ਗੂਗਲ ਕਲੰਡਰ ਰਾਹੀਂ ਹੋ ਰਹੀ ਫੋਨ ਦੀ ਹੈਕਿੰਗ, ਇਹ ਹੈ ਬਚਣ ਦਾ ਆਸਾਨ ਤਰੀਕਾ

06/27/2019 12:46:25 PM

ਗੈਜੇਟ ਡੈਸਕ– ਆਏ ਦਿਨ ਸਮਾਰਟਫੋਨ ਹੈਕ ਕਰਨ ਜਾਂ ਇਨ੍ਹਾਂ ’ਚੋਂ ਨਿੱਜੀ ਜਾਣਕਾਰੀਆਂ ਚੋਰੀ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਹੈਕਰਜ਼ ਨੇ ਤੁਹਾਡੇ ਸਮਾਰਟਫੋਨ ਨੂੰ ਟਾਰਗੇਟ ਕਰਨ ਲਈ ਗੂਗਲ ਕਲੰਡਰ ਦਾ ਸਹਾਰਾ ਲਿਆ ਹੈ। ਜ਼ਿਆਦਾਤਰ ਐਂਡਰਾਇਡ ਸਮਾਰਟਫੋਨਜ਼ ’ਚ ਡਿਫਾਲਟ ਕਲੰਡਰ ਦੇ ਤੌਰ ’ਤੇ ਗੂਗਲ ਦਾ ਕਲੰਡਰ ਐਪ ਦਿੱਤਾ ਜਾਂਦਾ ਹੈ। ਜੀਮੇਲ ’ਤੇ ਜੇਕਰ ਕੋਈ ਅਪੁਆਇੰਟਮੈਂਟ ਨਾਲ ਜੁੜਿਆ ਈਮੇਲ ਭੇਜਦਾ ਹੈ ਤਾਂ ਇਹ ਗੂਗਲ ਕਲੰਡਰ ’ਚ ਐਡ ਹੋ ਜਾਂਦਾ ਹੈ। 

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਅਪੁਆਇੰਟਮੈਂਟ ਵਾਲੇ ਈਮੇਲ ਜੇਕਰ ਸਪੈਮ ਫੋਲਡਰ ’ਚ ਆਉਂਦੇ ਹਨ ਫਿਰ ਵੀ ਇਹ ਤੁਹਾਡੇ ਗੂਗਲ ਕਲੰਡਰ ’ਚ ਐਡ ਹੋ ਜਾਂਦੇ ਹਨ। ਇਨ੍ਹਾਂ ਅਪੁਆਇੰਟਮੈਂਟਸ ’ਚ ਆਮਤੌਰ ’ਤੇ ਲਿੰਕ ਹੁੰਦੇ ਅਤੇ ਇਸ ਲਿੰਕ ਨੂੰ ਹੈਕਰਜ਼ ਫਿਸ਼ਿੰਗ ਲਈ ਭੇਜਦੇ ਹਨ ਅਤੇ ਯੂਜ਼ਰਜ਼ ਨੂੰ ਨਿਸ਼ਾਨਾ ਬਣਾਉਂਦੇ ਹਨ। 

