Android ਦੇ ਨਵੇਂ ਅਪਰੇਟਿੰਗ ਸਿਸਟਮ ''ਚ ਪਿਕਚਰ ਇਨ ਪਿਕਚਰ ਮੋਡ ਸਮੇਤ ਹੋਣਗੇ ਕਈ ਨਵੇਂ ਫੀਚਰਸ
Wednesday, Mar 22, 2017 - 03:23 PM (IST)

ਜਲੰਧਰ- ਗੂਗਲ ਦੁਆਰਾ ਇਸ ਸਾਲ ਆਪਣੀ ਡਿਵੈਲਪਰਸ ਕਾਂਫਰੇਂਸ ਦੀ ਤਰੀਕ ਅਤੇ ਵੇਨਿਊ ਦੀ ਘੋਸ਼ਣਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। Google I/O2017 ਡਿਵੈਲਪਰਸ ਕਾਨਫ੍ਰੰਸ ਪ੍ਰਬੰਧ ਮਾਉਂਟੇਨ ਵਿਊ ਦੇ ਸ਼ੋਰਲਾਈਨ ਐਂਪੀਥਿਏਟਰ, ਕੈਲੀਫੋਰਨੀਆਂ ''ਚ 17-19 ਮਈ ਨੂੰ ਕੀਤਾ ਜਾਵੇਗਾ। ਇਸ ਕਾਨਫ੍ਰੰਸ ''ਚ ਕੰਪਨੀ ਆਪਣੇ ਨਵੇਂ ਆਪ੍ਰੰਟਿੰਗ ਸਿਸਟਮ ਨੂੰ ਲਾਂਚ ਕਰੇਗੀ। ਜਿੱਥੇ ਪਿਛਲੇ ਸਾਲ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 7.0 ਨਾਗਟ ਨੂੰ ਇਸ ਈਵੈਂਟ ''ਚ ਲਾਂਚ ਕੀਤਾ ਸੀ। ਉਥੇ ਹੀ ਹੁਣ ਇਸ ਦਾ ਅਗਲਾ ਵਰਜ਼ਨ ਆਉਣ ਨੂੰ ਤਿਆਰ ਹੈ ਜੋ ਕਿ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 8.0 ਹੋਵੇਗਾ। ਜਿਸ ਦੇ ਬਾਰੇ ''ਚ ਕੁੱਝ ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਦਾ ਨਾਮ ਅੰਗਰੇਜ਼ੀ ਅਲਫਾਬੇਟ ''O'' (ਓ) ਤੋਂ ਸ਼ੁਰੂ ਹੋਵੇਗਾ। ਉਥੇ ਹੀ ਹੁੱਣ ਇਕ ਨਵੀਂ ਰਿਪੋਰਟ ਦੇ ਮੁਤਾਬਕ ਗੂਗਲ ਐਂਡ੍ਰਾਇਡ ਓ ''ਚ ਨਵਾਂ ਨੋਟੀਫਿਕੇਸ਼ਨ ਵਾਰ, ਅਡੈਪਟਿਵ ਆਇਕੰਸ, ਪਿਕਚਰ ਇਨ, ਪਿਕਚਰ ਫੀਚਰ, ਆਟੋਮੈਟਿਕ ਟੈਕਸਟ ਕਾਪੀਂਗ ਸਮੇਤ ਕਈ ਨਵੇਂ ਫੀਚਰਸ ਸ਼ਾਮਿਲ ਹੋਣਗੇ।
ਰਿਪੋਰਟ ਦੀਆਂ ਮੰਨੀਏ ਤਾਂ ਇਸ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ''ਚ ਨੋਟੀਫਿਕੇਸ਼ਨਸ ਬਿਲਕੁੱਲ ਨਵੇਂ ਤਰ੍ਹਾਂ ਦੇ ਅਤੇ ਜ਼ਿਆਦਾ ਯੂਜ਼ਰ ਫ੍ਰੈਂਡਲੀ ਹੋਣਗੇ ਰਿਪੋਰਟ ਦੀਆਂ ਮੰਨੀਏ ਤਾਂ ਇਸ ਨਵੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ''ਚ ਨੋਟੀਫਿਕੇਸ਼ਨਸ ਬਿਲਕੁੱਲ ਨਵੇਂ ਤਰ੍ਹਾਂ ਦੇ ਅਤੇ ਜ਼ਿਆਦਾ ਯੂਜ਼ਰ ਫ੍ਰੈਂਡਿਲੀ ਹੋਣਗੇ।
ਇਸ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੀ ਸਭ ਤੋਂ ਵੱਡੀ ਖਾਸਿਅਤ ਇਸ ''ਚ ਇਸਤੇਮਾਲ ਹੋਣ ਵਾਲਾ ਪਿਕਚਰ ਇਨ ਪਿਕਚਰ ਮੋਡ ਹੋ ਸਕਦਾ ਹੈ, ਜਿਸ ਦੇ ਰਾਹੀਂ ਤੁਸੀਂ ਵੀਡੀਓ ਦੇਖਣ ਦੇ ਨਾਲ ਹੀ ਹੋਰ ਐਪ ''ਤੇ ਕੰਮ ਕਰ ਸਕਦੇ ਹੋ। ਇਸ ਦੇ ਨਾਲ ਹੀ ''ਸਮਾਰਟ ਟੈਕਸਟ ਸਿਲੈਕਸ਼ਨ ਫਲੋਟਿੰਗ ਟੋਲਬਾਰ ਵਿਦ ਅਸਿਸਟੇਂਟ ਇੰਟੀਗਰੇਸ਼ਨ'' ਵੀ ਪਿਛਲੇ ਮਹੀਨੇ ਲੀਕ ਹੋਏ ਕਾਪੀ ਲੇਸ ਫੀਚਰ ਵਰਗਾ ਹੀ ਨਜ਼ਰ ਆਉਂਦਾ ਹੈ। ਇਸ ਫੀਚਰ ਦੇ ਨਾਲ ਯੂਜ਼ਰਸ ਨੂੰ ਕਾਪੀ-ਪੇਸਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ ਆਪਣੇ ਆਪ ਸਜੇਸ਼ਨਸ ਦੇ ਰੂਪ ''ਚ ਟੈਕਸਟ ਵਿਖ ਜਾਵੇਗਾ।