iOS 12.1.2 ਅਪਡੇਟ ਜਾਰੀ, ਆਈਫੋਨਜ਼ ’ਚ ਈ-ਮਿਮ ਨਾਲ ਜੁੜਿਆ ਬਗ ਫਿਕਸ

Wednesday, Dec 19, 2018 - 01:52 PM (IST)

iOS 12.1.2 ਅਪਡੇਟ ਜਾਰੀ, ਆਈਫੋਨਜ਼ ’ਚ ਈ-ਮਿਮ ਨਾਲ ਜੁੜਿਆ ਬਗ ਫਿਕਸ

ਗੈਜੇਟ ਡੈਸਕ– ਐਪਲ ਨੇ ਆਪਣੇ ਸਾਰੇ ਆਈਫੋਨ ਮਾਡਲਾਂ ਲਈ ਨਵੀਂ ਸਾਫਟਵੇਅਰ ਅਪਡੇਟ 12.1.2 ਰਿਲੀਜ਼ ਕਰ ਦਿੱਤੀ ਹੈ। ਹਾਲ ਹੀ ’ਚ ਜਾਰੀ ਕੀਤੀਆਂ ਗਈਆਂ ਅਪਡੇਟਸ ਤੋਂ ਅਲੱਗ ਨਵੀਂ ਆਈ.ਓ.ਐੱਸ. ਅਪਡੇਟ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਨਵੀਂ ਅਪਡੇਟ ਰਾਹੀਂ ਕੁਝ ਬਗ ਫਿਕਸ ਕੀਤੇ ਗਏ ਹਨ ਜਿਸ ਨਾਲ ਯੂਜ਼ਰ ਐਕਸਪੀਰੀਅੰਸ ਬਿਹਤਰ ਹੋ ਸਕੇ। ਆਈ.ਓ.ਐੱਸ. 12.1.2 ਅਪਡੇਟ ਰਾਹੀਂ ਨਵੇਂ ਆਈਫੋਨ ਮਾਡਲਾਂ ਲਈ ਈ-ਸਿਮ ਐਕਟੀਵੇਸ਼ਨ ਨਾਲ ਜੁੜੇ ਬਗ ਫਿਕਸ ਹੋਏ ਹਨ। ਅਜੇ ਚੀਨ ’ਚ ਕਵਾਲਕਾਮ ਦੇ ਨਾਲ ਚੱਲ ਰਹੇ ਪੇਟੈਂਟ ਵਿਵਾਦ ਨੂੰ ਸੁਲਝਾਉਣ ਲਈ ਇਸ ਅਪਡੇਟ ’ਚ ਸਾਫਟਵੇਅਰ ਨਾਲ ਜੁੜੇ ਕੁਝ ਬਦਲਾਅ ਵੀ ਕੀਤੇ ਜਾਣ ਦੀਆਂ ਖਬਰਾਂ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਆਈ.ਓ.ਐੱਸ. 12.1.2 ਸਿਰਫ ਆਈਫੋਨ ਮਾਡਲਾਂ ਲਈਹੀ ਹੈ। 

PunjabKesari

ਦੂਜੇ ਬਦਲਾਵਾਂ ਤੋਂ ਇਲਾਵਾ ਅਧਿਕਾਰਤ ਚੇਂਜਲਾਗ ਤੋਂ ਪਤਾ ਚੱਲਦਾ ਹੈ ਕਿ ਇਸ ਅਪਡੇਟ ’ਚ hone XR, iPhone XS ਅਤੇ iPhone XS Max ’ਚ ਈ-ਸਿਮ ਐਕਟੀਵੇਟ ਕਰਨ ਲਈ ਬਗ ਫਿਕਸ ਕੀਤੇ ਗਏ ਹਨ। ਐਪਲ ਦੇ ਓਪਚਾਰਿਕ ਸਪੋਰਟ ਜਿਸ ਪੇਜ ’ਤੇ ਸਕਿਓਰਿਟੀ ਅਪਡੇਟਸ ਨੂੰ ਲਿਸਟ ਕੀਤਾ ਹੈ ਉਸ ਤੋਂ ਪੁੱਸ਼ਟੀ ਹੁੰਦੀ ਹੈ ਕਿ 12.1.2 ’ਚ ਕੋਈ ਪਬਲੀਸ਼ਡ ਸੀ.ਵੀ.ਈ. (ਕਾਮਨ ਵਲਨਰੇਬਲਿਟੀਜ਼ ਐਂਡ ਐਕਸਪੋਜ਼ਰਜ਼) ਐਂਟਰੀ ਨਹੀਂ ਹੈ। ਹਾਲਾਂਕਿ,ਰਾਇਟਰਜ਼ ਦੀ ਇਕ ਪਿਛਲੀ ਰਿਪੋਰਟ ਮੁਤਾਬਕ, ਨਵੀਂ ਸਾਫਟਵੇਅਰ ਅਪਡੇਟ ’ਚ ਕੁਝ ਸਾਫਟਵੇਅਰ ਟਵੀਕਸ ਕੀਤੇ ਗਏ ਹਨ ਤਾਂ ਜੋ ਚੀਨ ’ਚ ਐਪਲ ਦਾ ਚੀਨ ’ਚ ਚੱਲ ਰਿਹਾ ਵਿਵਾਦ ਖਤਮ ਹੋ ਸਕੇ। ਦੱਸ ਦੇਈਏ ਕਿ ਚੀਨ ਦੀ ਇਕ ਅਦਾਲਤ ਨੇ ਪੁਰਾਣੇ ਆਈਫੋਨ ਮਾਡਲਸ ਨੂੰ ਚੀ ’ਚ ਵੇਚਣ ’ਤੇ ਰੋਕ ਲਗਾ ਦਿੱਤੀ ਸੀ। 


Related News