ਇਨ੍ਹਾਂ ਲਿੰਕਸ ਨੂੰ ਹੈਕਰਜ਼ ਇਸ ਤਰ੍ਹਾਂ ਡਿਜ਼ਾਈਨ ਕਰਦੇ ਹਨ ਕਿ ਯੂਜ਼ਰਜ਼ ਇਨ੍ਹਾਂ ਨੂੰ ਕਲਿੱਕ ਕਰਨ ਅਤੇ ਉਨ੍ਹਾਂ ਦੇ ਸਮਾਰਟਫੋਨ ’ਚ ਸਟੋਰ ਪਰਸਨਲ ਡਾਟਾ ਜਿਵੇਂ- ਪਾਸਵਰਡ, ਕ੍ਰੈਡਿਟ ਕਾਰਡ ਡਿਟੇਲਸਅਤੇ ਦੂਜੀਆਂ ਜਾਣਕਾਰੀਆਂ ਆਪਣੇ-ਆਪ ਉਸ ਲਿੰਕ ਰਾਹੀਂ ਹੈਕਰਾਂ ਤਕ ਪਹੁੰਚ ਜਾਣ। ਆਮਤੌਰ ’ਤੇ ਯੂਜ਼ਰਜ਼ ਆਪਣੇ ਸਮਾਰਟਫੋਨਜ਼ ’ਚ ਇੰਟਰਨੈੱਟ ਬੈਂਕਿੰਗ, ਕ੍ਰੈਡਿਟ ਕਾਰਡ ਡਿਟੇਲਸ ਅਤੇ ਪਾਸਵਰਡਸ ਸੇਵ ਕਰਕੇ ਰੱਖਦੇ ਹਨ ਅਤੇ ਇਸ ਨਾਲ ਉਹ ਯੂਜ਼ਰਜ਼ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। 

ਗੂਗਲ ਕਲੰਡਰ ਫਿਸ਼ਿੰਗ ਸਕੈਮ ਤੋਂ ਇੰਝ ਕਰੋ ਬਚਾਅ
- ਤੁਹਾਨੂੰ ਸਿਰਫ ਇਕ ਕੰਮ ਕਰਨਾ ਹੈ ਜੋ ਕਾਫੀ ਆਸਾਨ ਹੈ। ਇਸ ਲਈ ਡਿਫਾਲਟ ਗੂਗਲ ਕਲੰਡਰ ਨੂੰ ਸੈਟਿੰਗਸ ’ਚ ਜਾ ਕੇ ਡਿਫਾਲਟ ਤੋਂ ਹਟਾਉਣਾ ਹੈ। 

- ਗੂਗਲ ਕਲੰਡਰ ਓਪਨ ਕਰੋ, ਇਥੇ ਖੱਬੇ ਪਾਸੇ ਸੈਟਿੰਗ ਓਪਨ ਕਰੋ। 

- ਇਥੇ ਤੁਹਾਨੂੰ Events from Gmail ਦਾ ਆਪਸ਼ਨ ਦਿਸੇਗਾ। 

- ਹੁਣ ਤੁਸੀਂ ਵੱਖ-ਵੱਖ ਈਮੇਲ ਤੋਂ ਆਉਣ ਵਾਲੇ ਅਪੁਆਇੰਟਮੈਂਟਸ ਨੂੰ ਡੀਐਕਟਿਵੇਟ ਕਰ ਸਕਦੇ ਹੋ। ਹਾਲਾਂਕਿ ਇਸ ਤੋਂ ਬਾਅਦ ਜੇਕਰ ਤੁਹਾਨੂੰ ਕਿਤੋਂ ਵੀ ਕੋਈ ਅਪੁਆਇੰਟਮੈਂਟ ਲਈ ਈਮੇਲ ਕਰੇਗਾ ਤਾਂ ਤੁਹਾਡੇ ਗੂਗਲ ਕਲੰਡਰ ’ਚ ਉਹ ਆਟੋਮੈਟਿਕ ਸੈੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਇਕ ਆਦਤ ਬਣਾ ਲਓ ਕਿ ਕਿਸੇ ਵੀ ਅਣਜਾਣ ਲਿੰਕ ਨੂੰ ਓਪਨ ਨਹੀਂ ਕਰੋਗੇ ਅਤੇ ਨਾ ਹੀ ਜੀਮੇਲ ’ਤੇ ਆਏ ਕਿਸੇ ਅਜਿਹੇ ਅਟੈਚਮੈਂਟ ਨੂੰ ਓਪਨ ਕਰੋਗੇ ਜੋ ਤੁਹਾਨੂੰ ਸ਼ੱਕੀ ਲੱਗਦਾ ਹੈ। 


Related News