Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
Monday, Aug 18, 2025 - 02:59 PM (IST)

ਗੈਜੇਟ ਡੈਸਕ- ਐਪਲ ਹੁਣ ਫੋਲਡੇਬਲ ਸਮਾਰਟਫੋਨ ਦੀ ਦੁਨੀਆ 'ਚ ਕਦਮ ਰੱਖਣ ਦੀ ਤਿਆਰੀ ਕਰ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਕੰਪਨੀ 2026 'ਚ ਆਪਣਾ ਪਹਿਲਾ ਫੋਲਡੇਬਲ iPhone ਲਾਂਚ ਕਰ ਸਕਦੀ ਹੈ। ਹਾਲਾਂਕਿ ਐਪਲ ਵੱਲੋਂ ਅਧਿਕਾਰਿਕ ਐਲਾਨ ਨਹੀਂ ਹੋਇਆ, ਪਰ ਇੰਡਸਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਨਵਾਂ ਡਿਵਾਈਸ iPhone18 ਸੀਰੀਜ਼ ਦੇ ਨਾਲ 2026 ਦੀ ਦੂਜੀ ਛਿਮਾਹੀ 'ਚ ਪੇਸ਼ ਕੀਤਾ ਜਾ ਸਕਦਾ ਹੈ।
ਡਿਜ਼ਾਇਨ 'ਚ ਵੱਡਾ ਬਦਲਾਅ
ਇਹ ਫੋਲਡੇਬਲ iPhone, iPhone X ਤੋਂ ਬਾਅਦ ਐਪਲ ਦੇ ਡਿਜ਼ਾਇਨ 'ਚ ਸਭ ਤੋਂ ਵੱਡੀ ਇਨੋਵੇਸ਼ਨ ਹੋਵੇਗਾ। ਇਹ ਡਿਵਾਈਸ ਬੁੱਕ-ਸਟਾਈਲ ਫੋਲਡਿੰਗ ਡਿਜ਼ਾਇਨ 'ਚ ਹੋ ਸਕਦਾ ਹੈ, ਬਿਲਕੁਲ Samsung Galaxy Z Fold ਵਾਂਗ।
ਇਸ 'ਚ 7.8 ਇੰਚ ਦੀ ਵੱਡੀ ਇਨਰ ਡਿਸਪਲੇਅ ਅਤੇ 5.5 ਇੰਚ ਦੀ ਆਊਟਰ ਸਕਰੀਨ ਹੋ ਸਕਦੀ ਹੈ।
ਐਪਲ ਖ਼ਾਸ ਧਿਆਨ ਸਲਿਮ ਅਤੇ ਪ੍ਰੀਮਿਅਮ ਡਿਜ਼ਾਇਨ 'ਤੇ ਦੇ ਸਕਦਾ ਹੈ। ਰਿਪੋਰਟ ਮੁਤਾਬਕ, ਕੰਪਨੀ ਅਜਿਹੀ ਤਕਨਾਲੋਜੀ ਲਿਆ ਸਕਦੀ ਹੈ ਜਿਸ ਨਾਲ ਸਕਰੀਨ 'ਤੇ ਫੋਲਡ ਦੀ ਲਾਈਨ (Crease) ਦਿਸੇ ਨਾ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਕੀਮਤ ਅਤੇ ਖ਼ਾਸੀਅਤ
ਇਸ ਫੋਲਡੇਬਲ iPhone ਦੀ ਸੰਭਾਵਿਤ ਕੀਮਤ 2000 ਡਾਲਰ (ਕਰੀਬ 1,71,885 ਰੁਪਏ) ਹੋ ਸਕਦੀ ਹੈ। ਇਹ ਐਪਲ ਦੇ ਅਲਟਰਾ-ਪ੍ਰੀਮਿਅਮ ਕੈਟਾਗਰੀ ਦਾ ਡਿਵਾਈਸ ਹੋਵੇਗਾ। ਵਿਸ਼ਲੇਸ਼ਕਾਂ ਦੇ ਅਨੁਸਾਰ, ਲਾਂਚ ਤੋਂ ਕੁਝ ਸਾਲਾਂ 'ਚ ਹੀ ਕੰਪਨੀ ਇਸ ਦੇ ਮਿਲੀਅਨ ਯੂਨਿਟ ਵੇਚ ਕੇ ਅਰਬਾਂ ਡਾਲਰ ਕਮਾ ਸਕਦੀ ਹੈ।
ਜੇਕਰ ਇਹ ਡਿਵਾਈਸ ਸੱਚਮੁੱਚ ਲਾਂਚ ਹੁੰਦਾ ਹੈ ਤਾਂ ਇਹ ਸਮਾਰਟਫੋਨ ਮਾਰਕੀਟ ਲਈ ਗੇਮ-ਚੇਂਜਰ ਸਾਬਿਤ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8