ਮਡਿਊਲਰ ਸਮਾਰਟਫੋਨ ''ਤੇ ਕੰਮ ਕਰ ਰਹੇ ਹਨ ਐਂਡਰਾਇਡ ਦੇ ਕੋ-ਫਾਊਂਡਰ
Sunday, Jan 15, 2017 - 03:54 PM (IST)

ਜਲੰਧਰ- ਜੇਕਰ ਤੁਸੀਂ ਇਕ ਐਂਡਰਾਇਡ ਫੈਨ ਹੋ ਤਾਂ ਤੁਹਾਨੂੰ ਐਂਡੀ ਰੁਬਿਨ ਦੇ ਬਾਰੇ ਪਤਾ ਹੋਵੇਗਾ। ਐਂਡੀ ਐਂਡਰਾਇਡ ਦੇ ਕੋ-ਫਾਊਂਡਰ ਸਨ। ਐਂਡੀ ਨੇ ਸਾਲ 2014 ''ਚ ਗੂਗਲ ਨੂੰ ਛੱਡ ਦਿੱਤਾ ਸੀ ਅਤੇ ਉਨ੍ਹਾਂ ਟੈੱਕ ਇਨਕਿਊਬੇਟਰ ਦੀ ਸ਼ੁਰੂਆਤ ਕੀਤੀ ਜਿਸ ਨੂੰ Playground Global ਦਾ ਨਾਂ ਦਿੱਤਾ। ਇਸ ਦੇ ਨਾਲ ਹੀ ਐਂਡੀ ਸਮਾਰਟਫੋਨ ''ਤੇ ਵੀ ਕੰਮ ਕਰ ਰਹੇ ਸਨ ਅਤੇ ਰਿਪੋਰਟ ਦੀ ਮੰਨੀਏ ਤਾਂ ਇਹ ਇਕ ਮਡਿਊਲਰ ਸਮਾਰਟਫੋਨ ਹੋਵੇਗਾ।
ਇਕ ਨਵੀਂ ਰਿਪੋਰਟ ਮੁਤਾਬਕ ਐਂਡੀ ਰੁਬਿਨ ਨੇ Essential Products Inc ਨਾਂ ਦੀ ਨਵੀਂ ਕੰਪਨੀ ਬਣਾਈ ਹੈ ਅਤੇ ਇਸ ਨੂੰ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਹ ਕੰਪਨੀ ਕਸਟਮਰ ਹਾਰਡਵੇਅਰ ਪ੍ਰੋਡਕਟਸ ਵੇਚੇਗੀ ਜਿਸ ਵਿਚ ਮੋਬਾਇਲ ਅੇਤ ਸਮਾਰਟ ਹੋਮ ਲਈ ਪ੍ਰੋਡਕਟ ਹੋਣਗੇ। Essential 40 ਲੋਕਾਂ ਦੀ ਇਕ ਟੀਮ ਹੈ ਅਤੇ USPTO ਦੇ ਨਾਂ ਨਾਲ ਟ੍ਰੇਡਮਾਰਕ ਨੂੰ ਰਜਿਸਟਰ ਕਰਵਾਇਆ ਹੈ।
ਇਹ ਕੰਪਨੀ ਹਾਈ ਐਂਡ ਸਮਾਰਟਫੋਨ ਬਣਾਏਗੀ। ਇਸ ਵਿਚ ਵੱਡੀ ਐੱਜ-ਟੂ-ਐੱਜ ਬੇਜ਼ਲਲੈੱਸ ਸਕਰੀਨ ਹੋਵੇਗੀ ਅਤੇ ਇਹ ਸਮਾਰਟਫੋਨ ਸਮੇਂ ਦੇ ਨਾਲ-ਨਾਲ ਨਵੇਂ ਹਾਰਡਵੇਅਰ ਦਾ ਲਾਭ ਲੈ ਸਕਣਗੇ। ਇਹ ਮਾਡਿਊਲਰ ਮੈਗਨੇਟਿਕ ਕੁਨੈੱਕਟਰ ਦੇ ਰੂਪ ''ਚ ਕੰਮ ਕਰਨਗੇ। ਇਹ ਪ੍ਰੋਟੋਟਾਈਪ 5.5-ਇੰਚ ਵਾਲੇ ਆਈਫੋਨ 7 ਪਲੱਸ ਤੋਂ ਵੱਡਾ ਹੋਵੇਗਾ ਅਤੇ ਇਸ ਵਿਚ ਨਵੇਂ ਆਈਫੋਨਜ਼ ਦੀ ਤਰ੍ਹਾਂ ਹੀ ਪ੍ਰੈਸ਼ਰ ਸੈਂਸਟਿਵ ਡਿਸਪਲੇ ਹੋਵੇਗੀ। ਜਿਥੋਂ ਤੱਕ ਮਟੀਰੀਅਲ ਦੀ ਗੱਲ ਹੈ, ਫੋਨ ''ਚ ਮੈਲਟ ਫਰੇਮ ਅਤੇ ਸਿਰਾਮਿਕ ਬੈਕ ਦੀ ਵਰਤੋਂ ਕੀਤੀ ਜਾਵੇਗੀ। ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਫੋਨ ਐਂਡਰਾਇਡ ਓ.ਐੱਸ. ''ਤੇ ਰਨ ਕਰੇਗਾ ਜਾਂ ਨਹੀਂ।