ਵਨਪਲੱਸ 3 ਸਮਾਰਟਫੋਨ ਲਈ ਜਾਰੀ ਹੋਇਆ ਐਂਡਰਾਇਡ 7.0 ਨੂਗਾ ਦਾ ਬੀਟਾ ਵਰਜਨ
Friday, Dec 16, 2016 - 09:54 AM (IST)

ਜਲੰਧਰ- ਵਨਪਲੱਸ ਨੇ ਵਨਪਲੱਸ 3 ਸਮਾਰਟਫੋਨ ਲਈ ਐਂਡਰਾਇਡ 7.0 ਨੂਗਾ ਵਰਜਨ ਦੇ ਸੈਕਿੰਡ ਬੀਟਾ ਅਪਡੇਟ ਨੂੰ ਪੇਸ਼ ਕੀਤਾ ਹੈ। ਪਹਿਲਾਂ ਟੈਸਟਿੰੰਗ ਨੂਗਾ ਰਿਲੀਜ਼ ਨੂੰ ਨਵੰਬਰ ਦੇ ਅੰਤ ''ਚ ਲਾਂਚ ਕੀਤਾ ਗਿਆ ਸੀ। ਆਕਸੀਜ਼ਨ ਓ. ਐੱਸ. ਬੀਟਾ 9 ਦੇ ਤਹਿਤ ਇਸ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ ਅਤੇ ਆਕਸੀਜ਼ਨ ਓ.ਐੱਸ. ਬੀਟਾ 9 ਐਂਡਰਾਇਡ ਨੂਗਾ ਫਾਰਮਵੇਅਰ ''ਤੇ ਆਧਾਰਿਤ ਹੈ।
ਵਨਪਲੱਸ 3 ਲਈ ਜਾਰੀ ਕੀਤੇ ਗਏ ਐਂਡਰਾਇਡ 7.0 ਨੂਗਾ ਵਰਜਨ ਦੇ ਸੈਕਿੰਡ ਬੀਟਾ ਅਪਡੇਟ ''ਚ ਸਟੈਬਿਲਿਟੀ ਅਤੇ ਪਰਫਾਰਮੈਂਸ ''ਚ ਸੁਧਾਰ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ''ਚ ਕੁਝ ਜਨਰਲ ਬਗਜ਼ ਨੂੰ ਵੀ ਫਿਕਸ ਕੀਤਾ ਗਿਆ ਹੈ। ਬੀਟਾ ਅਪਡੇਟ ਹੋਣ ਦੇ ਕਾਰਨ ਇਹ ਅਪਡੇਟ ਓ. ਟੀ. ਏ. ਦੇ ਰਾਹੀ ਜਾਰੀ ਕੀਤਾ ਗਿਆ ਹੈ। ਇਸ ਲਈ ਯੂਜ਼ਰਸ ਨੂੰ ਫਾਈਨਲ ਵਰਜਨ ਦਾ ਇੰਤਜ਼ਾਰ ਕਰਨਾ ਪਵੇਗਾ।