iPhone 17 ਦਾ ਕ੍ਰੇਜ਼ : ਬਿਨਾਂ ਇਕ ਵੀ ਫੋਨ ਵੇਚੇ ਐਪਲ ਨੇ ਕਮਾਏ 5 ਲੱਖ ਕਰੋੜ ਰੁਪਏ, ਜਾਣੋ ਕਿਵੇਂ

Friday, Sep 19, 2025 - 06:54 PM (IST)

iPhone 17 ਦਾ ਕ੍ਰੇਜ਼ : ਬਿਨਾਂ ਇਕ ਵੀ ਫੋਨ ਵੇਚੇ ਐਪਲ ਨੇ ਕਮਾਏ 5 ਲੱਖ ਕਰੋੜ ਰੁਪਏ, ਜਾਣੋ ਕਿਵੇਂ

ਗੈਜੇਟ ਡੈਸਕ- ਦੁਨੀਆ ਭਰ 'ਚ ਆਈਫੋਨ 17 ਖਰੀਦਣ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਤਾਂ ਹਾਲਾਤ ਅਜਿਹੇ ਹਨ ਕਿ ਫੋਨ ਖਰੀਦਣ ਨੂੰ ਲੈ ਕੇ ਹੱਥੋਪਾਈ ਤਕ ਦੀ ਵੀਡੀਓ ਵਾਇਰਲ ਹੋ ਰਹੀਆਂ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਪਲ ਨੇ ਆਈਫੋਨ 17 ਦੀ ਵਿਕਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰੀਬ 5.29 ਲੱਖ ਕਰੋੜ ਰੁਪਏ (60 ਬਿਲੀਅਨ ਡਾਲਰ) ਕਮਾ ਲਏ ਹਨ। 

ਸ਼ੇਅਰਾਂ ਦੀ ਕੀਮਤ ਵਿੱਚ ਵਾਧੇ ਤੋਂ ਲਾਭ

- ਦਰਅਸਲ ਇਹ ਕਮਾਈ ਸਿੱਧੇ ਫੋਨ ਵਿਕਰੀ ਤੋਂ ਨਹੀਂ ਸਗੋਂ ਸਟਾਕ ਮਾਰਕੀਟ ਵਿੱਚ ਆਈ ਤੇਜ਼ੀ ਨਾਲ ਹੋਈ ਹੈ।
- 9 ਸਤੰਬਰ ਨੂੰ ਆਈਫੋਨ 17 ਦੇ ਲਾਂਚ ਵਾਲੇ ਦਿਨ ਐਪਲ ਦਾ ਸ਼ੇਅਰ 234.35 ਡਾਲਰ 'ਤੇ ਬੰਦ ਹੋਇਆ ਸੀ।
- 18 ਸਤੰਬਰ ਤੱਕ ਇਹ 237.88 ਡਾਲਰ ਤੱਕ ਵਧ ਪਹੁੰਚ ਗਿਆ
- ਯਾਨੀ ਸ਼ੇਅਰ ਵਿਚ 3.53 ਡਾਲਰ (1.51%) ਦਾ ਵਾਧਾ ਦਰਜ ਕੀਤਾ ਗਿਆ।

ਇਸ ਵਾਧੇ ਕਾਰਨ ਕੰਪਨੀ ਦਾ ਮਾਰਕੀਟ ਕੈਪ 3.47 ਟ੍ਰਿਲੀਅਨ ਡਾਲਰ ਤੋਂ ਵੱਧ ਕੇ 3.53 ਟ੍ਰਿਲੀਅਨ ਡਾਲਰ ਹੋ ਗਿਆ, ਜੋ ਕਿ ਲਗਭਗ 60 ਬਿਲੀਅਨ ਡਾਲਰ ਦਾ ਵਾਧਾ ਹੈ।

iPhone 17 ਦੀ ਮੰਗ ਨੇ ਵਧਾਇਆ ਭਰੋਸਾ

ਮਾਹਿਰਾਂ ਦਾ ਮੰਨਣਾ ਹੈ ਕਿ iPhone 17 ਨੂੰ ਲੈ ਕੇ ਪ੍ਰਤੀ ਗਾਹਕਾਂ ਦਾ ਉਤਸ਼ਾਹ ਅਤੇ ਪ੍ਰੀ-ਬੁਕਿੰਗਾਂ ਲਈ ਭਾਰੀ ਹੁੰਗਾਰਾ ਸਟਾਕ ਮਾਰਕੀਟ ਵਿੱਚ ਇਸ ਵਾਧੇ ਦੇ ਪਿੱਛੇ ਕਾਰਨ ਹਨ। ਨਿਵੇਸ਼ਕ ਉਮੀਦ ਕਰਦੇ ਹਨ ਕਿ ਐਪਲ ਦੀ ਵਿਕਰੀ ਭਵਿੱਖ ਵਿੱਚ ਰਿਕਾਰਡ ਤੋੜ ਦੇਵੇਗੀ।


author

Rakesh

Content Editor

Related News