2025 ਤਕ 25 ਫ਼ੀਸਦੀ ਐਪਲ ਪ੍ਰੋਡਕਟ ਹੋਣਗੇ ‘ਮੇਡ ਇਨ ਇੰਡੀਆ’

09/23/2022 6:31:48 PM

ਗੈਜੇਟ ਡੈਸਕ– ਭਾਰਤ ’ਚ ਐਪਲ ਆਪਣੇ ਆਈਫੋਨਜ਼ ਦਾ ਪ੍ਰੋਡਕਸ਼ਨ ਲੰਬੇ ਸਮੇਂ ਤੋਂ ਕਰ ਰਹੀ ਹੈ। ਭਾਰਤ ’ਚ ਐਪਲ ਦੇ ਤਿੰਨ ਪਲਾਂਟ ਹਨ ਜਿੱਥੇ ਆਈਫੋਨ ਦਾ ਪ੍ਰੋਡਕਸ਼ਨ ਹੁੰਦਾ ਹੈ, ਹਾਲਾਂਕਿ ਅਜੇ ਵੀ ਆਈਫੋਨ ਸਮੇਤ ਹੋਰ ਪ੍ਰੋਡਕਟ ਦੇ ਪ੍ਰੋਡਕਸ਼ਨ ਨੂੰ ਲੈ ਕੇ ਐਪਲ ਦੀ ਨਿਰਭਰਤਾ ਚੀਨ ’ਤੇ ਸਭ ਤੋਂ ਜ਼ਿਆਦਾ ਹੈ। ਹੁਣ ਜੇ.ਪੀ. ਮੋਰਗਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਤਿੰਨ ਸਾਲ ਯਾਨੀ 2025 ਤਕ ਭਾਰਤ ’ਚ ਆਈਫੋਨ ਦਾ ਪ੍ਰੋਡਕਸ਼ਨ ਵੱਡੇ ਪੱਧਰ ’ਤੇ ਹੋਣ ਵਾਲਾ ਹੈ। ਦੱਸ ਦੇਈਏ ਕਿ ਐਪਲ ਨੇ 2017 ’ਚ ਭਾਰਤ ਆਈਫੋਨ ਦਾ ਪ੍ਰੋਡਕਸ਼ਨ Wistron ਦੇ ਨਾਲ ਕੀਤਾ ਸੀ ਅਤੇ ਬਾਅਦ ’ਚ ਫਿਰ ਫਾਕਸਕੋਨ ਵੀ ਭਾਰਤ ’ਚ ਆਈਫੋਨ ਤਿਆਰ ਕਰ ਰਹੀ ਹੈ। 

ਆਈਫੋਨ 14 ਵੀ ਮੇਡ ਇਨ ਇੰਡੀਆ
2025 ਤਕ ਭਾਰਤ ’ਚ ਵਿਕਣ ਵਾਲੇ ਹਰੇਕ 4 ਆਈਫੋਨ ’ਚੋਂ ਇਕ ਮੇਡ ਇਨ ਇੰਡੀਆ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਆਪਣੇ ਪ੍ਰੋਡਕਟ ਦੇ ਪ੍ਰੋਡਕਸ਼ਨ ਲਈ ਚੀਨ ਤੋਂ ਬਾਹਰ ਦਾ ਰਸਤਾ ਵੇਖ ਰਹੀ ਹੈ ਅਤੇ ਭਾਰਤ ਉਸਨੂੰ ਬਿਹਤਰ ਟਿਕਾਣਾ ਲੱਗ ਰਿਹਾ ਹੈ। ਮਾਹਿਰਾਂ ਮੁਤਾਬਕ, ਇਸ ਸਾਲ ਦੇ ਅਖੀਰ ਤਕ ਐਪਲ ਆਈਫੋਨ 14 ਦੇ ਪ੍ਰੋਡਕਸ਼ਨ ਦਾ ਕਰੀਬ 5 ਫੀਸਦੀ ਹਿੱਸਾ ਭਾਰਤ ’ਚ ਸ਼ਿਫਟ ਕਰ ਦੇਵੇਗੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 2025 ਤਕ ਮੈਕ, ਆਈਪੈਡ, ਐਪਲ ਵਾਚ ਅਤੇ ਏਅਰਪੌਡਸ ਸਮੇਤ ਸਾਰੇ ਐਪਲ ਪ੍ਰੋਡਕਟ ਦਾ 25 ਫੀਸਦੀ ਦਾ ਪ੍ਰੋਡਕਸ਼ਨ ਚੀਨ ਦੇ ਬਾਹਰ ਹੋਵੇਗਾ ਜੋ ਕਿ ਫਿਲਹਾਲ 5 ਫੀਸਦੀ ਹੈ। ਭਾਰਤ ’ਚ ਆਈਫੋਨ ਦੇ ਪ੍ਰੋਡਕਸ਼ਨ ’ਚ ਤਾਈਵਾਨ ਦੇ ਵੈਂਡਰ Hon Hai ਅਤੇ Pegatron ਦੀ ਅਹਿਮ ਭੂਮਿਕਾ ਹੈ। 


Rakesh

Content Editor

Related News