ਡਿਵੈਲਪਰਾਂ ਨੂੰ ਰਾਹਤ: ਆਈਫੋਨ ਯੂਜ਼ਰਸ ਨੂੰ ਸਸਤੀ ਕੀਮਤ ’ਤੇ ਐਪ ਮਿਲਣ ਦੀ ਰਾਹ ਸਾਫ

Saturday, Sep 11, 2021 - 01:10 PM (IST)

ਡਿਵੈਲਪਰਾਂ ਨੂੰ ਰਾਹਤ: ਆਈਫੋਨ ਯੂਜ਼ਰਸ ਨੂੰ ਸਸਤੀ ਕੀਮਤ ’ਤੇ ਐਪ ਮਿਲਣ ਦੀ ਰਾਹ ਸਾਫ

ਗੈਜੇਟ ਡੈਸਕ– ਇਕ ਅਮਰੀਕੀ ਅਦਾਲਤ ਦੇ ਸੰਘੀ ਜੱਜ ਨੇ ਦਿੱਗਜ ਮੋਬਾਇਲ ਨਿਰਮਾਤਾ ਕੰਪਨੀ ਐਪਲ ਖਿਲਾਫ ਇਕ ਐੰਟਰੀ ਟਰੱਸਟ ਮੁਕਦਮੇ ’ਚ ਆਪਣੇ ਫੈਸਲੇ ਨਾਲ ਉਸ ਦੀ ਆਪਣੇ ਐਪ ਸਟੋਰ ’ਤੇ ਪਕੜ ਨੂੰ ਢਿੱਲਾ ਕਰ ਦਿੱਤਾ ਹੈ। ਇਸ ਨਾਲ ਐਪਲ ਦਾ ਆਈਫੋਨ ਮੋਬਾਇਲ ਇਸਤੇਮਾਲ ਕਰਨ ਵਾਲੇ ਲੱਖਾਂ ਯੂਜ਼ਰਸ ਨੂੰ ਐਪ ਸਟੋਰ ’ਤੇ ਸਸਤੀ ਕੀਮਤ ’ਚ ਵੱਖ-ਵੱਖ ਮੋਬਾਇਲ ਐਪਸ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ। ਦਰਅਸਲ, ਇਸ ਫੈਸਲੇ ਨਾਲ ਹੁਣ ਤਕ ਐਪ ਸਟੋਰ ’ਤੇ ਅਪਲੋਡ ਐਪਸ ਦੇ ਡਿਜੀਟਲ ਲੈਣ-ਦੇਣ ’ਚ 30 ਫੀਸਦੀ ਕਮੀਸ਼ਨ ਲੈ ਰਹੀ ਐਪਲ ਨੂੰ ਹੁਣ ਇਸ ਨੂੰ ਘਟਾਉਣਾ ਜਾਂ ਖਤਮ ਕਰਨਾ ਹੋਵੇਗਾ, ਜਿਸ ਨਾਲ ਐਪ ਡਿਵੈਲਪਰਾਂ ਦੇ ਅਰਬਾਂ ਡਾਲਰ ਬਚ ਸਕਦੇ ਹਨ। 

ਮੰਨਿਆ ਜਾ ਰਿਹਾ ਹੈ ਕਿ ਐਪ ਡਿਵੈਲਪਰ ਆਪਣੀ ਐਪਸ ਸਸਤੀ ਕੀਮਤ ’ਤੇ ਉਪਲੱਬਧ ਕਰਵਾ ਕੇ ਯੂਜ਼ਰਸ ਨੂੰ ਵੀ ਇਸ ਬਚਤ ਦਾ ਲਾਭ ਦੇਣਗੇ। ਹਾਲਾਂਕਿ ਐਪ ਲਈ ਇਹ ਜ਼ਬਰਦਸਤ ਝਟਕਾ ਹੈ ਕਿਉਂਕਿ ਇਸ ਕਮੀਸ਼ਨ ਨਾਲ ਹੋਣ ਵਾਲੀਕਮਾਈ ਐਪਲ ਦੇ ਮੁਨਾਫੇ ’ਚ ਬਹੁਤ ਵੱਡੀ ਹਿੱਸੇਦਾਰੀ ਰੱਖਦੀ ਹੈ।

ਸ਼ੁੱਕਰਵਾਰ ਨੂੰ ਇਹ ਫੈਸਲਾ ਆਉਣ ਤੋਂ ਬਾਅਦ ਐਪਲ ਦੇ ਸ਼ੇਅਰਾਂ ਦੀ ਕੀਮਤ ਸਟਾਕ ਐਕਸਚੇਂਜ ’ਚ ਦੁਪਹਿਰ ਤੋਂ ਬਾਅਦ 2 ਫੀਸਦੀ ਤੋਂ ਵੀ ਜ਼ਿਆਦਾ ਹੇਠਾਂ ਡਿੱਗ ਗਈ।


author

Rakesh

Content Editor

Related News