ਲਾਂਚ ਹੋਈ ਨਵੀਂ ਐਂਟੀ ਕੋਵਿਡ Been ਐਪ, ਪਬਲਿਕ ਇਨਫੈਕਸ਼ਨ ਨੂੰ ਘੱਟ ਕਰਨ ’ਚ ਕਰੇਗੀ ਮਦਦ

09/01/2020 11:30:27 AM

ਗੈਜੇਟ ਡੈਸਕ– ਇਜ਼ਰਾਇਲ ਦੀ ਕੰਪਨੀ ਦੁਆਰਾ ਨਵੀਂ Been ਐਪ ਲਾਂਚ ਕੀਤੀ ਗਈ ਹੈ ਜੋ ਕੋਵਿਡ-19 ਪਬਲਿਕ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ’ਚ ਮਦਦ ਕਰੇਗੀ ਜਿਸ ਨਾਲ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇਗਾ। ਇਹ ਐਪ ਕਾਰੋਬਾਰ ਅਤੇ ਸਰਕਾਰ ਨੂੰ ਪਬਲਿਕ ਯੂਜ਼ਰਸ ਨਾਲ ਕੁਨੈਕਟ ਕਰਨ ’ਚ ਮਦਦ ਕਰੇਗੀ ਅਤੇ ਇਸ ਦੌਰਾਨ ਲੋਕਾਂ ਦੀ ਪ੍ਰਾਈਵੇਸੀ ਦਾ ਵੀ ਧਿਆਨ ਰੱਖਿਆ ਜਾਵੇਗਾ। ਇਸ ਐਪ ਦੇ ਫਾਊਂਡਰ ਐਲੀਰਨ ਸ਼ਚਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਕਿ ਹੁਣ ਇਸ ਮੁਸ਼ਕਲ ਭਰੇ ਸਮੇਂ ’ਚ ਅਜਿਹੇ ਐਪ ਦੀ ਲੋੜ ਹੈ ਜੋ ਇਨਫੈਕਸ਼ਨ ਦੀ ਚੇਨ ਨੂੰ ਘੱਟ ਤੋਂ ਘੱਟ ਸਮੇਂ ’ਚ ਤੋੜਨ ਦਾ ਕੰਮ ਕਰੇ। ਇਸੇ ਲਈ ਉਨ੍ਹਾਂ ਨੇ ਇਸ ਐਪ ਨੂੰ ਤਿਆਰ ਕੀਤਾ ਹੈ। 

ਪ੍ਰਾਈਵੇਸੀ ਫਰਸਟ ਲੋਜਿਕ ’ਤੇ ਤਿਆਰ ਕੀਤੀ ਗਈ ਇਹ ਐਪ
ਇਸ ਐਪ ਨੂੰ ਪ੍ਰਾਈਵੇਸੀ ਫਰਸਟ ਲੋਜਿਕ ’ਤੇ ਤਿਆਰ ਕੀਤਾ ਗਿਆ ਹੈ ਯਾਨੀ ਇਸ ਵਿਚ ਲੋਕਾਂ ਦੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਲਈ ਸਾਰੇ ਜ਼ਰੂਰੀ ਕੰਮ ਕੀਤੇ ਹੋਏ ਹਨ। Been ਐਪ ਨੂੰ ਕਾਰੋਬਾਰ ਦੁਆਰਾ ਜਨਤਕ ਥਾਵਾਂ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਅਥੋਰਿਟੀਜ਼ ਨੂੰ ਬਿਲਕੁਲ ਸਹੀ ਸਮੇਂ ’ਤੇ ਐਕਸ਼ਨ ਲੈਣ ’ਚ ਮਦਦ ਮਿਲੇਗੀ ਜਿਸ ਨਾਲ ਤਾਲਾਬੰਦੀ ਲੱਗਣ ਦੀ ਸਥਿਤੀ ਨਹੀਂ ਆਵੇਗੀ।

ਸਬਸਕ੍ਰਿਪਸ਼ਨ ਮਾਡਲ ’ਤੇ ਕੰਮ ਕਰਦੀ ਹੈ ਇਹ ਐਪ
ਪੂਰੀ ਦੁਨੀਆ ਦੀਆਂ ਸਰਕਾਰਾਂ ਇਸੇ ਤਰ੍ਹਾਂ ਦੀ ਐਪ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਨਾਲ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਦੱਸ ਦੇਈਏ ਕਿ Been ਐਪ ਸਬਸਕ੍ਰਿਪਸ਼ਨ ਮਾਡਲ ’ਤੇ ਕੰਮ ਕਰਦੀ ਹੈ ਜੋ ਵਪਾਰ ਇਸ ਐਪ ਦੀ ਵਰਤੋਂ ਕਰਦੇ ਹਨ ਉਹ ਆਪਣੇ ਵਪਾਰਕ ਅਦਾਰੇ ਨੂੰ ਇਸ ਵਿਚ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਨੂੰ ਇਕ ਸਮਾਰਟ ਕਿਊ.ਆਰ. ਕੋਡ ਮਿਲੇਗਾ। ਉਨ੍ਹਾਂ ਦੇ ਸਾਰੇ ਕਲਾਇੰਟਸ ਅਤੇ ਵਿਜ਼ਟਰ ਐਂਟਰੀ ’ਤੇ ਇਸ ਕੋਡ ਨੂੰ ਸਕੈਨ ਕਰਕੇ ਹੀ ਅੰਦਰ ਆ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ  ਨੂੰ ਪਹਿਲੀ ਵਾਰ ਐਂਟਰ ਹੋਣ ’ਤੇ ਇਕ ਸ਼ਾਰਟ ਫਾਰਮ ਵੀ ਭਰਨਾ ਪਵੇਗਾ। ਦੂਜੀ ਵਾਰ ਆਉਣ ’ਤੇ ਸਿਰਫ ਇਕ ਬਟਨ ਨੂੰ ਪ੍ਰੈੱਸ ਕਰਕੇ ਉਹ 12 ਸਕਿੰਟਾਂ ਦੇ ਅੰਦਰ ਐਂਟਰ ਹੋ ਸਕਣਗੇ। 


Rakesh

Content Editor

Related News