ਸੈਮਸੰਗ ਗਲੈਕਸੀ J2 ਪ੍ਰੋ ਲਈ ਇਸ ਦੇਸ਼ ''ਚ ਰਿਲੀਜ਼ ਹੋਈ ਐਂਡਰਾਇਡ ਸਕਿਓਰਟੀ ਪੈਚ ਅਪਡੇਟ

Saturday, May 05, 2018 - 11:35 AM (IST)

ਸੈਮਸੰਗ ਗਲੈਕਸੀ J2 ਪ੍ਰੋ ਲਈ ਇਸ ਦੇਸ਼ ''ਚ ਰਿਲੀਜ਼ ਹੋਈ ਐਂਡਰਾਇਡ ਸਕਿਓਰਟੀ ਪੈਚ ਅਪਡੇਟ

ਜਲੰਧਰ-ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਮਈ ਮਹੀਨੇ ਲਈ ਐਂਡਰਾਇਡ ਸਕਿਓਰਟੀ ਪੈਚ ਅਪਡੇਟ ਰਿਲੀਜ਼ ਕਰ ਦਿੱਤੀ ਹੈ। ਸੈਮਸੰਗ ਗਲੈਕਸੀ J2 ਪ੍ਰੋ (2018) ਕੰਪਨੀ ਦਾ ਅਜਿਹਾ ਪਹਿਲਾਂ ਡਿਵਾਈਸ ਹੈ, ਜਿਸ ਨੂੰ ਲੇਟੈਸਟ ਸਕਿਓਰਟੀ ਪੈਚ ਅਪਡੇਟ ਮਿਲਣੀ ਸ਼ੁਰੂ ਹੋਈ ਹੈ ਪਰ ਹੁਣ ਇਹ ਅਪਡੇਟ ਸਿਰਫ ਬੰਗਲਾਦੇਸ਼ ਦੇ ਡਿਵਾਈਸਿਜ਼ ਨੂੰ ਮਿਲਣੀ ਸ਼ੁਰੂ ਹੋਈ ਹੈ। ਇਸ ਅਪਡੇਟ 'ਚ ਆਉਣ ਵਾਲੇ ਕਿਸੇ ਬਦਲਾਅ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਇਹ ਓਵਰ-ਦ-ਏਅਰ (over-the-air) ਰੋਲ ਆਊਟ ਹੋਣ ਕਰਕੇ ਸਾਰੇ ਡਿਵਾਈਸਿਜ਼ ਤੱਕ ਪਹੁੰਚਣ 'ਚ ਥੋੜ੍ਹਾਂ ਸਮਾਂ ਲੱਗੇਗਾ। 

 

ਸੈਮਸੰਗ ਗਲੈਕਸੀ J2 ਪ੍ਰੋ (2018) ਸਮਾਰਟਫੋਨ ਦੇ ਫੀਚਰਸ-
ਫੋਨ 'ਚ 5-ਇੰਚ ਦੀ ਕੁਆਡ ਐੱਚ. ਡੀ. ਸੁਪਰ ਅਮੋਲੇਡ ਡਿਸਪਲੇਅ ਹੈ। ਇਸ ਵਿਚ ਕੁਆਡ-ਕੋਰ ਪ੍ਰੋਸੈਸਰ ਹੈ, ਜਿਸ ਦੀ ਕਲਾਕ ਸਪੀਡ 1.4 ਗੀਗਾਹਰਟਜ਼ ਹੈ। ਫੋਨ 'ਚ 1.5 ਜੀ. ਬੀ. ਦੀ ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4G ਐੱਲ. ਟੀ. ਈ , ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ, ਮਾਈਕ੍ਰੋ-ਯੂ. ਐੱਸ. ਬੀ ਹੈ। ਫੋਨ ਨੂੰ ਪਾਵਰ ਦੇਣ ਲਈ 2600 ਐੱਮ. ਏ. ਐੱਚ. ਦੀ ਬੈਟਰੀ ਹੈ।


Related News