ.ਆਈ. ਦਾ ਨਾਂ ਐਪਲ ਇੰਟੈਲੀਜੈਂਸ ਰੱਖਿਆ ਹੈ। ਇਸਦਾ ਸਪੋਰਟ ਫੋਟੋਜ਼ ਐਪ ਲਈ ਵੀ ਜਾਰੀ ਕੀਤਾ ਗਿਆ ਹੈ। ਹੁਣ ਫੋਟੋਜ਼ ਐਪ 'ਚ ਏ.ਆਈ. ਬੇਸਡ ਫੋਟੋਜ਼ ਅਤੇ ਵੀਡੀਓਜ਼ ਨੂੰ ਖੁਦ ਹੀ ਸਿਲੈਕਟ ਕਰ ਸਕਦਾ ਹੈ ਅਤੇ ਇਕ ਸਟੋਰੀਲਾਈਨ ਦੇ ਨਾਲ ਵੀਡੀਓ ਬਣਾ ਸਕਦਾ ਹੈ। ਇਸ ਤੋਂ ਇਲਾਵਾ ਫੋਟੋਜ਼ ਐਪ 'ਚ ਇਕ ਏ.ਆਈ. ਸਪੋਰਟ ਦੇ ਨਾਲ ਕਲੀਨਅਪ ਟੂਲ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੂਗਲ ਪਿਕਸਲ ਡਿਵਾਈਸ ਦੀ ਤਰ੍ਹਾਂ ਮੈਜਿਕ ਇਰੇਜ਼ਰ ਟੂਲ ਵੀ ਮਿਲੇਗਾ। 


author

Rakesh

Content Editor

Related News