ਐਪਲ 2021 ਤਕ ਲਿਆ ਸਕਦੀ ਹੈ ਮੁੜਨ ਵਾਲੇ ਸਮਾਰਟਫੋਨ
Thursday, May 30, 2019 - 12:12 PM (IST)

ਗੈਜੇਟ ਡੈਸਕ– ਫੋਲਡੇਬਲ ਸਮਾਰਟਫੋਨਜ਼ ਦੀ ਦੌੜ ’ਚ ਪਿੱਛੇ ਰਹਿ ਗਈ ਐਪਲ ਵਲੋਂ ਹੁਣ ਫੋਲਡੇਬਲ ਸਕਰੀਨ ਦਾ ਇਕ ਪੇਟੈਂਟ ਲਿਆ ਗਿਆ ਹੈ। ਇਸ ਤਰ੍ਹਾਂ ਦੀ ਸਕਰੀਨ ਨੂੰ ਕੰਪਨੀ ਆਉਣ ਵਾਲੇ ਸਮੇਂ ’ਚ ਆਈਫੋਨਜ਼ ਅਤੇ ਬਾਕੀ ਡਿਵਾਈਸਿਜ਼ ’ਚ ਇਸਤੇਮਾਲ ਕਰ ਸਕਦੀ ਹੈ। ਰਿਪੋਰਟ ਮੁਤਾਬਕ, ਯੂ.ਐੱਸ. ਪੇਟੈਂਟ ਐਂਡ ਟ੍ਰੇਡਮਾਰਕ ਆਫੀਸ ਵਲੋਂ ਮੰਗਲਵਾਰ ਨੂੰ ਐਪਲ ਨੂੰ ਮਿਲੇ ਪੇਟੈਂਟ ’ਚ ਅਜਿਹੇ ਇਲੈਕਟ੍ਰੋਨਿਕ ਡਿਵਾਈਸ ਦਾ ਜ਼ਿਕਰ ਕੀਤਾ ਹੈ ਜਿਸ ਦੀ ਡਿਸਪਲੇਅ ਅਤੇ ਕਵਰ ਨੂੰ ਫੋਲਡ ਕੀਤਾ ਜਾ ਸਕਦਾ ਹੈ। ਸਾਫ ਹੈ ਕਿ ਫੋਲਡੇਬਲ ਸਮਾਰਟਫੋਨ ਜਾਂ ਐਪਲ ਡਿਵਾਈਸ ਲਿਆਉਣ ’ਚ ਕੰਪਨੀ ਬਾਕੀ ਬ੍ਰਾਂਡਸ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ।
ਐਪਲ ਵਲੋਂ ਜਨਵਰੀ 2018 ’ਚ ਕਈ ਪੇਟੈਂਟਸ ਦੇ ਨਾਲ ਇਹ ਐਪਲੀਕੇਸ਼ਨ ਵੀ ਫਾਈਲ ਕੀਤੀ ਗਈ ਸੀ, ਜਿਸ ਵਿਚ ਐਪਲ ਨੇ ਫੋਲਡੇਬਲ ਡਿਸਪਲੇਅ ਦੇ ਆਈਡੀਆ ਦਾ ਜ਼ਿਕਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਐਪਲ ਟੱਚ ਸੈਂਸਰਜ਼ ਵਾਲੇ ਫਲੈਕਸੀਬਲ ਡਿਸਪਲੇਅ ਨਾਲ ਜੁੜੇ ਪੇਟੈਂਟਸ ਫਾਈਲ ਕਰ ਚੁੱਕੀ ਹੈ, ਜਿਸ ਦੇ ਕੁਝ ਹਿੱਸੇ ਕਿਤਾਬ ਦੀ ਤਰ੍ਹਾਂ ਖੁਲ੍ਹਦੇ ਜਾਂ ਬੰਦ ਹੁੰਦੇ ਸਨ। ਇਸ ਤੋਂ ਇਲਾਵਾ ਇਕ ਹੋਰ ਪੇਟੈਂਟ ’ਚ ਐਪਲ ਨੇ ਮੁੜਨ ਵਾਲਾ ਅਜਿਹਾ ਆਈਫੋਨ ਫਾਈਲ ਕੀਤਾ ਸੀ, ਜਿਸ ਨੂੰ ਵਿਚਕਾਰੋਂ ਮੋੜ ਕੇ ਕਪੜਿਆਂ ’ਚ ਫਸਾਇਆ ਜਾ ਸਕੇ।
