ਨੋਕੀਆ 2 ਸਮਾਰਟਫੋਨ ਲਈ ਸਿੱਧਾ ਐਂਡਰਾਇਡ Oreo ਅਪਡੇਟ ਕੀਤਾ ਜਾਵੇਗਾ ਰੀਲੀਜ਼
Friday, Dec 29, 2017 - 12:55 PM (IST)

ਜਲੰਧਰ-HMD ਗਲੋਬਲ ਇਸ ਗੱਲ ਦਾ ਐਲਾਨ ਕਰ ਚੁੱਕੀ ਹੈ ਕਿ ਉਹ ਆਪਣੇ ਸਾਰੇ ਸਮਾਰਟਫੋਨਜ਼ ਲਈ ਲੇਟੈਸਟ ਐਂਡਰਾਇਡ ਓਰੀਓ ਅਪਡੇਟ ਜਲਦੀ ਹੀ ਰੀਲੀਜ਼ ਕਰੇਗੀ, ਜਿਸ ਦੇ ਤਹਿਤ ਕੰਪਨੀ ਨੋਕੀਆ 8 ਸਮਾਰਟਫੋਨ ਲਈ ਇਹ ਅਪਡੇਟ ਪਹਿਲਾਂ ਤੋਂ ਹੀ ਰੀਲੀਜ਼ ਕਰ ਦਿੱਤਾ ਹੈ, ਪਰ ਹੁਣ ਲੱਗਦਾ ਹੈ ਕਿ ਕੰਪਨੀ ਆਪਣੇ ਬਜਟ ਸੈਂਟਰਿਕ ਸਮਾਰਟਫੋਨ ਨੋਕੀਆ 2 ਲਈ ਸਿੱਧਾ ਐਂਡਰਾਇਡ 8.1 ਓਰੀਏ ਅਪਡੇਟ ਦੇਣ ਲਈ ਕੰਮ ਕਰ ਰਹੀਂ ਹੈ।
ਇਸ ਗੱਲ ਦੀ ਜਾਣਕਾਰੀ HMD ਗਲੋਬਲ ਦੇ ਚੀਫ ਆਫਿਸਰ Juho Sarviks ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਦੇ ਰਾਹੀਂ ਦਿੱਤੀ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ 1 ਜੀ. ਬੀ. ਰੈਮ ਵਾਲੇ ਡਿਵਾਇਸ 8.1 ਓਰੀਓ ਸੁਪੋਟ ਵਾਲੇ ਹੈ, ਕਿਉਕਿ ਕਈ ਸਮਾਰਟਫੋਨਜ਼ 'ਚ ਐਂਡਰਾਇਡ ਗੋ ਮੈਮਰੀ ਮੈਨੇਜਮੈਂਟ ਦੀ ਖੂਬੀਆ ਇੰਟੀਗ੍ਰੇਟ ਕੀਤੀ ਗਈ ਹੈ ਮਤਲਬ ਕਿ ਨੋਕੀਆ 2 ਸਮਾਰਟਫੋਨ ਦੀ ਪ੍ਰੋਫੋਰਮਸ ਸਮੇਂ ਨਾਲ ਹੋਰ ਵੀ ਬਿਹਤਰ ਹੋ ਜਾਵੇਗੀ।
Hi! It will receive Android Oreo. 1GB RAM devices will be supported on 8.1 release where many of the Android Go memory management improvements will be integrated. Nokia 2 performance will only get better over time!
— Juho Sarvikas (@sarvikas) December 28, 2017
HMD ਗਲੋਬਲ ਨੋਕੀਆ 2 ਸਮਾਰਟਫੋਨ ਲਈ ਐਂਡਰਾਇਡ 8.1 ਓਰੀਓ ਅਪਡੇਟ ਇਸ ਲਈ ਰੀਲੀਜ਼ ਕਰ ਰਹੀਂ ਹੈ, ਕਿਉਕਿ ਇਹ ਸਮਾਰਟਫੋਨ ਐਂਡਰਾਇਡ ਗੋ ਮੈਮਰੀ ਮੈਨੇਂਜਮੈਟ ਨਾਲ ਹੈ, ਜਿਸ ਤੋਂ ਇਸ ਦੇ ਫੀਚਰਸ ਨੋਕੀਆ 2 ਨੂੰ ਇਸ ਨਵੇਂ ਅਪਡੇਟ ਨਾਲ ਹੋਰ ਵੀ ਵਧੀਆ ਕੰਮ ਕਰਨ 'ਚ ਮਦਦ ਕਰੇਗੀ। ਜਾਣਕਾਰੀ ਲਈ ਦੱਸ ਦਿੱਤਾ ਜਾਂਦਾ ਹੈ ਕਿ ਐਂਡਰਾਇਡ ਓਰੀਓ ਗੋ ਐਡੀਸ਼ਨ ਇਸ ਸਾਲ ਅਗਸਤ 'ਚ ''ਗੂਗਲ ਫਾਰ ਇੰਡੀਆ 2017'' ਨਾਂ ਨਾਲ ਸਾਲਾਨਾ ਈਵੈਂਟ ਦੌਰਾਨ ਭਾਰਤ 'ਚ ਲਾਂਚ ਕੀਤਾ ਗਿਆ ਸੀ।
