ਨੋਕੀਆ 8 ਲਈ ਜਾਰੀ ਹੋਈ ਐਂਡ੍ਰਾਇਡ ਪਾਈ ਦੀ ਸਟੇਬਲ ਅਪਡੇਟ

Thursday, Dec 20, 2018 - 01:54 PM (IST)

ਨੋਕੀਆ 8 ਲਈ ਜਾਰੀ ਹੋਈ ਐਂਡ੍ਰਾਇਡ ਪਾਈ ਦੀ ਸਟੇਬਲ ਅਪਡੇਟ

ਗੈਜੇਟ ਡੈਸਕ- HMD ਗਲੋਬਲ ਨੇ ਆਪਣੇ Nokia 8 ਸਮਾਰਟਫੋਨ ਲਈ ਐਂਡ੍ਰਾਇਡ 9 ਪਾਈ ਦੀ ਸਟੇਬਲ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਨੂੰ ਕੰਪਨੀ ਨਵੰਬਰ ਦੇ ਅਖੀਰ 'ਚ ਜਾਰੀ ਕਰਨ ਵਾਲੀ ਸੀ ਪਰ ਕੁਝ ਸਮੱਸਿਆਵਾਂ ਤੋਂ ਬਾਅਦ ਕੰਪਨੀ ਨੇ ਪਿਛਲੇ ਹਫਤੇ ਪਾਈ ਬੀਟਾ ਅਪਡੇਟ ਪੁੱਸ਼ ਕੀਤਾ ਸੀ। ਫ਼ਿਨਲੈਂਡ ਅਧਾਰਿਤ ਸਮਾਰਟਫੋਨ ਨਿਰਮਾਤਾ ਬੈਸਟ ਯੂਜ਼ਰ ਐਕਸਪੀਰੀਅੰਸ ਲਈ ਵਚਨਬੱਧ ਹਨ। ਕੰਪਨੀ ਦੇ ਚੀਫ ਪ੍ਰੋਡਕਟ ਆਫਿਸਰ Juho Sarvikas ਨੇ ਟਵੀਟ ਦੇ ਰਾਹੀਂ ਨਾਲ ਜਾਣਕਾਰੀ ਦਿੱਤੀ ਹੈ ਕਿ Nokia 8 ਨੂੰ ਐਂਡ੍ਰਾਇਡ 9 ਪਾਈ ਦਾ ਅਪਡੇਟ ਦਿੱਤੀ ਜਾ ਰਹੀ ਹੈ।

HMD ਨੇ ਹਾਲ ਹੀ 'ਚ ਕਈ ਨੋਕੀਆ ਫੋਨਜ਼ ਨੂੰ ਗੂਗਲ ਦੇ ਲੇਟੈਸਟ ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਅਪਡੇਟ ਕੀਤਾ ਹੈ ਪਰ Nokia 8 ਯੂਜ਼ਰਸ ਨੂੰ ਇਸ ਦੇ ਲਈ ਕਾਫ਼ੀ ਇੰਤਜ਼ਾਰ ਕਰਨਾ ਪਿਆ ਹੈ।

ਇਕ ਸਾਲ ਪੁਰਾਣਾ ਹੋਇਆ Nokia 8 ਹੁਣ ਐਂਡ੍ਰਾਇਡ ਪਾਈ ਦਾ ਅਪਡੇਟ ਪਾ ਰਿਹਾ ਹੈ ਅਤੇ ਇਹ ਅਪਡੇਟ OTA ਦੇ ਰਾਹੀਂ ਜਾਰੀ ਕੀਤੀ ਗਈ ਹੈ। HMD ਨੇ ਪੁਸ਼ਟੀ ਕੀਤੀ ਹੈ ਕਿ ਇਹ ਅਪਡੇਟ ਫੇਜ਼ ਮੈਨਰ 'ਚ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ Nokia 8 ਦੇ ਕੁੱਝ ਯੂਨਿਟਸ ਨੂੰ ਅਜੇ ਨਵਾਂ ਅਪਡੇਟ ਮਿਲ ਸਕਦੀ ਹੈ ਤਾਂ ਕੁਝ ਨੂੰ ਇਸ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ।PunjabKesari
ਜਿੱਥੇ ਤੱਕ ਸਾਫਟਵੇਅਰ ਐਕਸਪੀਰੀਅੰਸ ਦੀ ਗੱਲ ਹੈ, HMD ਆਪਣੇ ਯੂਜ਼ਰਸ ਨੂੰ ਬੈਸਟ ਸਟਾਕ ਐਂਡ੍ਰਾਇਡ ਇੰਟਰਫੇਸ ਡਿਲੀਵਰ ਕਰਦਾ ਹੈ। Nokia ਦੇ ਕਈ ਫੋਨਜ਼ ਗੂਗਲ ਦੇ ਐਡ੍ਰਾਇਡ ਵਨ ਸਾਫਟਵੇਅਰ 'ਤੇ ਅਧਾਰਿਤ ਹਨ, ਤੇ ਬਲੋਟਵੇਅਰ ਫ੍ਰੀ ਹਨ ਤੇ ਇਨ੍ਹਾਂ ਨੂੰ ਰੈਗੂਲਰ ਸਾਫਟਵੇਅਰ ਅਪਡੇਟ, ਇੰਪਰੂਵਮੈਂਟ ਤੇ ਬੱਗ ਫਿਕਸੇਜ਼ ਮਿਲਦੇ ਰਹਿੰਦੇ ਹਨ।


Related News