ਆਫਿਸ਼ੀਅਲ ਰਿਲੀਜ਼ ਤੋਂ ਪਹਿਲਾਂ ਉਪਲੱਬਧ ਹੋਇਆ ਐਂਡ੍ਰਾਇਡ O ਡਿਵੈੱਲਪਰ Preview 4
Tuesday, Jul 25, 2017 - 08:03 PM (IST)
ਜਲੰਧਰ— ਗੂਗਲ ਨੇ ਇਸ ਸਾਲ ਡਿਵੈੱਲਪਰ ਕਾਨਫਰੰਸ I/O 2017 'ਚ ਆਪਣੇ ਨਵੇਂ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ ਪੇਸ਼ ਕੀਤਾ ਸੀ। ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਸ ਆਪਰੇਟਿੰਗ ਸਿਸਟਮ ਨੂੰ ਕਿਹੜੀ ਮਿਠਾਈ ਦੇ ਨਾਂ 'ਤੇ ਪੇਸ਼ ਕੀਤਾ ਗਿਆ ਹੈ। ਇਸ ਨੂੰ ਐਂਡ੍ਰਾਇਡ 8.0.0 ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਉੱਥੇ, ਗੂਗਲ ਨੇ ਐਂਡ੍ਰਾਇਡ ਓ ਦੇ ਚੌਥੇ ਅਤੇ ਫਾਇਨਲ ਡਿਵੈੱਲਪਰ ਪ੍ਰੀਵਯੂ ਨੂੰ ਜਾਰੀ ਕਰ ਦਿੱਤਾ ਹੈ। ਇਸ ਦੇ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਐਂਡ੍ਰਾਇਡ ਓ ਨੂੰ ਅਗਲੇ ਮਹੀਨੇ ਰਿਲੀਜ਼ ਕਰ ਦਿੱਤਾ ਜਾਵੇਗਾ। ਐਂਡ੍ਰਾਇਡ ਓ ਡਿਵੈੱਲਪਰ ਪ੍ਰੀਵਯੂ ਦਾ ਰੋਲ ਆਓਟ OTA ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਰੋਲ ਆਓਟ ਲਈ ਗੂਗਲ ਪਿਕਸਲ, ਗੂਗਲ ਪਿਕਸਲ ਐਕਸ,ਐੱਲ, Nexus 6P, Nexus 5X, ਪਿਕਸਲ ਸੀ, Nexus ਪਲੇਅਰ ਅਤੇ ਐਂਡ੍ਰਾਇਡ Emulator ਯੂਜ਼ਰਸ ਨੂੰ ਐਂਡ੍ਰਾਇਡ ਬੀਟਾ ਪ੍ਰੋਗਰਾਮ ਲਈ ਐਰੋਲਡ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਡਿਵਾਇਸ ਹੈ ਤਾਂ ਤੁਸੀਂ ਇਸ ਨੂੰ ਅਪਣਾਉਣ 'ਚ ਸਮਰਥ ਹੋ ਤਾਂ ਤੁਸੀਂ ਆਪਣੇ ਬੀਟਾ ਪ੍ਰੋਗਰਾਮ ਨੂੰ ਰਜਿਸਟਰ ਕਰ ਸਕਦੇ ਹੋ। ਜਿਸ ਨਾਲ ਤੁਸੀਂ ਅਗੇ ਦਾ ota ਬੀਟਾ ਵਰਜਨ ਅਤੇ ਐਂਡ੍ਰਾਇਡ ਓ ਸਟੇਬਲ ਵਰਜਨ ਨੂੰ ਰਿਲੀਜ਼ ਦੇ ਸਮੇਂ ਪ੍ਰਾਪਤ ਕਰ ਸਕੋ। ਵਿਕਲਪਿਕ ਤੌਰ 'ਤੇ ਤੁਸੀਂ ਮੈਨੁਅਲ ਰੂਪ ਸਿਸਟਮ ਇਮੇਜ ਨੂੰ ਫਲੈਸ਼ ਕਰ ਸਕਦੇ ਹੋ। ਯਾਦ ਰੱਖੇ, ਕਿਸੇ ਡਿਵਾਇਸ 'ਤੇ ਇਕ ਸਿਸਟਮ ਇਮੇਜ ਇੰਸਟਾਲ ਕਰਨ ਨਾਲ ਡਿਵਾਇਸ ਦਾ ਸਾਰਾ ਡਾਟਾ ਡਲੀਟ ਹੋ ਜਾਵੇਗਾ, ਇਸ ਲਈ ਤੁਹਾਨੂੰ ਪਹਿਲਾ ਆਪਣਾ ਡਾਟਾ ਬੈਕਅਪ ਕਰ ਲੈਣਾ ਚਾਹੀਦਾ ਹੈ। ਨਾਲ ਹੀ ਜਦੋ ਤਕ ਤੁਸੀਂ ਐਡ੍ਰਾਇਡ ਬੀਟਾ ਪ੍ਰੋਗਰਾਮ 'ਚ ਨਾ ਦਰਜ ਨਹੀਂ ਕਰਦੇ ਉਦੋ ਤਕ ਤੁਸੀਂ ਐਂਡ੍ਰਾਇਡ ਓ ਬਿਲਡ ਪ੍ਰਾਪਤ ਨਹੀਂ ਕਰ ਪਾਓਗੇ। ਇਸ 'ਚ ਤੁਹਾਨੂੰ ਬੱਗ ਫਿਕਸਿੰਗ, ਸ਼ਾਨਦਾਰ ਪਰਫਾਰਮੰਸ ਅਤੇ ਬਹੁਤ ਸਾਰੇ ਨਵੇਂ ਫੀਚਰਸ ਮਿਲ ਰਹੇ ਹਨ। ਇਸ ਦੇ ਜਰੀਏ ਤੁਹਾਡੀ ਫੋਨ ਦੀ ਬੈਟਰੀ 'ਚ ਵੀ ਸੁਧਾਰ ਹੋਵੇਗਾ, ਨੋਟੀਫਿਕੈਸ਼ਨ 'ਚ ਇਸ ਦੇ ਜਰੀਏ ਤੁਹਾਨੂੰ ਸੁਧਾਰ ਮਿਲੇਗਾ, ਇਸ ਦੇ ਜਰੀਏ ਤੁਸੀਂ ਹਾਈ-ਕੁਆਲਟੀ ਆਡੀਓ ਸੁਣ ਸਕਦੇ ਹੋ, ਇਸ ਨਾਲ ਤੁਹਾਨੂੰ ਪਿਕਚਰ-ਇਨ-ਪਿਕਚਰ ਮੋਡ ਵੀ ਮਿਲ ਰਿਹਾ ਹੈ ਅਤੇ ਇਸ 'ਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