ਦਰਅਸਲ ਗੂਗਲ ਦਾ ਲੇਟੈਸਟ ਐਂਡਰਾਇਡ 8.0 ਓਰੀਓ ਲੋ ਬਜਟ ਅਤੇ ਲੋ ਹਾਰਡਵੇਅਰ ਵਾਲੇ ਸਮਾਰਟਫੋਨਜ਼ ਲਈ ਰੀਲੀਜ਼ ਕੀਤਾ ਜਾਣਾ ਸੰਭਵ ਨਹੀਂ ਹੈ, ਜਿਸ ਦੇ ਕਾਰਣ ਹੀ ਸਮਾਰਟਫੋਨ ਕੰਪਨੀਆਂ ਨੂੰ ਲੋ ਬਜਟ ਸਮਾਰਟਫੋਨਜ਼ 'ਚ ਐਂਡਰਾਇਡ ਓਰੀਓ ਦੇਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਨ੍ਹਾਂ ਲਈ ਗੂਗਲ ਨੇ ਐਂਡਰਾਇਡ ਓਰੀਓ ਦਾ ਇਕ ਕਸਟੋਮਾਇਜ਼ ਵਰਜ਼ਨ 'ਗੋ ਐਂਡੀਸ਼ਨ' ਨਾਂ ਨਾਲ ਪੇਸ਼ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ 515 ਐੱਮ. ਬੀ. ਤੋਂ 1 ਜੀ. ਬੀ. ਵਾਲੇ ਸਾਰੇ ਡਿਵਾਇਸ 'ਚ ਐਂਡਰਾਇਡ ਓਰੀਓ ਦੇ ਆਪਟੀਮਾਇਜ਼ ਵਰਜ਼ਨ (ਗੋ ਐਂਡੀਸ਼ਨ) 'ਚ ਵਧੀਆ ਪ੍ਰਫੋਰਮਸ , ਡਾਟਾ ਮੈਨੇਜਮੈਂਟ ਅਤੇ ਸਕਿਓਰਟੀ ਵਰਗੀਆਂ ਸਹੂਲਤਾਂ ਮਿਲਣਗੀਆਂ।
ਸਪੈਸੀਫਿਕੇਸ਼ਨ-
ਨੋਕੀਆ 2 ਸਮਾਰਟਫੋਨ 'ਚ ਕੁਝ ਸਮਾਂ ਪਹਿਲਾਂ ਹੀ 6,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ । ਇਹ ਤਿੰਨਾਂ ਰੰਗਾਂ ਨਾਲ ਹੈ, ਜਿਸ 'ਚ Pewter/ਬਲੈਕ, Pewter/ ਵਾਇਟ ਅਤੇ ਕਾਪਰ/ਬਲੈਕ ਸ਼ਾਮਿਲ ਹਨ। ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਨੋਕੀਆ 2 ਸਮਾਰਟਫੋਨ 6000 ਸੀਰੀਜ਼ ਦੀ ਐਲੂਮੀਨੀਅਮ ਬਾਡੀ ਤੋਂ ਬਣਿਆ ਹੋਇਆ ਹੈ, ਜਿਸ ਤੋਂ ਇਸ ਦੀ Durability ਵਧਾਉਣ ਲਈ ਭਰੋਸਾ ਕੀਤਾ ਜਾ ਸਕਦਾ ਹੈ। ਇਸ 'ਚ 5 ਇੰਚ ਦਾ HD LTPS ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 720x1280 ਪਿਕਸਲਜ਼ ਹੈ ਅਤੇ ਇਸ ਦੇ ਨਾਲ ਇਸ ਦੇ ਉੱਪਰ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਦਿੱਤੀ ਗਈ ਹੈ।
ਇਸ 'ਚ 1.3GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 212 ਮੋਬਾਇਲ ਪਲੇਟਫਾਰਮ, 1ਜੀ. ਬੀ. ਰੈਮ ਅਤੇ 8 ਜੀ. ਬੀ. ਦੀ ਇੰਟਰਨਲ ਸਟੋਰੇਜ ਦੀ ਸਹੂਲਤ ਦਿੱਤੀ ਗਈ ਹੈ, ਜੋ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ ਦੀ ਖਾਸੀਅਤ 4,100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ ਦੋ ਦਿਨ ਬੈਟਰੀ ਬੈਕਅਪ ਨਾਲ ਹੈ। ਸਮਾਰਟਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਅਤੇ ਫ੍ਰੰਟ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵਾਂ ਨੋਕੀਆ 2 ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ, ਜਿਸ 'ਚ ਸਟਾਕ ਐਂਡਰਾਇਡ ਦਾ ਐਕਸਪੀਰੀਅੰਸ ਯੂਜ਼ਰਸ ਲੈ ਸਕਣਗੇ। ਕੰਪਨੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਹ ਇਸ ਸਮਾਰਟਫੋਨ ਨੂੰ ਐਂਡਰਾਇਡ ਓਰੀਓ ਅਪਡੇਟ ਵੀ ਦਿੱਤਾ ਜਾਵੇਗਾ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G VoLTE, ਬਲੂਟੁੱਥ , ਵਾਈ-ਫਾਈ , GPS, ਡਿਊਲ ਸਿਮ ਅਤੇ ਮਾਈਕ੍ਰੋ USB ਪੋਰਟ ਆਦਿ ਦਿੱਤੇ ਗਏ ਹਨ।