ਐਪਲ ਵੀ ਲਿਆ ਰਹੀ ਮੁੜਨ ਵਾਲਾ iPhone! ਅਜਿਹਾ ਹੋ ਸਕਦੈ ਡਿਜ਼ਾਈਨ

06/13/2020 11:49:26 AM

ਗੈਜੇਟ ਡੈਸਕ– ਇਨ੍ਹੀਂ ਦਿਨੀਂ ਮੁੜਨ ਵਾਲੇ ਸਮਾਰਟਫੋਨਜ਼ ਦਾ ਕਾਫ਼ੀ ਕ੍ਰੇਜ਼ ਹੈ। ਸੈਮਸੰਗ ਤੋਂ ਲੈ ਕੇ ਮੋਟੋਰੋਲਾ ਅਤੇ ਹੁਵਾਵੇਈ ਵਰਗੀਆਂ ਕੰਪਨੀਆਂ ਆਪਣੇ ਫੋਲਡੇਬਲ ਫੋਨ ਲਿਆ ਚੁੱਕੀਆਂ ਹਨ। ਹੁਣ ਐਪਲ ਵੀ ਆਪਣਾ ਮੁੜਨ ਵਾਲਾ ਆਈਫੋਨ ਲੈ ਕੇ ਆਉਣ ਵਾਲੀ ਹੈ। ਰਿਪੋਰਟ ਮੁਤਾਬਕ, ਐਪਲ ਫਲੈਕਸੀਬਲ ਡਿਸਪਲੇਅ ’ਤੇ ਕੰਮ ਕਰ ਰਹੀ ਹੈ। ਇਸ ਨਵੇਂ ਆਈਫੋਨ ਦੇ ਡਿਜ਼ਾਈਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਕ ਯੂਟਿਊਬ ਅਕਾਊਂਟ iOS Beta News ਨੇ ਮੁੜਨ ਵਾਲੇ ਆਈਫੋਨ ਦੀਆਂ ਖ਼ਿਆਲੀ 3ਡੀ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਦੱਸਿਆ ਹੈ ਕਿ ਇਸ ਨੂੰ ਆਈਫੋਨ ਫਲਿੱਪ ਨਾਂ ਨਾਲ ਲਿਆਇਆ ਜਾ ਸਕਦਾ ਹੈ। 

PunjabKesari

ਇੰਨੀ ਹੋ ਸਕਦੀ ਹੈ ਕੀਮਤ
toms Guide ਦੀ ਰਿਪੋਰਟ ਮੁਤਾਬਕ, ਜੇਕਰ ਐਪਲ ਛੋਟਾ ਅਤੇ ਸਸਤਾ ਮੁੜਨ ਵਾਲਾ ਫੋਨ ਲੈ ਕੇ ਆਉਂਦੀ ਹੈ ਤਾਂ ਇਸ ਦੀ ਕੀਮਤ 1099 ਡਾਲਰ (ਕਰੀਬ 80 ਹਜ਼ਾਰ ਰੁਪਏ) ਹੋ ਸਕਦੀ ਹੈ। 

PunjabKesari

ਇਸ ਸਾਲ ਲਾਂਚ ਹੋਵੇਗੀ ਆਈਫੋਨ 12 ਸੀਰੀਜ਼
ਇਸ ਸਾਲ ਕੰਪਨੀ ਆਪਣੀ ਆਈਫੋਨ 12 ਸੀਰੀਜ਼ ਲਾਂਚ ਕਰੇਗੀ ਜਿਸ ਤਹਿਤ 4 ਆਈਫੋਨਜ਼ ਲਿਆਏ ਜਾਣਗੇ। ਇਹ ਸਤੰਬਰ ਜਾਂ ਅਕਤੂਬਰ ਤਕ ਆ ਸਕਦੇ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਮੁੜਨ ਵਾਲੇ ਆਈਫੋਨ ਦੀ ਤਾਂ ਰਿਪੋਰਟਾਂ ਮੁਤਾਬਕ, ਐਪਲ ਇਸ ਨੂੰ ਸਾਲ 2021 ’ਚ ਲਿਆ ਸਕਦੀ ਹੈ। 

PunjabKesari


Rakesh

Content Editor

Related News