ਤੁਹਾਡੇ PET ਦਾ ਖਿਆਲ ਰੱਖੇਗਾ ਸਮਾਰਟ ਰੋਬੋਟ

Thursday, Aug 24, 2017 - 11:25 AM (IST)

ਤੁਹਾਡੇ PET ਦਾ ਖਿਆਲ ਰੱਖੇਗਾ ਸਮਾਰਟ ਰੋਬੋਟ

ਜਲੰਧਰ- ਪਾਲਤੂ ਜਾਨਵਰ ਰੱਖਣ ਦਾ ਸ਼ੌਕ ਤਾਂ ਸਭ ਨੂੰ ਹੁੰਦਾ ਹੈ ਪਰ ਇਸ ਦੇ ਲਈ ਜੋ ਸਮਾਂ ਕੱਢਣਾ ਪੈਂਦਾ ਹੈ, ਉਸ ਤੋਂ ਸਭ ਕਤਰਾਉਂਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਲਾਸ ਏਂਜਲਸ ਦੀ ਐਨਥੋਸ ਟੈਕਨਾਲੋਜੀ ਨਾਂ ਦੀ ਕੰਪਨੀ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ, ਜੋ ਘਰ ਕਿਸੇ ਦੇ ਵੀ ਨਾ ਹੋਣ 'ਤੇ ਪੈੱਟ ਮਤਲਬ ਪਾਲਤੂ ਜਾਨਵਰ 'ਤੇ ਨਜ਼ਰ ਬਣਾਏ ਰੱਖਣ ਵਿਚ ਤੁਹਾਡੀ ਮਦਦ ਕਰੇਗਾ। ਐਨਥੋਸ  ਨਾਂ ਦਾ ਇਹ ਸਮਾਰਟ ਰੋਬੋਟ ਤੁਹਾਡੇ ਪੈੱਟ ਦੀ ਵੀਡੀਓ ਸਮਾਰਟਫੋਨ 'ਤੇ ਤਾਂ ਦਿਖਾਵੇਗਾ ਹੀ, ਨਾਲ ਹੀ ਲੋੜ ਪੈਣ 'ਤੇ ਉਸ ਨੂੰ ਖਾਣਾ ਦੇਣ ਅਤੇ ਟੈਨਿਸ ਬਾਲ ਸੁੱਟ ਕੇ ਉਸ ਦਾ ਮਨ ਪ੍ਰਚਾਉਣ ਵਿਚ ਵੀ ਮਦਦ ਕਰੇਗਾ। ਇਸ ਦੇ ਨਿਰਮਾਤਾਵਾਂ ਨੇ ਕਿਹਾ ਕਿ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ 299 ਡਾਲਰ (ਲੱਗਭਗ 19 ਹਜ਼ਾਰ ਰੁਪਏ) ਦੀ ਕੀਮਤ 'ਚ ਮੁਹੱਈਆ ਕੀਤਾ ਜਾਵੇਗਾ।

PunjabKesari

ਸਮਾਰਟਫੋਨ ਨਾਲ ਕਰ ਸਕੋਗੇ ਪੈੱਟ ਦੀ ਨਿਗਰਾਨੀ
ਇਹ ਰੋਬੋਟ ਤੁਹਾਡੇ ਘਰ ਵਿਚ ਲੱਗੇ ਵਾਈ-ਫਾਈ ਦੀ ਮਦਦ ਨਾਲ ਇੰਟਰਨੈੱਟ ਨਾਲ ਕੁਨੈਕਟ ਰਹੇਗਾ ਅਤੇ ਤੁਹਾਡੇ ਪੈੱਟ ਦੀ ਵੀਡੀਓ ਨੂੰ ਸਮਾਰਟਫੋਨ ਐਪ 'ਤੇ ਸ਼ੋਅ ਕਰੇਗਾ, ਜਿਸ ਨਾਲ ਤੁਸੀਂ ਕਿਸੇ ਵੀ ਸਮੇਂ ਆਪਣੇ ਪੈੱਟ ਨੂੰ ਦੇਖ ਸਕੋਗੇ। ਇਸ ਦੇ ਨਿਰਮਾਤਾਵਾਂ ਨੇ ਰੋਬੋਟ ਨੂੰ ਚਲਾਉਣ ਲਈ ਇਕ ਖਾਸ ਸਮਾਰਟਫੋਨ ਐਪ ਬਣਾਈ ਹੈ, ਜੋ ਰੋਬੋਟ ਦੇ ਫਰੰਟ 'ਚ ਲੱਗੇ 120 ਡਿਗਰੀ ਕੈਮਰੇ ਨਾਲ ਕੈਪਚਰ ਹੋ ਰਹੀ ਰੀਅਲ ਟਾਈਮ ਵੀਡੀਓ ਨੂੰ ਸ਼ੋਅ ਕਰੇਗੀ।
ਇਸ ਤੋਂ ਇਲਾਵਾ ਇਹ ਐਪ ਰੋਬੋਟ ਨੂੰ ਚਲਾਉਣ ਲਈ ਸਪੀਡ ਕੰਟਰੋਲ ਕਰਨ, ਤਸਵੀਰਾਂ ਕਲਿੱਕ ਕਰਨ, ਵੀਡੀਓ ਬਣਾਉਣ ਅਤੇ ਪੈੱਟ ਤੱਕ ਗੱਲ ਪਹੁੰਚਾਉਣ ਵਿਚ ਵੀ ਮਦਦ ਕਰੇਗੀ। ਇਸ ਐਪ ਵਿਚ ਇਕ ਵਾਕੀ-ਟਾਕੀ ਬਟਨ ਦਿੱਤਾ ਗਿਆ ਹੈ, ਜਿਸ 'ਤੇ ਟੈਪ ਕਰ ਕੇ ਤੁਸੀਂ ਆਪਣੀ ਗੱਲ ਨੂੰ ਰੋਬੋਟ ਵਿਚ ਲੱਗੇ ਸਪੀਕਰਾਂ ਦੀ ਮਦਦ ਨਾਲ ਪੈੱਟ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਵਿਚ ਸ਼ੇਅਰਿੰਗ ਦੀ ਵੀ ਆਪਸ਼ਨ ਦਿੱਤੀ ਗਈ ਹੈ ਮਤਲਬ ਤੁਸੀਂ ਰੋਬੋਟ ਵਲੋਂ ਕਲਿੱਕ ਕੀਤੀਆਂ ਗਈਆਂ ਯਾਦਗਾਰ ਤਸਵੀਰਾਂ ਅਤੇ ਵੀਡੀਓ ਨੂੰ ਸਮਾਰਟਫੋਨ ਤੋਂ ਹੀ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।

