ਜ਼ੋਲੋ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਮਾਰਸ਼ਮੈਲੋ ਅਪਡੇਟ
Monday, Oct 31, 2016 - 07:31 PM (IST)
.jpg)
ਜਲੰਧਰ : ਜ਼ੋਲੋ ਨੇ ਈਰਾ 4ਜੀ ਸਮਾਰਟਫੋਨ ਲਈ ਮਾਰਸ਼ਮੈਲੋ ਅਪਡੇਟ ਪੇਸ਼ ਕੀਤਾ ਹੈ। ਕੰਪਨੀ ਨੇ ਸੋਸ਼ਲ ਪਲੈਟਫਾਰਮ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਅਪਡੇਟ ਓਵਰ ਦਿ ਏਅਰ ਦੇ ਜ਼ਰਿਏ ਉਪਲੱਬਧ ਕਰਵਾਈ ਜਾ ਰਹੀ ਹੈ। ਅਪਡੇਟ ਨੂੰ ਤੁਸੀ ਸੈਟਿੰਗਸ > ਅਬਾਊਟ ਫੋਨ > ਸਾਫਟਵੇਯਰ ਅਪਡੇਟ ਵਿਚ ਜਾ ਕੇ ਮਾਰਸ਼ਮੈਲੋ ਅਪਡੇਟ ਨੂੰ ਚੈੱਕ ਕਰ ਸਕਦੇ ਹੋ ।
ਈਰਾ 4ਜੀ ਸਮਾਰਟਫੋਨ ਵਿਚ ਇਸ ਅਪਡੇਟ ਵਿਚ ਇੰਟਰਫੇਸ ''ਚ ਬਦਲਾਅ, ਸਟੇਬਿਲਟੀ ਵਿਚ ਸੁਧਾਰ, ਸਪੀਡ ਆਪਟਿਮਿਸਟਿਅੰਸ ਅਤੇ ਕੁਝ ਬੱਗਜ਼ ਫਿਕਸ ਕੀਤੇ ਗਏ ਹਨ। ਇਸ ਵਿਚ ਨਵਾਂ ਡੋਜ਼ ਬੈਟਰੀ ਸੇਵਿੰਗ ਫੀਚਰ ਵੀ ਦੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਜ਼ੋਲੋ ਈਰਾ 4ਜੀ ਵਿਚ 2 ਸਿਮ ਸਲਾਟ, 1.5 ਗੀਗਾਹਰਟਜ਼ ਪ੍ਰੋਸੈਸਰ, ਮਾਲੀ 400 ਐੱਮ. ਪੀ.2 ਗ੍ਰਾਫਿਕਸ ਪ੍ਰੋਸੈਸਰ, 1 ਜੀ. ਬੀ. ਰੈਮ, 8 ਜੀ. ਬੀ. ਇੰਟਰਨਲ ਸਟੋਰੇਜ, 32 ਜੀ. ਬੀ. ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ, 5 ਇੰਚ ਦੀ 720 ਆਈ. ਪੀ. ਐੱਸ. ਡਿਸਪਲੇ ਲੱਗੀ ਹੈ। ਫੋਨ ਵਿਚ 2,500 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ।