ਝਟਕਾ ਦੇਣ ਦੀ ਤਿਆਰੀ ’ਚ ਐਪਲ ਤੇ ਸੈਮਸੰਗ, ਨਵੇਂ ਫੋਨ ਨਾਲ ਨਹੀਂ ਮਿਲੇਗੀ ਇਹ ਜ਼ਰੂਰੀ ਚੀਜ਼

07/11/2020 12:10:07 PM

ਗੈਜੇਟ ਡੈਸਕ– ਅਜੇ ਤਕ ਤਾਂ ਗਾਹਕ ਮੋਬਾਇਲ ਨਾਲ ਹੈੱਡਫੋਨ ਨਾ ਮਿਲਣ ਦੀ ਸ਼ਿਕਾਇਤ ਹੀ ਕਰ ਰਹੇ ਸਨ। ਪਰ ਹੁਣ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀਆਂ ਹਨ। ਮੋਬਾਇਲ ਐਕਸੈਸਰੀਜ਼ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਐਪਲ ਅਤੇ ਸੈਮਸੰਗ ਵਰਗੀਆਂ ਦਿੱਗਜ ਕੰਪਨੀਆਂ ਆਉਣ ਵਾਲੇ ਸਮੇਂ ’ਚ ਨਵੇਂ ਸਮਾਰਟਫੋਨ ਨਾਲ ਚਾਰਜਰ ਨਾ ਦੇਣ ਦਾ ਪਲਾਨ ਕਰ ਰਹੀਆਂ ਹਨ। ਇਕ ਤਾਜ਼ਾਂ ਰਿਪੋਰਟ ਮੁਤਾਬਕ, ਕੰਪਨੀਆਂ ਫੋਨ ਦੇ ਨਾਲ ਬਾਕਸ ’ਚ ਮਿਲਣ ਵਾਲੇ ਚਾਰਜਰ ਨੂੰ ਹਟਾਉਣ ਦਾ ਫੈਸਲਾ ਕਰ ਰਹੀਆਂ ਹਨ। ਇਹ ਖੁਲਾਸਾ ਸੈਮਸੰਗ ਨਾਲ ਜੁੜੀ ਜਾਣਕਾਰੀ ਰੱਖਣ ਵਾਲੀ ਵੈੱਬਸਾਈਟ Sammobile ਨੇ ਕੀਤਾ ਹੈ। ਜੇਕਰ ਫੈਸਲੇ ’ਤੇ ਸਹਿਮਤੀ ਬਣਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸੈਮਸੰਗ ਦਾ ਫੋਨ ਬਿਨ੍ਹਾਂ ਚਾਰਜਰ ਦੇ ਮਿਲੇਗਾ। 

ਐਪਲ ਵੀ ਹੈ ਇਸ ਦੌੜ ’ਚ ਸ਼ਾਮਲ
ਰਿਪੋਰਟ ਮੁਤਾਬਕ, ਪਿਛਲੇ ਕੁਝ ਸਮੇਂ ਤੋਂ ਐਪਲ ਆਈਫੋਨ 12 ਸੀਰੀਜ਼ ਨਾਲ ਚਾਰਜਰ ਨਹੀਂ ਆਏਗਾ, ਅਜਿਹੀ ਚਰਚਾ ਹੋ ਰਹੀ ਹੈ। ਜੇਕਰ ਸੈਮਸੰਗ ਵੀ ਅਜਿਹਾ ਕਰਦੀ ਹੈ ਤਾਂ ਇਸ ਬਦਲਾਅ ’ਚ ਉਹ ਇਕੱਲੀ ਨਹੀਂ ਹੈ। ਇਕ ਨਵੀਂ ਰਿਪੋਰਟ ਦੱਸਦੀ ਹੈ ਕਿ ਸੈਮਸੰਗ ਆਪਣੇ ਕੁਝ ਆਉਣ ਵਾਲੇ ਐਂਡਰਾਇਡ ਫੋਨਾਂ ਲਈ ਬਾਕਸ ’ਚ ਚਾਰਜਰ ਨਹੀਂ ਦੇਵੇਗੀ। ਕੋਰੀਅਨ ਸਾਈਟ ਈ.ਟੀ. ਨਿਊਜ਼ ਦੀ ਇਕ ਰਿਪੋਰਟ ਮੁਤਾਬਕ, ਸੈਮਸੰਗ ਲਾਗਤ ਨੂੰ ਬਚਾਉਣ ਲਈ ਅਗਲੇ ਸਾਲ ਤੋਂ ਆਪਣੇ ਸਮਾਰਟਫੋਨਾਂ ਨਾਲ ਚਾਰਜਰ ਹਟਾ ਦੇਵੇਗੀ। 

ਮੋਬਾਇਲ ਐਕਸੈਸਰੀਜ਼ ਦੀ ਕੀਮਤ ’ਚ ਹੋਇਆ ਵਾਧਾ
ਚੀਨ ਤੋਂ ਇੰਪੋਰਟ ’ਤੇ ਬੈਨ ਅਤੇ ਚੀਨ ਵਿਰੋਧੀ ਮਾਹੌਲ ਬਣਨ ਨਾਲ ਮੋਬਾਇਲ ਐਕਸੈਸਰੀਜ਼ ਦੀਆਂ ਕੀਮਤਾਂ ਵਧ ਗਈਆਂ ਹਨ। ਚਾਰਜਰ, ਸਕਰੀਨ ਗਾਰਡ, ਕਵਰ, ਕੇਬਲ ਦਾ 70 ਤੋਂ 80 ਫੀਸਦੀ ਆਯਾਤ ਚੀਨ ਤੋਂ ਹੁੰਦਾ ਹੈ। ਹੁਣ ਇਨ੍ਹਾਂ ਕੀਮਤਾਂ ’ਚ 20 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ। ਚੀਨ ਤੋਂ ਇੰਪੋਰਟ ’ਤੇ ਕਸਟਮ ਦੀ ਸਖਤੀ ਦਾ ਅਸਰ ਦੇਸ਼ ਦੇ ਮੋਬਾਇਲ ਐਕਸੈਸਰੀਜ਼ ’ਤੇ ਵਿਖਣ ਲੱਗਾ ਹੈ। ਪ੍ਰੋਡਕਟ ਬਾਜ਼ਾਰ ’ਚ ਮਿਲ ਨਵੀਂ ਰਹੇ ਅਤੇ ਜੇਕਰ ਮਿਲ ਵੀ ਰਹੇ ਹਨ ਤਾਂ ਬੇਹੱਦ ਜ਼ਿਆਦਾ ਕੀਮਤ ’ਤੇ। 


Rakesh

Content Editor

Related News