ਐਂਡ੍ਰਆਇਡ ਵਾਚ ਦੀ ਨਵੀਂ ਅਪਡੇਟ ''ਚੋਂ ਹਟਾਇਆ ਗਿਆ ਇਹ ਖਾਸ ਫੀਚਰ

Monday, Aug 08, 2016 - 02:40 PM (IST)

 ਐਂਡ੍ਰਆਇਡ ਵਾਚ ਦੀ ਨਵੀਂ ਅਪਡੇਟ ''ਚੋਂ ਹਟਾਇਆ ਗਿਆ ਇਹ ਖਾਸ ਫੀਚਰ

ਜਲੰਧਰ : ਗੂਗਲ ਦੀਆਂ ਐਂਡ੍ਰਾਇਡ ਵੇਅਰ ਵਾਚਿਜ਼ ਨੂੰ ਅਪਡੇਟ 2.0 ਮਿਲਣੀ ਸ਼ੁਰੂ ਹੋ ਗਈ ਹੈ ਤੇ ਇਸ ਨਵੀਂ ਅਪਡੇਟ ਨਾਲ ਕਈ ਨਵੇਂ ਫੀਚਰ ਐਡ ਹੋ ਗਏ ਹਨ ਪਰ ਇਸ ਅਪਡੇਟ ਨਾਲ ਐਂਡ੍ਰਾਇਡ ਵੇਅਰ ਦਾ ਮਸ਼ਹੂਰ ਫੀਚਰ ''ਟੁਗੈਦਰ'' ਰਿਮੂਵ ਕਰ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਗੂਗਲ ਐਂਡ੍ਰਾਇਡ ਵੇਅਰ ਦੀ ਵਰਤੋਂ ਕਰਨ ਵਾਲੇ ਵਨ-ਆਨ-ਵਨ ਕਮਿਉਨੀਕੇਟ ਕਰ ਕੇ ਡੂਡਲਜ਼ ਤੇ ਫੋਟੋਜ਼ ਸ਼ੇਅਰ ਕਰ ਸਕਦੇ ਸੀ। ਐਂਡ੍ਰਾਇਡ ਪੁਲਿਸ ਦੀ ਰਿਪੋਰਟ ਦੀ ਮੰਨੀਏ ਤਾਂ ਅਜਿਹਾ ਫੀਚਰ ਐਂਡ੍ਰਾਇਡ ਵੇਅਰ ਅਪਡੇਟ 2.0 ''ਚ ਪਹਿਲਾਂ ਹੀ ਐਡ ਕਰ ਦਿੱਤੇ ਗਏ ਹਨ ਇਸ ਲਈ ਅਲੱਗ ਤੋਂ ਖਾਸ ਐਪ ਦੀ ਜ਼ਰੂਰਤ ਨਹੀਂ ਹੈ। 

 

ਗੂਗਲ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ''ਟੁਗੈਦਰ'' ਫੀਚਰ 30 ਸਿਤੰਬਰ ਤੋਂ ਕੰਮ ਕਰਨਾ ਬੰਦ ਕਰ ਦੇਵਗਾ। ਜਿਥੋਂ ਤੱਕ ਐਂਡ੍ਰਾਇਡ ਵੇਅਰ ਦੀ 2.0 ਅਪਡੇਟ ਦੀ ਗੱਲ ਹੈ ਤਾਂ ਇਸ ਦੇ ਡਿਵੈੱਲਪਰਜ਼ ਵਰਜ਼ਨ ''ਚ ਕਈ ਫਿਕਸ ਕੀਤੇ ਗਏ ਬਗਜ਼ ਤੇ ਨਵੀਂ ਫੰਕਸ਼ਨੈਲਿਟੀ ਦੇਖਣ ਨੂੰ ਮਿਲੀ ਹੈ। ਪ੍ਰਿਵਿਊ ''ਚ ਥਰਡ ਪਾਰਟੀ ਐਪਸ ਨਾਲ ਜੈਸ਼ਚਰ ਕੰਟ੍ਰੋਲ, ਨਵੀਆਂ ਐਪਸ, ਨਵੇਂ ਇਨਪੁਟ ਮੈਥਡ ਤੇ ਨਵਾ ਨੋਟੀਫਿਕੇਸ਼ਨ ਡਿਜ਼ਾਈਨ ਐਡ ਕੀਤੇ ਗਏ ਹਨ।


Related News