2018 ’ਚ ਹੀ ਆਈਫੋਨ ਨਿਰਮਾਤਾ ਕੰਪਨੀ ਨੂੰ ਸਫਲਤਾਪੂਰਨ ਇਕ ਫੋਲਡੇਬਲ ਫੋਨ ਦਾ ਪੇਟੈਂਟ ਮਿਲ ਗਿਆ ਸੀ, ਜਿਸ ਵਿਚ ਮੁੜਨ ਵਾਲੇ ਹਿੰਜ ਤੋਂ ਇਲਾਵਾ ਡਿਸਪਲੇਅ ਲਈ ਖਾਸ ਤਰ੍ਹਾਂ ਦੇ ਫੈਬ੍ਰਿਕ ਦਾ ਇਸਤੇਮਾਲ ਕਨ ਦੀ ਗੱਲ ਕੰਪਨੀ ਨੇ ਕੀਤੀ ਸੀ। ਫਰਵਰੀ 2019 ’ਚ ਐਪਲ ਨੇ ਇਕ ਮੁੜਨ ਵਾਲੇ ਸਮਾਰਟਫੋਨ ਦਾ ਬਲਿਊਪ੍ਰਿੰਟ ਫਾਈਲ ਕੀਤਾ, ਜਿਸ ਨੂੰ ਵਿਚਕਾਰੋਂ ਜਾਂ ਇਕ ਤਿਹਾਈ ਹਿੱਸੇ ਤੋਂਫੋਲਡ ਕੀਤਾ ਜਾ ਸਕੇ। ਇਸ ਡਿਸਪਲੇਅ ਨੂੰ ਐਪਲ ਆਪਣੇ ਫੋਨਜ਼, ਟੈਬਲੇਟ, ਵਿਅਰੇਬਲ ਜਾਂ ਲੈਪਟਾਪ ਵਰਗੇ ਕਿਸੇ ਵੀ ਡਿਵਾਈਸ ’ਚ ਇਸਤੇਮਾਲ ਕਰ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਅਤੇ ਇਸ ਵਰਗੀਆਂ ਕਈ ਕੰਪਨੀਆਂ ਦੇ ਕਈ ਪੇਟੈਂਟਸ ਅਜਿਹੇ ਹਨ ਜੋ ਬਾਅਦ ’ਚ ਪ੍ਰੋਟੋਟਾਈਪ ਦੇ ਤੌਰ ’ਤੇ ਵੀ ਤਿਆਰ ਹੋ ਕੇ ਸਾਹਮਣੇ ਨਹੀਂ ਆਏ। ਜਿਥੇ, ਸੈਮਸੰਗ ਅਤੇ ਹੁਵਾਵੇਈ ਆਪਣੇ ਫੋਲਡੇਬਲ ਸਮਾਰਟਫੋਨਜ਼ MWC 2019 ’ਚ ਪੇਸ਼ ਕਰ ਚੁੱਕੇ ਹਨ ਅਤੇ ਇਨ੍ਹਾਂ ਦਾ ਮਾਸ ਪ੍ਰੋਡਕਸ਼ਨ ਵੀ ਸ਼ੁਰੂ ਹੋ ਗਿਆ ਹੈ, ਐਪਲ ਦਾ ਮੁੜਨ ਵਾਲਾ ਡਿਵਾਈਸ 2021 ਤਕ ਦੇਖਣ ਨੂੰ ਮਿਲ ਸਕਦਾ ਹੈ। ਹਾਲੀਆ ਰਿਪੋਰਟਾਂ ’ਚ ਸਾਹਮਣੇ ਆਇਆ ਸੀ ਕਿ ਸੈਮਸੰਗ ਦੇ ਗਲੈਕਸੀ ਫੋਲਡ ਦੀ ਡਿਸਪਲੇਅ ਕੁਝ ਖਾਮੀਆਂ ਦੇ ਚੱਲਦੇ ਖਰਾਬ ਹੋ ਰਹੀ ਹੈ। ਅਜਿਹੇ ’ਚ ਸਾਫ ਹੈ ਕਿ ਫੋਲਡੇਬਲ ਡਿਸਪਲੇਅ ਨੂੰ ਲੈ ਕੇ ਅਜੇ ਵੀ ਕਈ ਸੁਧਾਰ ਕਰਨ ਦੀ ਲੋੜ ਹੈ।