PunjabKesari

ਲੋੜ ਪੈਣ 'ਤੇ ਪੈੱਟ ਨੂੰ ਖਾਣਾ ਦੇਵੇਗਾ ਇਹ ਰੋਬੋਟ
ਮਾਲਕ ਦੇ ਸਮੇਂ ਸਿਰ ਘਰ ਨਾ ਪਹੁੰਚਣ ਦੀ ਸਥਿਤੀ 'ਚ ਇਹ ਰੋਬੋਟ ਇਸ ਵਿਚ ਲੱਗੇ ਆਟੋਮੈਟਿਕ ਫੂਡ ਡਿਸਪੈਂਸਰ ਦੀ ਮਦਦ ਨਾਲ ਪੈੱਟ ਨੂੰ ਖਾਣਾ ਦੇਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ ਵਿਚ ਇਕ ਮੀਟਰ ਦੀ ਰੇਂਜ ਵਾਲਾ ਟੈਨਿਸ ਬਾਲ ਲਾਂਚਰ ਵੀ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਬਾਲ ਨੂੰ ਲਾਂਚ ਕਰ ਕੇ ਆਪਣੇ ਪੈੱਟ ਦਾ ਮਨਪ੍ਰਚਾਵਾ ਕਰ ਸਕਦੇ ਹੋ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਰੋਬੋਟ ਦੀ ਪ੍ਰੋਡਕਸ਼ਨ ਸ਼ੁਰੂ ਹੋਵੇਗੀ।

PunjabKesari

ਆਟੋਮੈਟਿਕ ਚਾਰਜਿੰਗ
ਐਨਥੋਸ ਵਿਚ ਇਨਫ੍ਰਾਰੈੱਡ ਆਬਸਟ੍ਰੈਕਲ ਡਿਟੈਕਸ਼ਨ ਸਿਸਟਮ ਲੱਗਾ ਹੈ, ਜੋ ਰਸਤੇ ਵਿਚ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਡਿਟੈਕਟ ਕਰ ਕੇ ਰਸਤਾ ਬਦਲਣ ਦੀ ਕਮਾਂਡ ਦੇਵੇਗਾ। ਇਸ ਤੋਂ ਇਲਾਵਾ ਇਹ ਸਿਸਟਮ ਬੈਟਰੀ ਦੇ ਘੱਟ ਹੋਣ 'ਤੇ ਰੋਬੋਟ ਨੂੰ ਵਾਇਰਲੈੱਸ ਚਾਰਜਿੰਗ ਸਟੇਸ਼ਨ ਕੋਲ ਆਟੋਮੈਟੀਕਲੀ ਲੈ ਕੇ ਆਉਣ ਵਿਚ ਵੀ ਮਦਦ ਕਰੇਗਾ, ਜਿਸ ਨਾਲ ਰੋਬੋਟ ਮੁੜ ਚਾਰਜ ਹੋਣਾ ਸ਼ੁਰੂ ਹੋ ਜਾਵੇਗਾ। ਇਸ ਰੋਬੋਟ ਵਿਚ ਕੰਪਨੀ ਨੇ 5000 ਐੱਮ. ਐੱਚ. ਦੀ ਸਮਰੱਥਾ ਵਾਲੀ ਖਾਸ ਬੈਟਰੀ ਲਗਾਈ ਹੈ, ਜੋ 4 ਘੰਟਿਆਂ ਵਿਚ ਫੁੱਲ ਚਾਰਜ ਹੋ ਕੇ ਲੱਗਭਗ 5 ਘੰਟਿਆਂ ਤੱਕ ਬੈਕਅਪ ਦੇਣ 'ਚ ਮਦਦ ਕਰੇਗੀ।


Related News